ਸੌ ਸਾਲ ਤੋਂ ਵੀ ਵੱਧ ਪੁਰਾਣੇ ਗੱਡੇ ਨੂੰ ਰਖਿਆ ਹੋਇਐ ਜਾਨ ਨਾਲੋਂ ਵੱਧ ਸੰਭਾਲ ਕੇ
Published : Dec 17, 2019, 10:25 am IST
Updated : Dec 17, 2019, 10:25 am IST
SHARE ARTICLE
Photo
Photo

ਅੱਜ ਕੱਲ੍ਹ ਦੀ ਪੀੜ੍ਹੀ ਪੁਰਾਣੇ ਸਭਿਆਚਾਰ ਨੂੰ ਭੁਲਦੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਪੁਰਾਣੇ ਸਭਿਆਚਾਰ ਬਾਰੇ ਘੱਟ ਹੀ ਪਤਾ ਹੈ। ਜੇ ਆਪਾਂ ਚਾਲੀ ਪੰਜਾਹ..

ਮੂਨਕ  (ਅਜੈਬ ਸਿੰਘ ਸਿੱਧੂ) : ਅੱਜ ਕੱਲ੍ਹ ਦੀ ਪੀੜ੍ਹੀ ਪੁਰਾਣੇ ਸਭਿਆਚਾਰ ਨੂੰ ਭੁਲਦੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਪੁਰਾਣੇ ਸਭਿਆਚਾਰ ਬਾਰੇ ਘੱਟ ਹੀ ਪਤਾ ਹੈ। ਜੇ ਆਪਾਂ ਚਾਲੀ ਪੰਜਾਹ ਸਾਲ ਪਿੱਛੇ ਜਾਈਏ ਤਾਂ ਉਦੋਂ ਖੂਹ, ਟਿੰਡਾਂ, ਚਰਖਾ, ਰੂੰ ਤੂੰਬਾ, ਤੰਦੂਰ, ਰੜਕਣਾ, ਆਮ ਪ੍ਰਚੱਲਤ ਚੀਜ਼ਾਂ ਸਨ ਇਨ੍ਹਾਂ ਚੀਜ਼ਾਂ 'ਚੋਂ ਇਕ ਹੁੰਦਾ ਸੀ ਪੁਰਾਤਨ ਸਭਿਆਚਾਰ ਦਾ ਸ਼ਿੰਗਾਰ ਗੱਡਾ, ਗੱਡਾ ਪੁਰਾਣੇ ਸਮਿਆਂ 'ਚ ਸਰਦੇ ਪੁਜਦੇ ਘਰਾਂ ਵਿਚ ਹੁੰਦਾ ਸੀ।

18 Indians on board Hong-Kong vessel kidnapped off Nigerian coast

ਇਸੇ ਤਰ੍ਹਾਂ ਲਗਭਗ ਸੌ ਸਾਲ ਪੁਰਾਣੇ ਸਮੇਂ ਦਾ ਗੱਡਾ ਸਾਭੀ ਬੈਠੇ ਹਨ, ਪਿੰਡ ਬੱਲਰਾ ਦੇ ਕਿਸਾਨ ਮਿਸਰਾ ਸਿੰਘ, ਜਿਨ੍ਹਾਂ ਨੇ ਇਸ ਗੱਡੇ ਨਾਲ ਅਪਣੇ ਪ੍ਰਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕੀਤਾ। ਹੁਣ ਭਾਵੇਂ ਮਿਸਰਾ ਸਿੰਘ 102 ਸਾਲ ਦੀ ਸਵੱਸਥ ਉਮਰ ਭੋਗ ਕੇ ਅਜੇ ਪੰਦਰਾਂ ਕੁ ਦਿਨ ਪਹਿਲਾਂ ਹੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ, ਪਰ ਇਨ੍ਹਾਂ ਦਾ ਪ੍ਰਵਾਰ ਗੱਡੇ ਦੀ ਸੰਭਾਲ ਵਧੀਆ ਤਰੀਕੇ ਨਾਲ ਕਰ ਰਿਹਾ ਹੈ।

