
ਇਨ੍ਹਾਂ ‘ਚੋਂ 76,000 ਤੋਂ ਜ਼ਿਆਦਾ ਵਿਦਿਆਰਥੀ 193 ਪ੍ਰੀਖਿਆ ਕੇਂਦਰਾਂ ‘ਚ ਪੇਪਰ-1 ਦੇਣਗੇ...
ਅੰਮ੍ਰਿਤਸਰ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 19 ਜਨਵਰੀ ਨੂੰ ਕਰਵਾਏ ਜਾਣ ਵਾਲੇ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ (ਪੀ. ਐੱਸ. ਟੀ. ਈ. ਟੀ.) ਲਈ ਨਵੇਂ ਰੋਲ ਨੰਬਰ 15 ਜਨਵਰੀ ਨੂੰ ਜਾਰੀ ਕਰਨ ਤੋਂ ਬਾਅਦ ਹੋਰ ਜ਼ਰੂਰੀ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਹਨ। ਬੋਰਡ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੀ. ਐੱਸ. ਟੀ. ਈ. ਟੀ. ਦੀ ਪ੍ਰੀਖਿਆ ‘ਚ ਲਗਭਗ ਪੌਣੇ 2 ਲੱਖ ਵਿਦਿਆਰਥੀ ਬੈਠਣਗੇ।
Photo
ਇਨ੍ਹਾਂ ‘ਚੋਂ 76,000 ਤੋਂ ਜ਼ਿਆਦਾ ਵਿਦਿਆਰਥੀ 193 ਪ੍ਰੀਖਿਆ ਕੇਂਦਰਾਂ ‘ਚ ਪੇਪਰ-1 ਦੇਣਗੇ, ਜਦੋਂ ਕਿ 98 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ 296 ਪ੍ਰੀਖਿਆ ਕੇਂਦਰਾਂ ‘ਚ ਪੇਪਰ-2 ‘ਚ ਬੈਠਣਗੇ। ਦੋਵੇਂ ਪ੍ਰੀਖਿਆਵਾਂ ਐਤਵਾਰ ਨੂੰ ਹੀ ਸਵੇਰੇ ਅਤੇ ਸ਼ਾਮ ਦੇ ਸਮੇਂ ਹੋਣਗੀਆਂ। ਬੋਰਡ ਦੇ ਸਕੱਤਰ ਕਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤੈਯਬ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ‘ਚ ਜਾਰੀ ਕੀਤੇ ਪੁਰਾਣੇ ਰੋਲ ਨੰਬਰ ਰੱਦ ਕੀਤੇ ਜਾ ਚੁੱਕੇ ਹਨ।
Students
ਦਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2020 ਵਿਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਅਪੀਅਰ ਹੋਣ ਵਾਲੇ ਉਮੀਦਵਾਰਾਂ ਲਈ ਫ਼ੀਸਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਸੀ। ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਸਬੰਧਤ ਸੰਸਥਾਵਾਂ ਨੂੰ 10ਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ 800 ਰੁਪਏ ਦੇ ਨਾਲ-ਨਾਲ 100 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ ਜੇ ਪ੍ਰੀਖਿਆਰਥੀ ਕੋਈ ਵਾਧੂ ਵਿਸ਼ਾ ਲੈਣਾ ਚਾਹੁੰਦਾ ਹੈ ਤਾਂ 350 ਰੁਪਏ ਪ੍ਰਤੀ ਵਾਧੂ ਵਿਸ਼ਾ ਪ੍ਰਤੀ ਪ੍ਰੀਖਿਆਰਥੀ ਜਮ੍ਹਾ ਕਰਵਾਉਣੇ ਪੈਣੇ ਸਨ।
Students
ਇਸੇ ਤਰ੍ਹਾਂ 12ਵੀਂ ਜਮਾਤ ਲਈ 1200 ਰੁਪਏ ਦੇ ਨਾਲ-ਨਾਲ 150 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫ਼ੀਸ ਪ੍ਰਤੀ ਪ੍ਰੀਖਿਆਰਥੀ ਫ਼ੀਸ ਨਿਰਧਾਰਤ ਕੀਤੀ ਗਈ ਹੈ। ਦੋਵਾਂ ਜਮਾਤਾਂ ਲਈ ਬਿਨਾਂ ਲੇਟ ਫੀਸ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 29 ਨਵੰਬਰ, ਬੈਂਕ ਵਿਚ ਫ਼ੀਸ/ਚਲਾਨ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 13 ਦਸੰਬਰ ਤੇ ਖੇਤਰੀ ਦਫ਼ਤਰਾਂ ਵਿਚ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 24 ਦਸੰਬਰ ਸੀ।
Students
ਉਪਰੰਤ 500 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 6 ਦਸੰਬਰ, ਬੈਂਕ ਵਿਚ ਫ਼ੀਸ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 16 ਦਸੰਬਰ ਤੇ ਖੇਤਰੀ ਦਫ਼ਤਰਾਂ ਵਿਚ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 24 ਦਸੰਬਰ ਹੋਵੇਗੀ। 1000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 13 ਦਸੰਬਰ, ਬੈਂਕ ਵਿਚ ਫ਼ੀਸ ਜਮ੍ਹਾ ਕਰਵਾਉਣ ਦੀ 20 ਦਸੰਬਰ ਤੇ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 2 ਜਨਵਰੀ 2020 ਸੀ।
Students
ਇਹ ਫ਼ਾਰਮ ਕੇਵਲ ਮੁੱਖ ਦਫ਼ਤਰ ਵਿਖੇ ਹੀ ਜਮ੍ਹਾ ਕਰਵਾਏ ਗਏ ਸਨ। ਜੇ ਕੋਈ ਸੰਸਥਾ ਫਿਰ ਵੀ ਫ਼ੀਸ ਭਰਨ ਤੋਂ ਰਹਿ ਜਾਂਦੀ ਹੈ ਤਾਂ ਉਹ 2000 ਰੁਪਏ ਲੇਟ ਫ਼ੀਸ ਨਾਲ 20 ਦਸੰਬਰ ਤਕ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰ ਕੇ 2 ਜਨਵਰੀ 2020 ਤਕ ਬੈਂਕ ਵਿਚ ਫ਼ੀਸ/ਚਲਾਨ ਜਮ੍ਹਾ ਕਰਵਾਉਣ ਉਪਰੰਤ ਕੇਵਲ ਮੁੱਖ ਦਫ਼ਤਰ ਵਿਖੇ 2 ਜਨਵਰੀ 2020 ਤਕ ਆਪਣਾ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾ ਸਕਦਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।