ਖਹਿਰਾ, ਬੈਂਸ, ਡਾ. ਗਾਂਧੀ ਅਤੇ ਬਸਪਾ ਵਲੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਪਾਰਟੀ ਦਾ ਐਲਾਨ
Published : Dec 17, 2018, 11:48 am IST
Updated : Dec 17, 2018, 12:00 pm IST
SHARE ARTICLE
Sukhpal Khaira
Sukhpal Khaira

ਲੋਕਾਂ ਦੀਆਂ ਉਮੀਦਾਂ ਉਪਰ ਖਰੇ ਉਤਰਦੇ ਹੋਏ ਸਾਥੀ ਵਿਧਾਇਕਾਂ ਸਮੇਤ ਖਹਿਰਾ, ਬੈਂਸ ਭਰਾਵਾਂ, ਡਾ. ਗਾਂਧੀ ਐਮ.ਪੀ. ਪਟਿਆਲਾ...

ਪਟਿਆਲਾ, 17 ਦਸੰਬਰ (ਧਰਮਿੰਦਰ ਪਾਲ ਸਿੰਘ) : ਲੋਕਾਂ ਦੀਆਂ ਉਮੀਦਾਂ ਉਪਰ ਖਰੇ ਉਤਰਦੇ ਹੋਏ ਸਾਥੀ ਵਿਧਾਇਕਾਂ ਸਮੇਤ ਖਹਿਰਾ, ਬੈਂਸ ਭਰਾਵਾਂ, ਡਾ. ਗਾਂਧੀ ਐਮ.ਪੀ. ਪਟਿਆਲਾ ਅਤੇ ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਵਲੋਂ ਪੰਜਾਬ ਦੀ ਭ੍ਰਿਸ਼ਟ ਸਿਆਸਤ ਨੂੰ ਸਾਫ਼ ਕਰਨ ਦੇ ਉਦੇਸ਼ ਨਾਲ ਹਮ ਖਿਆਲੀ ਆਗੂਆਂ ਵਾਲੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ) ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ। ਭਾਰੀ ਇਕੱਠ ਨੇ ਇਸ ਐਲਾਨ ਨੂੰ ਜੈਕਾਰਿਆਂ ਨਾਲ ਮੰਜ਼ੂਰੀ ਦਿਤੀ। 
 ਅਪਣੇ ਭਾਸ਼ਨ ਵਿਚ ਖਹਿਰਾ ਨੇ ਕਿਹਾ ਕਿ ਗਠਜੋੜ ਦਾ ਮਕਸਦ ਪੰਜਾਬ ਨੂੰ ਭ੍ਰਿਸ਼ਟ ਰਵਾਇਤੀ ਪਾਰਟੀਆਂ ਅਤੇ ਬਾਦਲਾਂ, ਕੈਪਟਨ ਆਦਿ ਵਰਗੇ ਤਾਨਾਸ਼ਾਹ ਪਰਵਾਰਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਜਨਤਾ ਨੂੰ ਲੁੱਟ ਕੇ ਗ਼ਲਤ ਢੰਗ ਨਾਲ ਬੇਤਹਾਸ਼ਾ ਧਨ ਦੋਲਤ ਇਕੱਠਾ ਕਰ ਕੇ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਅਤੇ ਆਗੂਆਂ ਨੇ ਪੰਜਾਬ ਵਰਗੇ ਬੇਹਤਰੀਨ ਸੂਬੇ ਨੂੰ ਤਬਾਹ ਕਰ ਕੇ ਰੱਖ ਦਿਤਾ ਹੈ। ਖਹਿਰਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਪੁਲਿਸ ਫ਼ਾਇਰਿੰਗ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੋਸ਼ਿਸ਼ਾਂ ਜਾਰੀ ਰੱਖਣ ਦਾ ਪ੍ਰਣ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਪਰ ਕਾਂਗਰਸ ਸਰਕਾਰ ਨੇ ਇਨਸਾਫ਼ ਮੋਰਚੇ ਨੂੰ ਕਦੇ ਨਾ ਪੂਰੇ ਹੋਣ ਵਾਲੇ ਝੂਠੇ ਵਾਅਦੇ ਕਰ ਕੇ ਗੁਮਰਾਹ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਇਕ ਮਹੀਨੇ ਵਿਚ ਬੇਅਦਬੀ ਅਤੇ ਬਹਿਬਲ ਮਸਲੇ ਦਾ ਇਨਸਾਫ਼ ਨਹੀਂ ਦਿੰਦੀ ਤਾਂ ਪੀ.ਡੀ.ਏ ਮਾਘੀ ਮੌਕੇ ਜਨਵਰੀ ਵਿਚ ਐਕਸ਼ਨ ਪਲਾਨ ਦਾ ਐਲਾਨ ਕਰੇਗਾ।