ਇਹ ਗੱਡਾ ਦੇਸ਼ ਦੀ ਆਜ਼ਾਦੀ ਤੋਂ ਲਗਭਗ ਵੀਹ ਸਾਲ ਪਹਿਲਾਂ ਭਾਵ 1927 ਦੇ ਨੇੜੇ-ਤੇੜੇ ਦਾ ਬਣਿਆ ਹੋਇਆ ਹੈ। ਇਸ ਗੱਡੇ ਤੇ ਪੁਰਾਤਨ ਕਲਾਕਾਰੀ ਅਜੇ ਵੀ ਕਾਇਮ ਹੈ। ਇਸ 'ਤੇ ਲਗਪਗ ਸੌ ਕਿਲੋ ਪਿੱਤਲ ਤੋਂ ਇਲਾਵਾ ਤਾਂਬਾ ਵੀ ਲੱਗਿਆ ਹੋਇਆ ਹੈ। ਮਿਸਰਾ ਸਿੰਘ ਦੇ ਪ੍ਰਵਾਰ ਨੇ ਗੱਡੇ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਅਸੀਂ ਅਨਾਜ ਦੀ ਸਾਰੀ ਢੋਆ-ਢੋਆਈ ਇਸ ਗੱਡੇ ਰਾਹੀਂ ਕਰਦੇ ਸੀ।

2

ਅਪਣੀ ਢੋਆ-ਢੋਆਈ ਤੋਂ ਇਲਾਵਾ ਕਿਰਾਏ ਦਾ ਕੰਮ ਵੀ ਇਸ ਗੱਡੇ  ਰਾਹੀਂ ਹੀ ਕਰਿਆ ਕਰਦੇ ਸੀ। ਇਸ ਦੀ ਭਾਰ ਚੁੱਕਣ ਦੀ ਸਮਰਥਾ ਚਾਲੀ-ਪੰਤਾਲੀ ਮਣ ਦੇ ਕਰੀਬ ਸੀ। ਉਸ ਸਮੇਂ ਲੱਗਭਗ ਸਾਰੇ ਰਸਤੇ ਕੱਚੇ ਹੁੰਦੇ ਸੀ ਤੇ ਇਹ ਗੱਡਾ ਉਨ੍ਹਾਂ ਕੱਚੇ ਰਸਤਿਆਂ ਦਾ ਸ਼ਿੰਗਾਰ ਹੁੰਦਾ ਸੀ।  ਇਹ ਗੱਡਾ ਪੁਰਾਤਨ ਸਮੇਂ 'ਚ ਉਨ੍ਹਾਂ ਦੇ ਪਿੰਡ ਤੋਂ ਲਗਭਗ 100 ਕਿਲੋਮੀਟਰ ਦੇ ਦਾਇਰੇ ਨਰਵਾਣਾ, ਜੀਂਦ, ਰੋਹਤਕ, ਸਮਾਣਾ, ਪਟਿਆਲਾ ਤਕ ਨੁਮਾਇਸ਼ ਵਜੋਂ ਜਾ ਚੁੱਕਾ ਹੈ

4

ਅਤੇ ਕਈ ਥਾਵਾਂ ਤੇ ਵਧੀਆ ਮਾਣ ਸਨਮਾਨ ਵੀ ਹਾਸਲ ਕਰ ਚੁੱਕਾ ਹੈ।  ਇਸ ਗੱਡੇ ਦੀ ਕੀਮਤ ਕਈ ਲੱਖ ਰੁਪਏ ਤਕ ਲਾਈ ਜਾ ਚੁੱਕੀ ਹੈ ਪਰ ਕਿਸਾਨ ਮਿਸਰਾ ਸਿੰਘ ਦੇ ਪੁੰਤਰ ਗੁਲਾਬ ਸਿੰਘ, ਗਮਦੂਰ ਸਿੰਘ, ਪੋਤਰੇ ਲਾਡੀ ਸਿੰਘ, ਭੋਲਾ ਸਿੰਘ, ਬਿੱਟੂ ਸਿੰਘ, ਮੱਖਣ ਸਿੰਘ, ਚੇਤਪਾਲ ਸਿੰਘ ਅਤੇ ਪੜਪੋਤੇ ਗੁਰਵਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਦਸਿਆ ਕਿ ਅਸੀਂ ਇਸ ਗੱਡੇ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਵੇਚਾਂਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement