
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨੌਜਵਾਨ ਵਕੀਲ ਰਾਮਦੀਪ ਪ੍ਰਤਾਪ ਸਿੰਘ ਨੂੰ ਦੀ ਡਿਪਟੀ...
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨੌਜਵਾਨ ਵਕੀਲ ਰਾਮਦੀਪ ਪ੍ਰਤਾਪ ਸਿੰਘ ਨੂੰ ਦੀ ਡਿਪਟੀ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਕੀਤੀ ਗਈ ਹੈ। ਪੰਜਾਬ ਦੇ ਐਡਵੋਕੇਟ ਜਨਰਲ ਵਲੋ ਉਹਨਾਂ ਦੀ ਇਹ ਨਿਯੁਕਤੀ ਸਬੰਧਤ ਕਾਨੂੰਨ ਤਹਿਤ ਹਾਸਲ ਵਿਸ਼ੇਸ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੀਤੀ ਗਈ ਹੈ। ਇੰਨਾ ਹੀ ਨਹੀਂ ਸਬੰਧਤ ਕਾਨੂੰਨ ਹੋਂਦ ਵਿਚ ਆਇਆ ਹੋਣ ਮਗਰੋਂ ਇਹ ਪਹਿਲੀ ਅਜਿਹੀ ਨਿਯੁਕਤੀ ਹੈ।
ਇਸ ਕਾਨੂੰਨ ਮੁਤਾਬਕ ਪੰਜਾਬ ਦੇ ਐਡਵੋਕੇਟ ਜਨਰਲ ਵਲੋਂ ਵਿਲੱਖਣ ਯੋਗਤਾ ਅਤੇ ਤਜੁਰਬੇ ਦੇ ਅਧਾਰ ਵਾਲੇ ਅਜਿਹੇ ਵਿਅਕਤੀ (ਵਕੀਲ) ਦੀ ਚੋਣ ਕਰ ਉਸ ਦੀ ਨਿਯੁਕਤੀ ਕੀਤੀ ਜਾ ਸਕਦੀ ਹੋਣ ਦੀ ਵਿਵਸਥਾ ਹੈ। ਇਹ ਨਿਯੁਕਤੀ ਹਾਸਿਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ 34 ਸਾਲਾ ਐਡਵੋਕੇਟ ਰਾਮਦੀਪ ਪ੍ਰਤਾਪ ਸਿੰਘ ਦੀ ਇਕ ਖਾਸੀਅਤ ਇਹ ਵੀ ਹੈ ਕਿ ਨਾ ਤਾਂ ਉਹਨਾਂ ਦੇ ਪਰਵਾਰ ਜਾਂ ਮਾਪਿਆਂ ਚੋਂ ਕੋਈ ਵਕੀਲ, ਸਿਆਸਤਦਾਨ ਆਦਿ ਸੀ ਅਤੇ ਨਾ ਹੀ ਉਹ ਕਿਸੇ ਹਾਈ ਪ੍ਰੋਫ਼ਾਈਲ ਹਸਤੀ ਨਾਲ ਕੋਈ ਨੇੜਤਾ ਰੱਖਦੇ ਹਨ।
ਨਿਰੋਲ ਤਜਰਬੇ ਅਤੇ ਪਰਪੱਕ ਵਕੀਲ ਵਜੋਂ ਉਹਨਾਂ ਦੀ ਇਹ ਨਿਯੁਕਤੀ ਹੋਣਾ ਬੜੇ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ। ਐਡਵੋਕੇਟ ਰਾਮਦੀਪ ਪ੍ਰਤਾਪ ਸਿੰਘ ਗੁਰਦਾਸਪੁਰ ਜਿਲੇ ਨਾਲ ਸਬੰਧਤ ਹਨ ਅਤੇ ਆਪਣੀ ਵਕਾਲਤ ਦੀ ਪ੍ਰਪੱਕਤਾ ਦਾ ਨਮੂਨਾ ਉਹ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਲ 2007 ਤੋਂ ਇਕ ਅਦਾਲਤੀ ਕੇਸ ਚ ਨੁਮਾਇੰਦਗੀ ਕਰ ਦੇ ਚੁੱਕੇ ਹਨ।