ਪੰਚਾਇਤੀ ਫੰਡ ਗਬਨ ਦਾ ਮਾਮਲਾ : ਪੰਜਾਬ ਕਾਂਗਰਸ ਲਈ ਬਣੀ ਨਵੀਂ ਮੁਸੀਬਤ!
Published : Oct 17, 2021, 5:01 pm IST
Updated : Oct 17, 2021, 5:01 pm IST
SHARE ARTICLE
Chaudhary Santokh
Chaudhary Santokh

ਪੰਚਾਇਤੀ ਫੰਡ ਗਬਨ ਦੀ ਵਾਇਰਲ ਆਡੀਓ ’ਚ ਸੰਸਦ ਸੰਤੋਖ ਸਿੰਘ ਚੌਧਰੀ ਦਾ ਆਇਆ ਨਾਮ

ਜੇਕਰ ਸੰਸਦ ਨਿਰਦੋਸ਼ ਹਨ ਤਾਂ ਸੀਬੀਆਈ ਦੀ ਜਾਂਚ ਕਰਵਾਉਣ : ਦਮਨਵੀਰ ਫਿਲੌਰ 

ਕੇਂਦਰੀ ਕਾਂਗਰਸ ਦੀ ਅਗਵਾਈ ਦੀ ਸੋਚ ਅਤੇ ਮਿਸ਼ਨ ਖ਼ਿਲਾਫ਼ ਕੰਮ ਕਰ ਰਹੇ ਹਨ ਜਲੰਧਰ ਦੇ ਸਾਂਸਦ : ਦਮਨਵੀਰ ਫਿਲੌਰ

ਚੰਡੀਗੜ੍ਹ  : ਪੰਜਾਬ ਕਾਂਗਰਸ ਦੇ ਨੌਜਵਾਨ ਆਗੂ ਦਮਨਵੀਰ ਸਿੰਘ ਫਿਲੌਰ ਨੇ ਜਲੰਧਰ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਦੀ ਇਕ ਵਾਇਰਲ ਆਡੀਓ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਜਿਸ ’ਚ ਦਿਖਾਇਆ ਗਿਆ ਹੈ ਕਿਵੇਂ ਸਾਂਸਦ ਵਲੋਂ ਜਲੰਧਰ ਤੇ ਖਾਸ ਕਰ ਕੇ ਫਿਲੌਰ ’ਚ ਭ੍ਰਿਸ਼ਟਾਚਾਰ ਨੂੰ ਵਧਾਵਾ ਤੇ ਥਾਪੜਾ ਦਿੱਤਾ ਜਾ ਰਿਹਾ ਹੈ। 

ਫਿਲੌਰ ਦੇ ਪੰਚਾਇਤੀ ਰਾਜ ਦੇ ਸਕੱਤਰ ਅਤੇ ਫਿਲੌਰ ਤਹਿਸੀਲ ਦੇ ਇਕ ਪਿੰਡ ਦੇ ਸਾਬਕਾ ਸਰਪੰਚ ਦੇ ਵਿਚਕਾਰ ਫੋਨ ਤੇ ਹੋਈ ਚਰਚਾ ਦੌਰਾਨ ਵੀ ਸੰਸਦ ਦਾ ਨਾਮ ਸਾਹਮਣੇ ਆ ਰਿਹਾ ਹੈ। ਦਮਨਵੀਰ ਸਿੰਘ ਫਿਲੌਰ ਨੇ ਜਿੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸੰਤੋਖ ਸਿੰਘ ਚੌਧਰੀ ਨੂੰ ਲੱਗਦਾ ਹੈ ਕਿ ਵਾਇਰਲ ਟੈਲੀਫੋਨ ਗੱਲਬਾਤ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ ਤਾਂ ਉਨ੍ਹਾਂ ਨੂੰ ਸੀਬੀਆਈ ਦੀ ਜਾਂਚ ਲਈ ਕੇਂਦਰ ਸਰਕਾਰ ਨੂੰ ਲਿਖਣਾ ਚਾਹੀਦਾ ਹੈ।

damanveerdamanveer

ਦਨਮਵੀਰ ਸਿੰਘ ਫਿਲੌਰ ਨੇ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਤਾਂ ਕਿ ਉਹ ਫਿਲੌਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਤੋਖ ਸਿੰਘ ਚੌਧਰੀ ਦੇ ਨਾਲ ਦਿੱਲੀ ਸੀਬੀਆਈ ਕੋਲ ਜਾਣ ਲਈ ਤਿਆਰ ਹਨ। ਸਚਾਈ ਇਹ ਹੈ ਕਿ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਹੈ ਵਿਕਾਸ ਕਾਰਜ਼ਾਂ ਲਈ ਆਏ ਪੈਸਿਆਂ ’ਚ ਗਬਨ ਕੀਤਾ ਜਾ ਰਿਹਾ ਹੈ। ਫਿਲੌਰ ਦੇ ਪਿੰਡਾਂ ਅਤੇ ਹੋਰਨਾਂ ਹਲਕਿਆਂ ’ਚ ਵਿਕਾਸ ਜ਼ੀਰੋ ਹੈ ਅਤੇ ਕਾਰਨ ਸਾਫ ਹੈ ਕਿ ਵਿਕਾਸ ਲਈ ਮਿਲਆ ਪੈਸਾ ਭ੍ਰਿਸ਼ਟ ਆਗੂਆਂ ਅਤੇ ਅਧਿਕਾਰੀਆਂ ਦੀ ਜ਼ੇਬਾਂ ’ਚ ਜਾ ਰਿਹਾ ਹੈ। ਸੰਸਦ ਦੇ ਵਿਵਹਾਰ ’ਤੇ ਨਿਸ਼ਨਾਂ ਸਾਧਦਿਆਂ ਦਮਨਵੀਰ ਸਿੰਘ ਫਿਲੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੀ ਸੋਚ ਨਿਰਸਵਾਰਥ ਭਾਵਨਾ ਨਾਲ ਲੋਕਾਂ ਸੇਵਾ ਕਰਨਾ ਹੈ ਨਾ ਕਿ ਲੋਕਾਂ ਨੂੰ ਲੁੱਟਣਾ ਹੈ,ਫਿਲੌਰ ’ਚ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਕਾਂਗਰਸ ਦੀ ਨੈਤਿਕਤਾ ਦੇ ਖ਼ਿਲਾਫ਼ ਹੈ ਜੇਕਰ ਸੰਸਦ ਐਨੀ ਬੇਸ਼ਰਮੀ ਨਾਲ ਭ੍ਰਿਸ਼ਟਾਚਾਰ 'ਚ ਸ਼ਾਮਲ ਹਨ ਤਾਂ ਉਨ੍ਹਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।