ਡਾ. ਗਾਂਧੀ ਪੂਰਾ ਕੇਂਦਰੀਕਰਨ ਕਰ ਕੇ ਸੂਬਿਆਂ ਅਤੇ ਪੰਜਾਬ ਦੇ ਅਧਿਕਾਰਾਂ ਉੱਪਰ ਕਬਜ਼ਾ ਜਮਾਉਣ ਵਾਲੀ ਕੇਂਦਰ ਸਰਕਾਰ ਉੱਪਰ ਖੂਬ ਵਰ੍ਹੇ। ਉਨ੍ਹਾਂ ਕਿਹਾ ਕਿ ਪੀ.ਡੀ.ਏ ਦਾ ਵੱਡਾ ਮਕਸਦ ਫ਼ੈਡਰਲ ਭਾਰਤ ਅਤੇ ਲੋਕਤੰਤਰਿਕ ਪੰਜਾਬ ਬਣਾਉਣ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਬਿਨਾਂ ਹੀ ਸਿਖਿਆ, ਹੈਲਥਕੇਅਰ, ਪੰਚਾਇਤੀ ਵਿਕਾਸ, ਮਨਰੇਗਾ ਆਦਿ ਦੀਆਂ ਸਕੀਮਾਂ ਲਾਗੂ ਕਰਨਾ ਕੇਂਦਰ ਸਰਕਾਰ ਵਲੋਂ ਕੀਤਾ ਜਾ ਰਿਹਾ ਵੱਡਾ ਭੇਦਭਾਵ ਹੈ।
  ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਕੈਪਟਨ ਸਰਕਾਰ ਉੱਪਰ ਨਿਸ਼ਾਨਾ ਵਿੰਨ੍ਹਿਆ ਜੋ ਕਿ ਛੋਟੀ ਅਤੇ ਦਰਮਿਆਨੀ ਇੰਡਸਟਰੀ ਅਤੇ ਇਹਨਾਂ ਦੇ ਕਾਮਿਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਫ਼ੇਲ ਰਹੀ ਹੈ।

ਉਨ੍ਹਾਂ ਕਿਹਾ ਕਿ ਬਿਜਲੀ ਚਾਰਜਾਂ ਵਿਚ ਦਿਤੀ ਗਈ 5 ਰੁਪਏ ਦੀ ਰਾਹਤ ਦਾ ਲਾਭ ਸਿਰਫ ਕੁਝ ਸੈਂਕੜੇ ਵੱਡੀਆਂ ਇੰਡਸਟਰੀਆਂ ਨੂੰ ਹੋਇਆ ਹੈ ਜਦਕਿ 3੦੦੦੦ ਤੋਂ ਵੀ ਜ਼ਿਆਦਾ ਛੋਟੀਆਂ ਇੰਡਸਟਰੀਆਂ ਬਹੁਤ ਹੀ ਮੁਸ਼ਕਿਲ ਨਾਲ ਬਿਜਲੀ ਦੇ ਭਾਰੀ ਖ਼ਰਚੇ ਅਦਾ ਕਰ ਰਹੀਆਂ ਹਨ। ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਨੇ ਕਿਹਾ ਕਿ ਕਮਜੋਰ ਵਰਗਾਂ ਅਤੇ ਦਲਿਤਾਂ ਨੂੰ ਆਟਾ ਦਾਲ, ਨਾਂਮਾਤਰ ਪੈਨਸ਼ਨਾਂ ਆਦਿ ਵਰਗੀਆਂ ਛੋਟੀਆਂ ਵੈਲਫੇਅਰ ਸਕੀਮਾਂ ਦੇ ਕੇ ਉਨ੍ਹਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਦਕਿ ਮਿਆਰੀ ਸਿਖਿਆ, ਹੈਲਥਕੇਅਰ, ਢੁੱਕਵੇਂ ਘਰ ਅਤੇ ਰੁਜ਼ਗਾਰ ਤੋਂ ਉਨ੍ਹਾਂ ਨੂੰ ਇਨਕਾਰੀ ਹੋਇਆ ਜਾ ਰਿਹਾ ਹੈ।

