ਕੋਰੋਨਾ ਕਾਰਨ ਬਿਹਾਰ ਦੇ ਮੰਤਰੀ ਕਪਿਲ ਦੇਵ ਦਾ ਦਿਹਾਂਤ
Published : Oct 17, 2020, 5:50 am IST
Updated : Oct 17, 2020, 5:50 am IST
SHARE ARTICLE
image
image

ਕੋਰੋਨਾ ਕਾਰਨ ਬਿਹਾਰ ਦੇ ਮੰਤਰੀ ਕਪਿਲ ਦੇਵ ਦਾ ਦਿਹਾਂਤ

ਪਟਨਾ, 16 ਅਕਤੂਬਰ : ਬਿਹਾਰ ਦੇ ਪੰਚਾਇਤੀ ਰਾਜ ਮੰਤਰੀ ਕਪਿਲ ਦੇਵ ਕਾਮਤ ਦੀ ਪਟਨਾ ਸਥਿਤ ਏਮਜ਼ ਵਿਖੇ ਕੋਵਿਡ-19 ਕਾਰਨ ਵੀਰਵਾਰ ਦੇਰ ਰਾਤ ਦਿਹਾਂਤ ਹੋ ਗਿਆ।  ਉਹ 70 ਸਾਲ ਦੇ ਸਨ। ਕਾਮਤ ਦੇ ਪਰਵਾਰ 'ਚ ਦੋ ਬੇਟੇ ਅਤੇ ਚਾਰ ਬੇਟੀਆਂ ਹਨ ਅਤੇ ਦੋ ਮਹੀਨੇ ਪਹਿਲਾ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ। ਏਮਜ਼ ਪਟਨਾ 'ਚ ਕੋਵਿਡ 19 ਦੇ ਨੋਡਲ ਅਧਿਕਾਰੀ ਡਾਕਟਰ ਸੰਜੀਵ ਕੁਮਾਰ ਨੇ ਕਿਹਾ ਕਿ ਕਪਿਲ ਦੇਵ ਕਾਮਤ ਦਾ ਦਿਹਾਂਤ ਦੇਰ ਰਾਤ 1 ਵਜ ਕੇ 50 ਮਿੰਟ 'ਤੇ ਹੋਇਆ। ਉਨ੍ਹਾਂ ਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਹ ਵੈਂਟੀਲੇਟਰ 'ਤੇ ਸਨ। ਬਾਬੂਬਰਹੀ ਵਿਧਾਨ ਸਭਾ ਖੇਤਰ ਤੋਂ ਜਦਯੂ ਵਿਧਾਇਕ ਕਾਮਤ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਬਾਅਦ ਇਕ ਅਕਤੂਬਰ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ।  (ਪੀਟੀਆਈ)
 

imageimage

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement