
ਪਾਕਿਸਤਾਨ ਖਿਲਾਫ਼ ਪਹਿਲੇ ਵਨਡੇ ਮੈਚ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਨੇ ਅਪਣਾ ਦੌਰਾ ਰੱਦ ਕਰ ਦਿੱਤਾ ਹੈ।
ਨਵੀਂ ਦਿੱਲੀ: ਪਾਕਿਸਤਾਨ ਖਿਲਾਫ਼ ਪਹਿਲੇ ਵਨਡੇ ਮੈਚ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ (New Zealand back out of Pakistan tour ) ਨੇ ਅਪਣਾ ਦੌਰਾ ਰੱਦ ਕਰ ਦਿੱਤਾ ਹੈ। ਨਿਊਜ਼ੀਲੈਂਡ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰਾਵਲਪਿੰਡੀ ਦੇ ਸਟੇਡੀਅਮ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ।
New Zealand back out of Pakistan tour over security threats
ਹੋਰ ਪੜ੍ਹੋ: ਲਗਾਤਾਰ ਤੀਜੇ ਦਿਨ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ਪਹੁੰਚੇ IT ਵਿਭਾਗ ਦੇ ਅਧਿਕਾਰੀ
ਇੱਥੇ ਪਾਕਿਸਤਾਨ ਖਿਲਾਫ਼ ਉਹਨਾਂ ਨੇ ਪਹਿਲਾ ਵਨਡੇ ਅੰਤਰਰਾਸ਼ਟਰੀ ਮੈਚ ਖੇਡਣਾ ਸੀ। ਨਿਊਜ਼ੀਲੈਂਡ ਦੀ ਟੀਮ 18 ਸਾਲ ਬਾਅਦ ਪਾਕਿਸਤਾਨ ਦੀ ਧਰਤੀ ’ਤੇ ਕ੍ਰਿਕਟ ਖੇਡਣ ਆਈ ਹੈ। ਦੋਵੇਂ ਟੀਮਾਂ ਵਿਚਾਲੇ ਰਾਵਲਪਿੰਡੀ ਵਿਚ ਮੁਕਾਬਲਾ ਹੋਣਾ ਸੀ।
New Zealand back out of Pakistan tour over security threats
ਹੋਰ ਪੜ੍ਹੋ: ਰਾਕੇਸ਼ ਟਿਕੈਤ ਦਾ ਬਿਆਨ, ‘ਜਨਮ ਦਿਨ ਮੌਕੇ PM ਮੋਦੀ ਨੂੰ ਸ਼ਹੀਦ ਕਿਸਾਨਾਂ ਨੂੰ ਯਾਦ ਕਰਨਾ ਚਾਹੀਦਾ’
ਨਿਊਜ਼ੀਲੈਂਡ ਨੇ ਇਕ ਬਿਆਨ ਵਿਚ ਕਿਹਾ ਕਿ, ‘ਪਾਕਿਸਤਾਨ ਵਿਚ ਖਤਰੇ ਦੇ ਪੱਧਰ ਵਿਚ ਵਾਧਾ ਦੇਖਦੇ ਹੋਏ ਅਤੇ ਨਿਊਜ਼ੀਲੈਂਡ ਸੁਰੱਖਿਆ ਸਲਾਹਕਾਰਾਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਨਿਊਜ਼ੀਲੈਂਡ ਇਹ ਦੌਰਾ ਜਾਰੀ ਨਹੀਂ ਰੱਖੇਗਾ’।
New Zealand back out of Pakistan tour over security threats
ਹੋਰ ਪੜ੍ਹੋ: ਪਿਛਲੇ 100 ਦਿਨ ਤੋਂ ਧਰਨਾ ਦੇ ਰਹੇ NSQ ਅਧਿਆਪਕਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਨਿਊਜ਼ੀਲੈਂਡ ਕ੍ਰਿਕਟ ਦੇ ਚੀਫ ਐਗਜ਼ੀਕਿਊਟਿਵ ਡੇਵਿਡ ਵ੍ਹਾਈਟ ਨੇ ਕਿਹਾ ਕਿ ਉਹਨਾਂ ਨੂੰ ਜੋ ਸਲਾਹ ਮਿਲ ਰਹੀ ਸੀ, ਉਸ ਨੂੰ ਦੇਖਦੇ ਹੋਏ ਦੌਰੇ ਨੂੰ ਜਾਰੀ ਰੱਖਣਾ ਸੰਭਵ ਨਹੀਂ ਸੀ। ਉਹਨਾਂ ਕਿਹਾ, ‘ਮੈਂ ਸਮਝਦਾ ਹਾਂ ਕਿ ਇਹ ਪੀਸੀਬੀ ਲਈ ਇਕ ਝਟਕਾ ਹੋਵੇਗਾ ਜੋ ਇਕ ਸ਼ਾਨਦਾਰ ਮੇਜ਼ਬਾਨ ਰਿਹਾ ਹੈ ਪਰ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ ਅਤੇ ਸਾਡਾ ਮੰਨਣਾ ਹੈ ਕਿ ਇਹ ਇਕਲੌਤਾ ਵਿਕਲਪ ਹੈ’। ਨਿਊਜ਼ੀਲੈਂਡ ਕ੍ਰਿਕਟ ਨੇ ਦੱਸਿਆ ਕਿ ਹੁਣ ਟੀਮ ਦੀ ਵਾਪਸੀ ਦੀ ਵਿਵਸਥਾ ਕੀਤੀ ਜਾ ਰਹੀ ਹੈ।