ਅੰਮ੍ਰਿਤਸਰ ਸਰਹੱਦ 'ਤੇ BSF ਨੇ ਡੇਗਿਆ ਪਾਕਿਸਤਾਨੀ ਡਰੋਨ

By : KOMALJEET

Published : Oct 17, 2022, 7:53 am IST
Updated : Oct 17, 2022, 7:53 am IST
SHARE ARTICLE
BSF shot down Pakistani drone on Amritsar border
BSF shot down Pakistani drone on Amritsar border

ਡਰੋਨ ਦੇ ਨਾਲ ਖੇਪ ਵੀ ਬਰਾਮਦ, ਜਾਂਚ ਜਾਰੀ 

12 ਕਿਲੋ ਹੈ ਡਰੋਨ ਦਾ ਵਜ਼ਨ 
ਅੰਮ੍ਰਿਤਸਰ:
ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਪਾਕਿਸਤਾਨੀ ਸਰਹੱਦ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇੰਨਾ ਹੀ ਨਹੀਂ, ਡੇਗੇ ਗਏ  ਡਰੋਨ ਨਾਲ ਖੇਪ ਵੀ ਬੰਨ੍ਹੀ ਹੋਈ ਸੀ ਸੁਰੱਖਿਆ ਕਾਰਨਾਂ ਕਰ ਕੇ ਖੇਪ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ ਪਰ ਖਦਸ਼ਾ ਹੈ ਕਿ ਇਹ ਦੋ ਕਿਲੋ ਦੇ ਕਰੀਬ ਹੈਰੋਇਨ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਇਹ ਡਰੋਨ ਅੰਮ੍ਰਿਤਸਰ ਸਰਹੱਦ ਨਾਲ ਲੱਗਦੇ ਪਿੰਡ ਰਾਣੀਆ ਵੱਲ ਆਇਆ। ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਗਸ਼ਤ ’ਤੇ ਸਨ। ਰਾਤ 9.15 ਵਜੇ ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਲਕੇ ਬੰਬ ਸੁੱਟੇ ਗਏ। ਜਿਸ ਤੋਂ ਬਾਅਦ ਦੋ ਗੋਲੀਆਂ ਡਰੋਨ ਨੂੰ ਲੱਗੀਆਂ। ਆਵਾਜ਼ ਬੰਦ ਹੋਣ ਤੋਂ ਬਾਅਦ ਸਿਪਾਹੀਆਂ ਨੇ ਨੇੜਲੇ ਇਲਾਕੇ ਵਿੱਚ ਤਲਾਸ਼ੀ ਲਈ ਅਤੇ ਇਸ ਦੌਰਾਨ ਉਸ ਨੂੰ ਰਾਣੀਆ ਪਿੰਡ ਦੇ ਖੇਤਾਂ ਵਿੱਚ ਇੱਕ ਡਰੋਨ ਡਿੱਗਿਆ ਮਿਲਿਆ।

ਡਰੋਨ ਬਰਾਮਦ ਹੋਣ ਤੋਂ ਬਾਅਦ ਬੀਐਸਐਫ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ 8 ਪ੍ਰੋਪੈਲਰ ਦੇ ਨਾਲ ਇੱਕ ਆਕਟਾ-ਕਾਪਟਰ DJI ਮੈਟ੍ਰਿਕਸ ਹੈ। ਜਿਸ ਦੇ ਦੋ ਪ੍ਰੋਪੈਲਰ ਗੋਲੀਆਂ ਲੱਗਣ ਨਾਲ ਨੁਕਸਾਨੇ ਗਏ। ਪੂਰੇ ਡਰੋਨ ਦਾ ਕੁੱਲ ਵਜ਼ਨ 12 ਕਿਲੋ ਸੀ। ਇਸ ਦੇ ਨਾਲ ਇੱਕ ਖੇਪ ਵੀ ਜੁੜੀ ਹੋਈ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਪ ਬਰਾਮਦ ਕਰ ਲਈ ਗਈ ਹੈ। ਕਾਲੇ ਰੰਗ ਦੇ ਬੈਗ ਦੇ ਅੰਦਰੋਂ ਦੋ ਚਿੱਟੇ ਰੰਗ ਦੇ ਪੈਕਟ ਨਿਕਲੇ ਹਨ, ਜਿਨ੍ਹਾਂ 'ਤੇ NK SPORTS ਲਿਖਿਆ ਹੋਇਆ ਹੈ। ਪਰ ਹੁਣ ਇਹ ਪੈਕੇਟ ਨਹੀਂ ਖੋਲ੍ਹੇ ਜਾਣਗੇ। ਜ਼ਰੂਰੀ ਨਹੀਂ ਕਿ ਇਹ ਹੈਰੋਇਨ ਹੀ ਹੋਵੇ। ਇਸ ਵਿੱਚ ਬੰਬ ਜਾਂ ਕੋਈ ਸੰਵੇਦਨਸ਼ੀਲ ਪਦਾਰਥ ਹੋ ਸਕਦਾ ਹੈ। ਤਸਦੀਕ ਤੋਂ ਬਾਅਦ ਖੇਪ ਨੂੰ ਖੋਲ੍ਹਿਆ ਜਾਵੇਗਾ। ਉਦੋਂ ਹੀ ਇਸ ਬਾਰੇ ਸਪਸ਼ਟ ਕਿਹਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਸਵੇਰੇ 4.30 ਵਜੇ ਫੌਜੀਆਂ ਨੇ ਡਰੋਨ ਨੂੰ ਡੇਗ ਦਿੱਤਾ ਸੀ। ਇਸ ਡਰੋਨ ਨੂੰ ਅਜਨਾਲਾ ਅਧੀਨ ਪੈਂਦੇ ਬੀਓਪੀ ਸ਼ਾਹਪੁਰ ਵਿੱਚ ਡੇਗਿਆ ਗਿਆ।

SHARE ARTICLE

ਏਜੰਸੀ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement