ਪੰਚਾਇਤ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪਦਾਂ ਲਈ ਮਹਿਲਾਵਾਂ ਲਈ ਰਾਖਵੇਂਕਰਨ 'ਚ ਵਾਧੇ ਨੂੰ ਪ੍ਰਵਾਨਗੀ
Published : Oct 17, 2018, 6:02 pm IST
Updated : Oct 17, 2018, 6:02 pm IST
SHARE ARTICLE
Approval of increase in reservation for women for Panchayat and Zila Parishad posts
Approval of increase in reservation for women for Panchayat and Zila Parishad posts

ਪੰਜਾਬ ਮੰਤਰੀ ਮੰਡਲ ਨੇ ਪੰਚਾਇਤ ਸਰਪੰਚਾਂ ਦੇ ਨਾਲ ਨਾਲ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਪਰਸਨਾਂ ਦੇ ਪਦਾਂ ਵਾਸਤੇ ਚੱਕਰਵਾਤੀ...

ਚੰਡੀਗੜ੍ਹ (ਸਸਸ) : ਪੰਜਾਬ ਮੰਤਰੀ ਮੰਡਲ ਨੇ ਪੰਚਾਇਤ ਸਰਪੰਚਾਂ ਦੇ ਨਾਲ ਨਾਲ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਪਰਸਨਾਂ ਦੇ ਪਦਾਂ ਵਾਸਤੇ ਚੱਕਰਵਾਤੀ (ਰੋਟੇਸ਼ਨ) ਆਧਾਰ 'ਤੇ ਮਹਿਲਾਵਾਂ ਲਈ 50 ਫੀਸਦੀ ਤੱਕ ਰਾਖਵਾਂਕਰਨ ਵਧਾਉਣ ਦਾ ਫੈਸਲਾ ਕੀਤਾ ਹੈ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਦੀ ਪ੍ਰਵਾਨਗੀ ਤੋਂ ਬਾਅਦ ਸੱਤਾਂ ਦਿਨਾਂ ਵਿਚ ਪੰਜਾਬ ਦੇ ਰਾਜਪਾਲ ਨੂੰ ਇਸ ਸਬੰਧੀ ਆਰਡੀਨੈਂਸ ਪੇਸ਼ ਕੀਤਾ ਜਾਵੇਗਾ। 

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਇਸ ਸੂਬਾ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਵਿਚ ਪਿਛਲੇ ਸਾਲ ਮਹਿਲਾਵਾਂ ਲਈ ਰਾਖਵਾਂਕਰਨ 33 ਫੀਸਦੀ ਤੋਂ ਵਧਾ ਕੇ 50 ਫੀਸਦੀ ਕੀਤਾ ਸੀ। ਮੰਤਰੀ ਮੰਡਲ ਨੇ 'ਪੰਜਾਬ ਪੰਚਾਇਤੀ ਰਾਜ ਐਕਟ –1994' ਅਤੇ ਗ੍ਰਾਮ ਪੰਚਾਇਤਸ ਐਂਡ ਚੇਅਰਮੈਨ ਐਂਡ ਵਾਈਸ ਚੇਅਰਮੈਨ ਆਫ ਪੰਚਾਇਤ ਸੰਮਤੀਜ਼ ਐਂਡ ਜ਼ਿਲ੍ਹਾ ਪ੍ਰੀਸ਼ਦ ਰੂਲਜ਼-1994 ਨੂੰ ਹੁਣ ਪ੍ਰਵਾਨਗੀ ਦਿਤੀ ਹੈ। ਆਰਡੀਨੈਂਸ ਦੇ ਅਨੁਸਾਰ 'ਪੰਜਾਬ ਪੰਚਾਇਤੀ ਰਾਜ ਐਕਟ –1994' ਦੀ ਧਾਰਾ 12, 102 ਅਤੇ 106 ਦੇ ਹੇਠ ਅਹੁਦੇ ਦੇ ਰਾਖਵਾਂਕਰਨ ਦੇ ਮਕਸਦ ਵਾਸਤੇ ਚੱਕਰਵਾਤੀ ਸਿਧਾਂਤ ਨੂੰ ਅਪਣਾਇਆ ਗਿਆ ਹੈ।

