ਵੱਖ-ਵੱਖ ਥਾਈਂ ਖੇਡੇ ਜਾ ਰਹੇ ਨੇ ਨਾਟਕ
ਭਵਾਨੀਗੜ੍ਹ – ਸਾਰਥਕ ਰੰਗਮੰਚ ਪਟਿਆਲਾ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਵਿਚ ਆਪਣਾ ਬਣਦਾ ਹਿੱਸਾ ਪਾ ਰਿਹਾ ਹੈ। ਇਸੇ ਕੜੀ ਤਹਿਤ ਮੰਚ ਵੱਲੋਂ ਭਵਾਨੀਗੜ੍ਹ ਨੇੜਲੇ ਪਿੰਡ ਮਾਝੀ, ਕਾਲਾ ਝਾੜ, ਸੰਗਰੂਰ ਲਾਗੇ ਲਡਾ (ladha), ਅਤੇ ਮਾਲੇਰਕੋਟਲਾ ਦੇ ਪਿੰਡ ਮਾਹੋਰਾਨਾ ਦੇ ਟੋਲ ਪਲਾਜਿਆਂ ਤੇ ਪ੍ਰੋ. ਅਜਮੇਰ ਸਿੰਘ ਔਲਖ ਦਾ ਨਾਟਕ ਸਿੱਧਾ ਰਾਹ ਵਿੰਗਾ ਬੰਦਾ ਖੇਡਿਆ ਗਿਆ।
ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਖੇਡੇ ਇਸ ਨਾਟਕ ਵਿਚ ਇੰਦਰਜੀਤ ਕੌਰ ਗੋਲਡੀ, ਫਤਹਿ ਸੋਹੀ, ਲਵਪ੍ਰੀਤ ਲਵੀ, ਦਮਨ ਜੇਜੀ, ਡਾਲੀ ਦਲਜੀਤ, ਅਰਵਿੰਦਰ ਕੌਰ, ਸਹਿਰਾਬ ਤੁਸ਼ਾਰ ਅਤੇ ਗੋਲੂ ਭੱਟਮਾਜਰਾ ਨੇ ਅਹਿਮ ਭੂਮਿਕਾ ਨਿਭਾਈ।