ਦਮਨਵੀਰ ਸਿੰਘ ਫਿਲੌਰ ਨੇ ਕਿਹਾ ਕਿ ਉਨ੍ਹਾਂ ਪੈਸੇ ਦੇ ਗਬਨ ਨੂੰ ਲੈ ਕੇ ਡੀਸੀ ਨੂੰ ਵੀ ਪੱਤਰ ਲਿਖਿਆ ਸੀ ਪਰ ਸਾਂਸਦ ਮੈਂਬਰ ਨੇ ਮਾਮਲੇ ਨੂੰ ਦਬਾਉਣ ਲਈ ਆਪਣੀ ਤਾਕਤ ਦੀ ਵਰਤੋਂ ਕੀਤੀ। ਸਾਂਸਦ ਦੇ ਦਬਾਅ ਕਾਰਨ ਅਧਿਕਾਰੀ  ਆਰਟੀਆਈਜ਼ ਦਾ ਜਵਾਬ ਹੀ ਨਹੀਂ ਦਿੰਦੇ। ਉਹ ਫਿਲੌਰ ਪੀਪਲਜ਼ ਫੋਰਮ ਦੇ ਪ੍ਰਧਾਨ ਹਨ ਇਸ ਦੇ ਬਾਵਜ਼ੂਦ ਵੀ ਉਨ੍ਹਾਂ ਵਲੋਂ ਜਨਹਿੱਤ ’ਚ ਮੰਗੀ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਜਾਂਦਾ।

Charanjit Singh ChanniCharanjit Singh Channi

ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਅਪੀਲ ਕਰਨਗੇ ਕਿਉਂਕਿ ਮੁੱਖ ਮੰਤਰੀ ਪਹਿਲਾਂ ਹੀ ਭ੍ਰਿਸ਼ਟਾਰਚ ਨੂੰ ਖ਼ਤਮ ਕਰਨ ਦੀ ਗੱਲ ਆਖ ਚੁੱਕੇ ਹਨ। ਫਿਲੌਰ ਦੇ ਲੋਕ ਮੁੱਖ ਮਤਰੀ ਚੰਨੀ ਨੂੰ ਬੜੀ ਉਮੀਦ ਨਾਲ ਦੇਖ ਰਹੇ ਹਨ ਇਸ ਲਈ ਉਨ੍ਹਾਂ ਨੂੰ ਪਾਰਟੀ ਸੰਸਦਾਂ ਅਤੇ ਵਿਧਾਇਕਾਂ ਵਲੋਂ ਭ੍ਰਿਸ਼ਟਾਚਾਰ ਨੂੰ ਦਿੱਤੇ ਰਹੇ ਥਾਪੜੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਦਮਨਵੀਰ ਐੱਸ ਫਿਲੌਰ ਨੇ ਨਿਰਾਸ਼ਾ ਜਾਹਰ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਫਿਲੌਰ ਦੇ ਲਈ ਸਭ ਤੋਂ ਮਾੜੇ ਰਹੇ ਜਿੱਥੇ ਕੋਈ ਸੁਰੱਖਿਅਤ ਨਹੀਂ ਹੈ। ਗ਼ੈਰ ਕਾਨੂੰਨੀ ਮਾਈਨਿੰਗ ਵੱਡੇ ਪੱਧਰ ’ਤੇ ਹੋ ਰਹੀ ਹੈ,ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਪੁਲਿਸ ਵਲੋਂ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਆਤਮ ਹੱਤਿਆਵਾਂ ਦਿਖਾਇਆ ਜਾ ਰਿਹਾ ਹੈ। ਔਰਤਾਂ ਸੁਰੱਖਿਅਤ ਨਹੀਂ ਹਨ ਕਿਉਂਕਿ ਪੁਲਿਸ ਖੁਦ ਔਰਤਾਂ ’ਤੇ ਜ਼ੁਲਮ ਢਾਹ ਰਹੀ ਹੈ। ਹੱਤਿਆ ਤੇ ਚੋਰੀ ਦੀ ਗੁੱਥੀ ਨਹੀਂ ਸੁਲਝ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦ ਮੁਤਾਬਕ ਸਕੂਲਾਂ ਤੇ ਪਿੰਡਾਂ ’ਚ ਕੁਝ ਵੀ ਨਹੀਂ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement