
ਲੁਧਿਆਣਾ ਵਿੱਚ 7 ਦਸੰਬਰ ਤੋਂ ਭਰਤੀ ਰੈਲੀ ਹੋਣ ਜਾ ਰਹੀ ਹੈ ਜੋ 22 ਦਸੰਬਰ ਤੱਕ ਚੱਲੇਗੀ।
ਲੁਧਿਆਣਾ: ਜੇ ਤੁਸੀ ਭਾਰਤੀ ਫ਼ੌਜ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। ਜੇਕਰ ਤੁਹਾਡੇ ਅੰਦਰ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਜਨੂੰਨ ਹੈ, ਤਾਂ ਤੁਹਾਨੂੰ ਸੁਨਹਿਰੀ ਮੌਕਾ ਮਿਲ ਰਿਹਾ ਹੈ। ਲੁਧਿਆਣਾ ਵਿੱਚ 7 ਦਸੰਬਰ ਤੋਂ ਭਰਤੀ ਰੈਲੀ ਹੋਣ ਜਾ ਰਹੀ ਹੈ ਜੋ 22 ਦਸੰਬਰ ਤੱਕ ਚੱਲੇਗੀ। ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਆਨਲਾਈਨ ਅਪਲਾਈ ਕਰਨਾ ਪਏਗਾ।
ਕਿੱਥੇ ਹੋਣੀ ਹੈ ਰੈਲੀ
ਖੇਤਰੀ ਭਰਤੀ ਹੈੱਡਕੁਆਰਟਰ (ਪੰਜਾਬ ਤੇ ਜੰਮੂ ਅਤੇ ਕਸ਼ਮੀਰ), ਜਲੰਧਰ ਵੱਲੋਂ ਭਰਤੀ ਰੈਲੀ ਕੀਤੀ ਜਾ ਰਹੀ ਹੈ। ਰੈਲੀ ਏਆਰਓ ਲੁਧਿਆਣਾ ਦੇ ਏਐਸ ਕਾਲਜ ਕਲਾਲ ਮਾਜਰਾ, ਖੰਨਾ ਵਿੱਚ ਹੋਵੇਗੀ। ਇਸ ਵਿੱਚ ਲੁਧਿਆਣਾ, ਮੋਗਾ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ਜ਼ਿਲ੍ਹੇ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ।
ਇੰਝ ਕਰੋ ਅਪਲਾਈ
ਸਿਰਫ ਉਹ ਨੌਜਵਾਨ ਜੋ ਰਜਿਸਟਰ ਨਾਲ ਅਪਲਾਈ ਕਰਦੇ ਹਨ, ਉਹ ਇਸ ਰੈਲੀ ਦਾ ਹਿੱਸਾ ਬਣ ਸਕਣਗੇ। ਅਰਜ਼ੀ ਦੇਣ ਲਈ ਭਾਰਤੀ ਫੌਜ ਦੀ ਵੈੱਬਸਾਈਟ www.joinindianarmy.nic.in ‘ਤੇ ਜਾਓ। ਗੌਰਤਲਬ ਹੈ ਕਿ ਖੇਤਰੀ ਭਰਤੀ ਹੈੱਡਕੁਆਰਟਰ ਵਲੋਂ ਜੂਨ 2021 ਤਕ ਕਈ ਜ਼ਿਲ੍ਹਿਆਂ ‘ਚ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਤਹਿਤ ਵੱਖ-ਵੱਖ ਫੌਜ ਭਰਤੀ ਦਫਤਰਾਂ ਵਿਚ ਰੈਲੀ ਹੋਵੇਗੀ।