
ਜਾਬ ਦੀ ਸਿਆਸਤ ਵਿਚ ਇੱਕ ਨਵਾਂ ਮੋੜ ਆ ਗਿਆ ਹੈ ਅਤੇ ਹੁਣ ਸੁਖਪਾਲ ਖਹਿਰਾ ਬਾਗੀ ਟਕਸਾਲੀ ਆਗੂਆਂ ਦੀਆਂ ਉਮੀਦਾਂ 'ਤੇ ਪਾਣੀ ਫੇਰਦੇ...
ਚੰਡੀਗੜ੍ਹ (ਭਾਸ਼ਾ) : ਪੰਜਾਬ ਦੀ ਸਿਆਸਤ ਵਿਚ ਇੱਕ ਨਵਾਂ ਮੋੜ ਆ ਗਿਆ ਹੈ ਅਤੇ ਹੁਣ ਸੁਖਪਾਲ ਖਹਿਰਾ ਬਾਗੀ ਟਕਸਾਲੀ ਆਗੂਆਂ ਦੀਆਂ ਉਮੀਦਾਂ 'ਤੇ ਪਾਣੀ ਫੇਰਦੇ ਨਜ਼ਰ ਆ ਰਹੇ ਹਨ। ਨਵੇਂ ਬਣਨ ਜਾ ਰਹੇ ਅਕਾਲੀ ਦਲ ਦਾ ਹਿਸਾ ਬਣਨ ਬਾਰੇ ਬੋਲਦੇ ਹੋਏ ਸੁਖਪਾਲ ਖਹਿਰਾ ਨੇ ਬੇਪਰਵਾਹੀ ਜਾਹਰਿ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਕਈ ਅਕਾਲੀ ਦਲ ਆਏ ਅਤੇ ਚਲੇ ਗਏ। ਉਨ੍ਹਾਂ ਕਿਹਾ ਕਿ ਜੇਕਰ ਟਕਸਾਲੀ ਆਪਣੇ ਆਪ ਨੂੰ ਹਮ ਖਿਆਲੀ ਦੱਸਦੇ ਹਨ ਤਾ ਉਨ੍ਹਾਂ ਨੂੰ ਬਾਕੀ ਹਮ ਖਿਆਲੀਆਂ ਨਾਲ ਸਲਾਹ ਜਰੂਰ ਕਰਨੀ ਚਾਹੀਦੀ ਹੈ।
ਸੁਖਪਾਲ ਖਹਿਰਾ ਨੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਨਵੇਂ ਦਲ ਵਿਚ ਸ਼ਾਮਿਲ ਹੋਣ ਲਈ ਭੇਜੇ ਗਏ ਸੱਦੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿਚ ਆਪਣੇ ਬਾਕੀ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਨਗੇ। ਦੱਸ ਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਮਾਝੇ ਦੇ ਟਕਸਾਲੀ ਆਗੂਆਂ ਅਤੇ ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਗਏ ਸੁਖਪਾਲ ਖਹਿਰਾ ਦੇ ਤਾਲਮੇਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਸੁਖਪਾਲ ਖਹਿਰਾ ਦੇ ਕਰੀਬੀ ਸਿਮਰਜੀਤ ਸਿੰਘ ਬੈਂਸ ਟਕਸਾਲੀ ਆਗੂਆਂ ਨੂੰ ਇੱਕੋ ਮੰਚ 'ਤੇ ਲੈ ਕੇ ਆਉਣ ਦੀ ਗੱਲ ਵੀ ਕਰਦੇ ਨਜ਼ਰ ਆ ਰਹੇ ਹਨ।
ਅੱਜ ਸੁਖਪਾਲ ਖਹਿਰਾ ਵੱਲੋਂ ਦਿੱਤਾ ਗਿਆ ਬਿਆਨ ਇੱਕ ਵਾਰ ਫਿਰ ਟਕਸਾਲੀ ਆਗੂਆਂ ਨੂੰ ਮੁਸ਼ਕਿਲ ਵਿਚ ਪਾਉਂਦਾ ਦਿਖਾਇ ਦੇ ਰਿਹਾ ਹੈ। ਖੈਰ 14 ਦਿਸੰਬਰ ਨੂੰ ਮਾਝੇ ਦੇ ਟਕਸਾਲੀ ਆਗੂ ਇੱਕ ਨਵਾਂ ਅਕਾਲੀ ਦਲ ਬਣਾਉਣ ਜਾ ਰਹੇ ਹਨ ਅਤੇ ਦੇਖਣਾ ਇਹ ਹੈ ਕਿ ਇਸ ਨਵੇਂ ਅਕਾਲੀ ਦਲ ਨਾਲ ਹੋਰ ਕੌਣ ਕੌਣ ਹੱਥ ਮਿਲਾਉਂਦਾ ਹੈ।