
ਦੁਨੀਆ ਵਿਚ ਮੌਤ ਪਤਾ ਨੀ ਕਿਸ-ਕਿਸ ਤਰੀਕੇ ਦੇ ਨਾਲ ਹੋ ਜਾਂਦੀ...
ਜਲੰਧਰ : ਦੁਨੀਆ ਵਿਚ ਮੌਤ ਪਤਾ ਨੀ ਕਿਸ-ਕਿਸ ਤਰੀਕੇ ਦੇ ਨਾਲ ਹੋ ਜਾਂਦੀ ਹੈ। ਜਲੰਧਰ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਪਾਰਕ ਵਿਚ ਝੂਲੇ ਨਾਲ ਲਟਕਦੀ ਲਾਸ਼ ਨੂੰ ਲੋਕਾਂ ਨੇ ਦੇਖਿਆ। ਮਾਮਲਾ ਜਲੰਧਰ ਦੇ ਇੰਡਸਟਰੀਅਲ ਏਰੀਏ ਸਥਿਤ ਇਕ ਪਾਰਕ ਦਾ ਹੈ ਜਿਥੇ ਸਵੇਰੇ ਲੋਕਾਂ ਨੇ ਸੈਰ ਕਰਦੇ ਦੌਰਾਨ ਇਕ ਵਿਅਕਤੀ ਦੀ ਲਾਸ਼ ਨੂੰ ਝੂਲੇ ਨਾਲ ਲਟਕਦੇ ਦੇਖੀ ਅਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਤੀ।
Crime
ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਮ੍ਰਿਤਕ ਦੀ ਪਹਿਚਾਣ ਬੰਟੀ ਵਜੋਂ ਹੋਈ ਹੈ ਜੋ ਕਿ ਸਿੱਧ ਮੁਹੱਲਾ ਸੋਢਲ ਦਾ ਰਹਿਣ ਵਾਲਾ ਹੈ। ਇਸ ਮੌਕੇ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ ਸ਼ੁਕਰਵਾਰ ਨੂੰ ਉਸ ਨੂੰ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਕਿਸੇ ਤੋਂ ਪੈਸੇ ਲੈਣ ਜਾ ਰਿਹਾ ਹੈ ਤੇ ਉਹ ਵਾਪਿਸ ਘਰ ਨਹੀਂ ਮੁੜਿਆ।
ਜਿਸ ਤੋਂ ਬਾਅਦ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਪਰ ਮੇਰੇ ਇਹ ਪੁੱਤਰ ਨਹੀਂ ਮਿਲਿਆ। ਜਿਸ ਦੀ ਖਬਰ ਸਾਨੂੰ ਅੱਜ ਮਿਲੀ ਹੈ।