
ਮੁੱਖ ਮੰਤਰੀ ਦੀ ਪਤਨੀ ਸਮੇਤ ਕਈ ਕੈਬਨਿਟ ਮੰਤਰੀ ਵੀ ਪਹੁੰਚੇ
ਸੰਗਰੂਰ : ਪਿਛਲੇ ਦਿਨੀ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦੀ ਮਾਤਾ ਪਰਮਿੰਦਰ ਕੌਰ ਅਕਾਲ ਚਲਾਨਾ ਕਰ ਗਏ ਸਨ। ਅੱਜ ਮਾਤਾ ਜੀ ਦੀ ਅੰਤਿਮ ਅਰਦਾਸ ਵਿਚ ਵੱਡੀ ਗਿਣਤੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਸਿਆਸੀ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਕੀਰਤਨੀ ਜਥੇ, ਭਾਈ ਬਲਵੀਰ ਸਿੰਘ ਨਾਨਕਸਰ ਵਾਲੇ ਅਤੇ ਹਰਿੰਦਰ ਸਿੰਘ ਇੰਗਲੈਂਡ ਵਾਲਿਆਂ ਨੇ ਕੀਰਤਨ ਦੀ ਸੇਵਾ ਨਿਭਾਈ।
ਭਾਈ ਰਣਜੀਤ ਸਿੰਘ ਢੱਡਰੀਆ ਵਾਲਿਆਂ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਮਾਤਾ ਭਾਵੇਂ ਅਨਪੜ ਸੀ, ਬਾਣੀ ਨਹੀਂ ਪੜ ਸਕਦੀ ਸੀ ਪਰੰਤੂ ਉਸਨੇ ਆਪਣੀ ਜਿੰਦਗੀ ਦੇ ਫਰਜਾਂ ਨੂੰ ਪੂਰੀ ਤਰ੍ਹਾਂ ਨਿਭਾਇਆ।
ਜੋ ਇਨਸਾਨ ਆਪਣੀਆਂ ਜਿੰਮੇਵਾਰੀਆਂ ਆਪਣਾ ਫਰਜ ਸਮਝਕੇ ਨਿਭਾਉਂਦਾ ਹੈ ਉਹ ਵੀ ਇਕ ਸੱਚਾ ਗੁਰਸਿੱਖ ਹੀ ਹੁੰਦਾ ਹੈ। ਉਹਨਾਂ ਕਿਹਾ ਕਿ ਕਰਮ ਹੀ ਬੰਦੇ ਦਾ ਧਰਮ ਹੈ, ਉਹਨਾਂ ਕਿਹਾ ਜੇਕਰ ਮੈਂ ਮਾਤਾ ਦਾ ਫੋਨ ਨਹੀਂ ਸੀ ਸੁਣ ਸਕਦਾ ਤਾਂ ਉਸਨੇ ਕਦੇ ਵੀ ਨਰਾਜਗੀ ਨਹੀਂ ਪ੍ਰਗਟਾਈ ਕਿਉਂਕਿ ਉਸਨੂੰ ਮੇਰੀ ਹਮੇਸ਼ਾਂ ਫਿਕਰ ਰਹਿੰਦੀ ਸੀ। ਇਸ ਲਈ ਜੋ ਸੁੱਖ ਸਾਨੂੰ ਮਾਂ ਦੇ ਸਕਦੀ ਹੈ, ਜੋ ਫਿਕਰ ਪੁੱਤਰ ਦੀ ਮਾਂ ਨੂੰ ਹੋ ਸਕਦੀ ਹੈ ਉਹ ਕਿਸੇ ਨੂੰ ਨਹੀਂ ਹੋ ਸਕਦੀ।
ਇਸ ਮੌਕੇ ਮੁੱਖ ਮੰਤਰੀ ਦੇ ਪਤਨੀ ਡਾ. ਗੁਰਪ੍ਰੀਤ ਕੌਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ, ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ ਦੇਵ ਸਿੰਘ ਮਾਨ, ਮੁੱਖ ਮੰਤਰੀ ਦੇ ਓ ਐਸ ਡੀ ਪ੍ਰੋ: ਓਕਾਂਰ ਸਿੰਘ ਸਿੱਧੂ, ਬਲਤੇਜ ਸਿੰਘ ਪੰਨੂੰ, ਵਿਜੈ ਸਾਂਪਲਾ, ਅਜੀਤਪਾਲ ਸਿੰਘ ਕੋਹਲੀ ਵਿਧਾਇਕ ਪਟਿਆਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੁਰਜੀਤ ਸਿੰਘ ਰੱਖੜਾ, ਹਰੀ ਸਿੰਘ ਪ੍ਰੀਤ ਨਾਭਾ, ਭਾਜਪਾ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ
ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਤਰਲੋਚਨ ਸਿੰਘ, ਹਰਵਿੰਦਰ ਕੌਰ ਇੰਗਲੈਂਡ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਅਭੈ ਸਿੰਘ ਅਕਾਲੀ ਆਗੂ, ਗੁਰਪ੍ਰੀਤ ਸਿੰਘ ਬਸੀ, ਕਰਨੈਲ ਸਿੰਘ ਪੰਜੋਲੀ, ਗੁਰਤੇਜ ਸਿੰਘ ਝਨੇੜੀ, ਗੱਗੀ ਸੰਘਰੇੜੀ, ਹਰਮੀਤ ਸਿੰਘ ਪਠਾਨਮਾਜਰਾ, ਗੁਰਪ੍ਰੀਤ ਬਸੀ, ਹਰਜਿੰਦਰ ਸਿੰਘ ਕਾਕਾ ਸਾਬਕਾ ਵਿਧਾਇਕ, ਬਾਬਾ ਨਰਿੰਦਰ ਸਿੰਘ ਅਲੌਹਰਾਂ, ਬਾਬਾ ਰਵਿੰਦਰ ਸਿੰਘ ਜੋਨੀ, ਭਾਈ ਜਸਵਿੰਦਰ ਸਿੰਘ, ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲੇ, ਬਾਬਾ ਰੌਣੀ ਵਾਲੇ ਤੋਂ ਇਲਾਵਾ ਭਾਜਪਾ ਪ੍ਰਧਾਨ ਸੁਨੀਲ ਜਾਖੜ, ਅਤੇ ਅਕਾਲ ਕੌਸਲ ਮਸਤੂਆਣਾ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਸਥਾਵਾਂ ਅਤੇ ਆਗੂਆਂ ਦੇ ਸੰਦੇਸ਼ ਪਹੁੰਚੇ।