
ਪੰਜਾਬ ਵਿਚ ਕਾਂਗਰਸ ਸੰਗਠਨ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਿਚ ਆਪਸੀ ਮਤਭੇਦ...
ਚੰਡੀਗੜ੍ਹ (ਪੀਟੀਆਈ) : ਪੰਜਾਬ ਵਿਚ ਕਾਂਗਰਸ ਸੰਗਠਨ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਿਚ ਆਪਸੀ ਮਤਭੇਦ ਉਭਰ ਕੇ ਸਾਹਮਣੇ ਆਇਆ ਹੈ। ਇਹ ਮਤਭੇਦ ਪੰਚਾਇਤ ਚੋਣਾਂ ਨੂੰ ਲੈ ਕੇ ਸਾਹਮਣੇ ਆਇਆ ਹੈ। ਕੈਪਟਨ ਸਰਕਾਰ ਹੁਣ ਦਸੰਬਰ ਵਿਚ ਪੰਚਾਇਤ ਚੋਣਾਂ ਨਹੀਂ ਕਰਵਾਉਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਚਾਇਤ ਚੋਣਾਂ ਹੁਣ ਹੀ ਕਰਵਾਉਣਾ ਚਾਹੁੰਦੇ ਸੀ, ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਸ ਦੇ ਪੱਖ ਵਿਚ ਨਹੀਂ ਹਨ। ਰਾਹੁਲ ਗਾਂਧੀ ਨੇ ਜਾਖੜ ਦੀ ਗੱਲ ਨੂੰ ਮੰਨਿਆ ਅਤੇ ਪੰਚਾਇਤ ਚੋਣਾਂ ਫਿਲਹਾਲ ਨਾ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ।
ਪੂਰੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਹੋਈ ਮੀਟਿੰਗ ਵਿਚ ਪਾਰਟੀ ਅਤੇ ਸਰਕਾਰ ਦੇ ਵਿਚ ਮਤਭੇਦ ਉਭਰ ਕੇ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਪੂਰਾ ਹੋਣ ਉਤੇ ਪੰਚਾਇਤ ਚੋਣਾਂ ਦਸੰਬਰ ਵਿਚ ਕਰਵਾ ਕੇ ਪੰਚਾਇਤਾਂ ਦਾ ਗਠਨ ਕਰ ਦੇਣਾ ਚਾਹੀਦਾ ਹੈ। ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਚੋਣਾ ਕਰਵਾਉਣ ਨਾਲ ਪਾਰਟੀ ਦੀ ਗੁਟਬਾਜੀ ਵਧ ਜਾਂਦੀ ਹੈ। ਜਿਹੜੀ ਆਗਾਮੀ ਸੰਸਦੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਹਿੱਤ ਵਿਚ ਨਹੀਂ ਹੈ। ਰਾਹੁਲ ਨੇ ਜਾਖੜ ਦੀ ਗੱਲ ਉਤੇ ਸਹਿਮਤੀ ਪ੍ਰਗਟ ਕੀਤੀ।
ਹੁਣ ਸਰਕਾਰ ਜਲਦ ਹੀ ਇਸ ਬਾਰੇ ‘ਚ ਆਦੇਸ਼ ਜਾਰੀ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਦਸੰਬਰ ਵਿਚ ਪੰਚਾਇਤਾਂ ਦੀ ਮਿਆਦ ਪੂਰੀ ਹੋਣੀ ਹੈ। ਦਸੰਬਰ ਬਿਤਣ ਤਕ ਨਵੀਂ ਪੰਚਾਇਤਾਂ ਦਾ ਗਠਨ ਹੋਣਾ ਚਾਹੀਦਾ ਪਰ ਅਗਲੇ ਸਾਲ ਸੰਸਦ ਚੋਣਾ ਹੋਣੀਆਂ ਹਨ। ਇਸ ਲਈ ਪਾਰਟੀ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ। ਜਾਖੜ ਨੇ ਮੀਟਿੰਗ ਵਿਚ ਇਹ ਗੱਲ ਕੀ ਕਿ ਉਹਨਾਂ ਤੋਂ ਜ਼ਿਆਦਾ ਵਿਧਾਇਕਾਂ ਨੇ ਕਿਹਾ ਹੈ ਕਿ ਫਿਲਹਾਲ ਪੰਚਾਇਤ ਚੋਣਾਂ ਨਾ ਕਰਵਾਉ ਕਿਉਂਕਿ ਇਸ ਤੋਂ ਪਾਰਟੀ ਕਾਡਰ ਵਿਚ ਧੜੇ ਬੰਦੀ ਉਭਰ ਕੇ ਸਾਹਮਣੇ ਆ ਸਕਦੀ ਹੈ। ਜਿਸ ਦਾ ਸੰਸਦੀ ਚੋਣਾਂ ਵਿਚ ਨੁਕਸਾਨ ਹੈ।
ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਕੋਲ 560 ਕਰੋੜ ਰੁਪਏ ਬਿਨਾ ਖਰਚ ਕੀਤੇ ਪਏ ਹਨ। ਨਵੀਂ ਪੰਚਾਇਤਾਂ ਨਾ ਹੋਣ ਦੇ ਕਾਰਨ ਇਹਨਾਂ ਨੂੰ ਖਰਚ ਨਹੀਂ ਕੀਤਾ ਜਾ ਰਿਹਾ। ਇਸ ਦਾ ਦੂਜਾ ਨੁਕਸਾਨ ਇਹ ਵੀ ਹੋ ਰਿਹਾ ਹੈ। ਪਾਰਟੀ ਦੇ ਜਿਨ੍ਹਾਂ ਨੇਤਾਵਾਂ ਨੂੰ ਵਿਧਾਨ ਸਭਾ ਚੋਣਾਂ ਲੜਨੀਆਂ ਹਨ ਉਹਨਾਂ ਲਈ ਟਿਕਟ ਨਹੀਂ ਮਿਲੀ ਸੀ ਅਤੇ ਉਹਨਾਂ ਨੂੰ ਭਰੋਸਾ ਦਿਤਾ ਗਿਆ ਸੀ ਕਿ ਚੋਣਾ ਤੋਂ ਬਾਅਦ ਉਹਨਾਂ ਨੂੰ ਬੋਰਡ, ਕਾਰਪੋਰੇਸ਼ਨ ਅਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਉਤੇ ਲਗਾਇਆ ਜਾਵੇਗਾ, ਉਹ ਵੀ ਐਡਜਸਟ ਨਹੀਂ ਹੋ ਪਾ ਰਹੇ।