ਵੱਖ-ਵੱਖ ਸ਼੍ਰੇਣੀਆਂ ਦੇ ਪਦਾਂ ਨੂੰ ਪੰਚਾਇਤ ਸਮਿਤੀ ਦੇ ਖੇਤਰ ਦੀ ਜਨਸੰਖਿਆ ਦੇ ਆਧਾਰ 'ਤੇ ਨਿਰਧਾਰਤ ਕੀਤਾ ਜਾਵੇਗਾ ਜੋ ਕਿ ਰਾਏਸ਼ੁਮਾਰੀ ਦੇ ਅਨੁਸਾਰ ਲਈ ਜਾਵੇਗੀ। ਸੀਟਾਂ ਅਤੇ ਪਦਾਂ ਦੀ ਰੋਟੇਸ਼ਨ ਹਰੇਕ ਆਮ ਚੋਣ ਦੇ ਸਮੇਂ ਮੌਕੇ ਕੀਤੀ ਜਾਵੇਗੀ। ਇਹ ਰੋਟੇਸ਼ਨ ਸਥਿਤੀਆਂ ਦੇ ਆਧਾਰ 'ਤੇ ਨਿਰਧਾਰਤ ਹੋਵੇਗੀ। ਸੀਟਾਂ ਅਤੇ ਪਦਾਂ ਦੀ ਗਿਣਤੀ ਦਾ ਨਿਰਧਾਰਨ ਪੰਚਾਇਤ ਸਮਿਤੀਆਂ ਦੀ ਮੌਜੂਦਾ ਬਣਤਰ ਨੂੰ ਓਨਾ ਚਿਰ ਪ੍ਰਭਾਵਿਤ ਨਹੀਂ ਕਰੇਗੀ ਜਦੋਂ ਤੱਕ ਇਸ ਦੇ ਵਾਸਤੇ ਚੁਣੇ ਗਏ ਮੈਂਬਰਾਂ ਦੇ ਅਹੁਦੇ ਦੀ ਮਿਆਦ ਖ਼ਤਮ ਨਹੀਂ ਹੋ ਜਾਂਦੀ। 
2017 ਦੇ ਐਕਟ 12 ਦੇ ਲਾਗੂ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਚੇਅਰਮੈਨਾਂ/ਵਾਈਸਚੇਅਰਮੈਨਾਂ ਦੇ ਪਦਾਂ ਲਈ ਪਹਿਲਾ ਰਾਖਵਾਂਕਰਨ ਰੂਲ-4 ਅਤੇ 5 ਦੀ ਵਿਵਸਥਾ ਦੇ ਅਨੁਸਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਦੀਆਂ ਚੋਣਾਂ ਵਿਚ ਸਾਰੇ ਨਵੇਂ ਪੈਦਾ ਕੀਤੇ ਗਏ ਹਲਕਿਆਂ ਨੂੰ ਰੋਸਟਰ ਵਿਚ ਅਣਰਾਖਵੇਂ ਹਲਕਿਆਂ ਦੇ ਨਾਲ ਇਕੱਠਾ ਕਰ ਦਿਤਾ ਜਾਵੇਗਾ। ਬਾਅਦ ਦੀਆਂ ਚੋਣਾਂ ਵਿਚ ਚਕਰਵਾਤੀ ਰਾਖਵੇਂਕਰਨ ਦੇ ਸਿਧਾਂਤ ਦੇ ਅਨੁਸਾਰ ਅਨੁਸੂਚਿਤ ਜਾਤਾਂ-ਅਨੁਸੂਚਿਤ ਜਾਤਾਂ ਔਰਤਾਂ ਦੇ ਰੋਸਟਰ ਵਿਚ ਗੈਰ-ਰਾਖਵੇਂਕਰਨ ਹਲਕੇ ਤੋਂ ਸ਼ੁਰੂਆਤ ਹੋਵੇਗੀ।

ਇਕ ਹੋਰ ਫੈਸਲੇ ਦੌਰਾਨ ਮੰਤਰੀ ਮੰਡਲ ਨੇ ਨਵੀਆਂ ਨਿਯੁਕਤੀਆਂ ਦੇ ਲਈ ਤਨਖ਼ਾਹ ਨਿਰਧਾਰਤ ਕਰਨ ਦੇ ਸਬੰਧ ਵਿਚ ਦੂਜੀ ਪ੍ਰੋਵਿਜ਼ੀਓ ਤੋਂ ਬਾਅਦ ਪੰਜਾਬ ਸਿਵਲ ਸਰਵਿਸਜ਼ ਰੂਲਜ਼, ਪਾਰਟ-1, ਰੂਲ 4.1, ਸਬ-ਰੂਲ (1) ਵਿਚ ਪ੍ਰੋਵਿਜ਼ੀਓ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਸੋਧ ਦੇ ਅਨੁਸਾਰ ਜੇਕਰ ਕੋਈ ਕਰਮਚਾਰੀ ਪੰਜਾਬ ਸਰਕਾਰ ਵਿਚ ਨਵੀਂ ਨਿਯੁਕਤੀ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵਿਚ ਨੌਕਰੀ ਕਰ ਰਿਹਾ ਸੀ ਅਤੇ ਪਹਿਲੀ ਅਸਾਮੀ 'ਤੇ ਉਸ ਦਾ ਲੀਅਨ ਰੱਖਿਆ ਗਿਆ ਸੀ

ਤਾਂ ਉਸ ਨੂੰ ਨਵੀਂ ਨਿਯੁਕਤੀ ਵਾਲੀ ਅਸਾਮੀ ਦੇ ਪਰਖਕਾਲ ਸਮੇਂ ਦੌਰਾਨ ਪਹਿਲੀ ਅਸਾਮੀ ਜਿਸ ਉੱਪਰ ਉਸ ਦਾ ਲੀਅਨ ਰੱਖਿਆ ਹੋਇਆ ਹੈ ਵਾਲੀ ਤਨਖ਼ਾਹ ਹੀ ਮਿਲਣਯੋਗ ਹੋਵੇਗੀ ਭਾਵ ਪਰਖਕਾਲ ਸਮੇਂ ਦੌਰਾਨ ਉਸ ਨੂੰ ਪਹਿਲੀ ਅਸਾਮੀ ਵਾਲੀ ਤਨਖ਼ਾਹ ਤੋਂ ਵੱਧ ਤਨਖ਼ਾਹ ਮਿਲਣਯੋਗ ਨਹੀਂ ਹੋਵੇਗੀ। ਮੰਤਰੀ ਮੰਡਲ ਨੇ ਸਾਲ 2017-18 ਦੀ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀ ਸਾਲਾਨਾ ਪ੍ਰਸ਼ਾਸਕੀ ਰਿਪੋਟ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement