
ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਵੋਟਾਂ ਖਾਤਰ ਉਲਟੇ ਫ਼ੈਸਲੇ ਲੈ ਰਹੇ ਹਨ।
ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, 300 ਤੋਂ ਵੱਧ ਪਾਬੰਦੀਸ਼ੁਦਾ ਸਿੱਖਾਂ ਨੂੰ ਅਪਣੇ ਮੁਲਕ ਵਿਚ ਆਉਣ ਦੀ ਆਗਿਆ ਦੇਣ ਅਤੇ ਬਲਵੰਤ ਸਿੰਘ ਰਾਜੋਆਣਾ ਸਮੇਤ ਹੋਰ ਸਿੱਖ ਕਾਤਲਾਂ ਦੀ ਸਜ਼ਾ ਮੁਆਫ਼ੀ ਕਰਨ ਦਾ ਡੱਟ ਕੇ ਵਿਰੋਧ ਕਰਦਿਆਂ ਹਿੰਦੂ ਜਥੇਬੰਦੀ ਦੇ ਪ੍ਰਧਾਨ ਪੰਚਾਨਦ ਗਿਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ, ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਵੋਟਾਂ ਖਾਤਰ ਉਲਟੇ ਫ਼ੈਸਲੇ ਲੈ ਰਹੇ ਹਨ।
Bhai Balwant Singh Rajoana
ਅੱਜ ਇਥੇ ਪ੍ਰੈਸ ਕਲੱਬ ਵਿਚ ਮੀਡੀਆ ਕਾਨਫ਼ਰੰਸ ਵਿਚ ਪੰਚਾਨਦ ਗਿਰੀ ਤੇ ਉਸ ਦੇ ਸਾਥੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਕਰਤਾਰਪੁਰ ਗੁਰਦੁਆਰੇ ਲਈ ਲਾਂਘਾ ਖੁਲ੍ਹਣ ਨਾਲ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਆਉਣ ਵਾਲੇ ਦਹਿਸ਼ਤਗਰਦ ਇਧਰ ਪੰਜਾਬ ਵਿਚ ਅਤੇ ਹੋਰ ਥਾਵਾਂ 'ਤੇ ਜਾ ਕੇ ਗੜਬੜੀ ਕਰਨਗੇ ਤੇ ਮੁੜ ਕੇ ਪੰਜਾਬ ਵਿਚ ਕਾਲਾ ਦੌਰ ਸ਼ੁਰੂ ਹੋ ਜਾਵੇਗਾ।
Panchand Giri
ਪੰਚਾਨਦ ਗਿਰੀ ਨੇ ਸਪੱਸ਼ਟ ਤੌਰ 'ਤੇ ਜ਼ੋਰਦਾਰ ਸ਼ਬਦਾਂ ਵਿਚ ਇਨ੍ਹਾਂ ਫ਼ੈਸਲਿਆਂ ਦੀ ਸਖ਼ਤੀ ਨਾਲ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਾਨੂੰਨੀ ਮਾਹਰਾਂ ਦੀ ਰਾਇ ਤੇ ਮਦਦ ਲੈ ਕੇ ਸੁਪਰੀਮ ਕੋਰਟ ਵਿਚ ਜਾਵੇਗੀ। ਜ਼ਿਕਰਯੋਗ ਹੈ ਕਿ ਪੰਚਾਨਦ ਗਿਰੀ ਯਾਨੀ ਅਪਣੇ ਆਪ ਨੂੰ ਹਿੰਦੂ ਤਖ਼ਤ ਦਾ ਮੁੱਖ ਆਗੂ ਅਖਵਾਉਣ ਵਾਲੇ ਇਸ ਪਟਿਆਲਾ ਸਥਿਤ ਜਗਮਗੁਰੂ ਨੇ ਅਪਣੀ ਸੁਰੱਖਿਆ ਲਈ ਕਮਾਂਡੋ ਪੁਲਿਸ ਗਾਰਡ ਤੇ ਪੰਜਾਬ ਪੁਲਿਸ ਦੇ ਸਿਪਾਹੀ ਲਏ ਹੋਏ ਹਨ।
CBI
ਇਸ ਆਪੂੰ ਬਣੇ ਹੋਏ ਹਿੰਦੂ ਨੇਤਾ ਜੋ ਮਹਾਰਾਜ ਅਖਵਾਉਂਦੇ ਹਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦਹਿਸ਼ਤੀ ਸਮੇਂ ਵੇਲੇ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਜੋ ਕੇਸ ਪਏ ਹੋਏ ਹਨ, ਸੀ.ਬੀ.ਆਈ ਤੇ ਅਦਾਲਤੀ ਮਾਮਲੇ ਚੱਲ ਰਹੇ ਹਨ ਉਹ ਸਾਰੇ ਵਾਪਸ ਹੋਣੇ ਚਾਹੀਦੇ ਹਨ। ਪੰਚਾਨਦ ਗਿਰੀ ਨੇ ਦਸਿਆ ਕਿ ਖ਼ੁਫ਼ੀਆ ਵਿਭਾਗ ਨੇ ਪੰਜਾਬ ਦੇ 250 ਧਾਰਮਕ ਡੇਰਿਆਂ 'ਚੋਂ 87 ਡੇਰਿਆਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਵਿਚ ਅਤੰਕੀ ਗਤੀਵਿਧੀਆਂ ਚੱਲਣ ਦਾ ਖਦਸ਼ਾ ਹੈ ਅਤੇ ਸੁਰੱਖਿਆ ਕਰਮਚਾਰੀ ਇਨ੍ਹਾਂ ਦੀ ਖੋਜ ਪੜਤਾਲ ਕਰ ਰਹੇ ਹਨ।