ਐਮ.ਐਲ.ਏ ਕੰਵਰ ਸੰਧੂ ਨੇ ਕੈਪਟਨ ਸਰਕਾਰ ਵਲੋਂ ਅਕਾਲੀ ਮਾਫ਼ੀਆ ਰਾਜ ਨੂੰ ਹੀ ਲਾਗੂ ਕੀਤੇ ਜਾਣ ਦੇ ਇਲਜਾਮ ਲਗਾਏ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਮਾਫ਼ੀਆ ਹਰ ਪਾਸੇ ਕਾਬਜ਼ ਹੈ ਚਾਹੇ ਇਹ ਗ਼ੈਰ ਕਾਨੂੰਨੀ ਮਾਈਨਿੰਗ ਹੋਵੇ ਜਾਂ ਸ਼ਰਾਬ ਦਾ ਵਪਾਰ ਜਾਂ ਟਰਾਂਸਪੋਰਟ ਜਾਂ ਕੇਬਲ ਨੈਟਵਰਕ ਆਦਿ ਹੋਣ। ਪੀ.ਡੀ.ਏ ਨੇ ਐਲਾਨ ਕੀਤਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਲੜਣਗੇ ਅਤੇ ਕਾਂਗਰਸ, ਭਾਜਪਾ, ਅਕਾਲੀ ਦਲ ਕੋਲੋਂ ਬਰਾਬਰ ਦੂਰੀ ਰੱਖਣ ਵਾਲੇ ਸਾਰੇ ਵਿਅਕਤੀਆਂ ਅਤੇ ਹਮਖਿਆਲੀ ਪਾਰਟੀਆਂ ਦਾ ਸਵਾਗਤ ਕਰਨਗੇ, ਤਾਂ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਪਰਿਵਾਰਾਂ ਦੇ ਰਾਜ ਤੋਂ ਬਚਾਇਆ ਜਾ ਸਕੇ। 

ਦਾ ਲਾਭ ਸਿਰਫ ਕੁਝ ਸੈਂਕੜੇ ਵੱਡੀਆਂ ਇੰਡਸਟਰੀਆਂ ਨੂੰ ਹੋਇਆ ਹੈ ਜਦਕਿ 3੦੦੦੦ ਤੋਂ ਵੀ ਜ਼ਿਆਦਾ ਛੋਟੀਆਂ ਇੰਡਸਟਰੀਆਂ ਬਹੁਤ ਹੀ ਮੁਸ਼ਕਿਲ ਨਾਲ ਬਿਜਲੀ ਦੇ ਭਾਰੀ ਖ਼ਰਚੇ ਅਦਾ ਕਰ ਰਹੀਆਂ ਹਨ। ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਨੇ ਕਿਹਾ ਕਿ ਕਮਜੋਰ ਵਰਗਾਂ ਅਤੇ ਦਲਿਤਾਂ ਨੂੰ ਆਟਾ ਦਾਲ, ਨਾਂਮਾਤਰ ਪੈਨਸ਼ਨਾਂ ਆਦਿ ਵਰਗੀਆਂ ਛੋਟੀਆਂ ਵੈਲਫੇਅਰ ਸਕੀਮਾਂ ਦੇ ਕੇ ਉਨ੍ਹਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਦਕਿ ਮਿਆਰੀ ਸਿਖਿਆ, ਹੈਲਥਕੇਅਰ, ਢੁੱਕਵੇਂ ਘਰ ਅਤੇ ਰੁਜ਼ਗਾਰ ਤੋਂ ਉਨ੍ਹਾਂ ਨੂੰ ਇਨਕਾਰੀ ਹੋਇਆ ਜਾ ਰਿਹਾ ਹੈ।

ਐਮ.ਐਲ.ਏ ਕੰਵਰ ਸੰਧੂ ਨੇ ਕੈਪਟਨ ਸਰਕਾਰ ਵਲੋਂ ਅਕਾਲੀ ਮਾਫ਼ੀਆ ਰਾਜ ਨੂੰ ਹੀ ਲਾਗੂ ਕੀਤੇ ਜਾਣ ਦੇ ਇਲਜਾਮ ਲਗਾਏ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਮਾਫ਼ੀਆ ਹਰ ਪਾਸੇ ਕਾਬਜ਼ ਹੈ ਚਾਹੇ ਇਹ ਗ਼ੈਰ ਕਾਨੂੰਨੀ ਮਾਈਨਿੰਗ ਹੋਵੇ ਜਾਂ ਸ਼ਰਾਬ ਦਾ ਵਪਾਰ ਜਾਂ ਟਰਾਂਸਪੋਰਟ ਜਾਂ ਕੇਬਲ ਨੈਟਵਰਕ ਆਦਿ ਹੋਣ। 
   ਪੀ.ਡੀ.ਏ ਨੇ ਐਲਾਨ ਕੀਤਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਲੜਣਗੇ ਅਤੇ ਕਾਂਗਰਸ, ਭਾਜਪਾ, ਅਕਾਲੀ ਦਲ ਕੋਲੋਂ ਬਰਾਬਰ ਦੂਰੀ ਰੱਖਣ ਵਾਲੇ ਸਾਰੇ ਵਿਅਕਤੀਆਂ ਅਤੇ ਹਮਖਿਆਲੀ ਪਾਰਟੀਆਂ ਦਾ ਸਵਾਗਤ ਕਰਨਗੇ, ਤਾਂ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਪਰਿਵਾਰਾਂ ਦੇ ਰਾਜ ਤੋਂ ਬਚਾਇਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement