
ਲੰਮੇ ਸਮੇਂ ਤੋਂ ਸੰਖੇਪ ਬਿਮਾਰੀ ਨਾਲ ਜੂਝ ਰਹੇ ਸੀ ਮਾਤਾ ਬਲਵੀਰ ਕੌਰ
ਸ੍ਰੀ ਖਡੂਰ ਸਾਹਿਬ - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਉਸ ਵੇਲੇ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਬਲਬੀਰ ਕੌਰ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਹੈ। ਮੈਕਸ ਹਸਪਤਾਲ ਮੁਹਾਲੀ ਵਿਖੇ ਮਾਤਾ ਬਲਵੀਰ ਕੌਰ ਨੇ ਆਖ਼ਰੀ ਸਾਹ ਲਏ ਹਨ। ਇਸ ਦੁੱਖ ਦੀ ਘੜੀ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਮਾਤਾ ਬਲਬੀਰ ਕੌਰ ਦੀ ਮੌਤ ਹੋਣ ਨਾਲ ਸਮੁੱਚਾ ਹਲਕਾ ਖਡੂਰ ਸਾਹਿਬ ਸੋਗ ਵਿਚ ਹੈ। ਮਾਤਾ ਬਲਵੀਰ ਕੌਰ ਦਾ ਅੰਤਿਮ ਸੰਸਕਾਰ ਮਿਤੀ 18 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਪਿੰਡ ਲਾਲਪੁਰਾ ਜ਼ਿਲ੍ਹਾ ਤਰਨਤਾਰਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।