Punjab News: ਗਣਤੰਤਰ ਦਿਵਸ ਮੌਕੇ ਪੰਜਾਬ ਦੀ ਧੀ ਵਧਾਏਗੀ ਮਾਣ; AI ਨਾਲ ਸਬੰਧਤ ਝਾਕੀ ਦੀ ਕਰੇਗੀ ਅਗਵਾਈ
Published : Jan 18, 2024, 9:20 pm IST
Updated : Jan 18, 2024, 9:40 pm IST
SHARE ARTICLE
Kamaljeet Kaur
Kamaljeet Kaur

3 ਸਾਲ ਦੀ ਮਿਹਨਤ ਤੋਂ ਬਾਅਦ ਗੁਰਦਾਸਪੁਰ ਦੀ ਧੀ ਨੂੰ ਮਿਲਿਆ ਮੌਕਾ

Punjab News75ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਕਰਤੱਵ ਪੱਥ ’ਤੇ ਹੋਣ ਵਾਲੇ ਸਮਾਗਮ ਵਿਚ ਪੰਜਾਬ ਦੀ ਧੀ ਸੂਬੇ ਦਾ ਮਾਣ ਵਧਾਉਂਦੀ ਨਜ਼ਰ ਆਵੇਗੀ। ਦਰਅਸਲ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਕਮਲਜੀਤ ਕੌਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਸਬੰਧਤ ਝਾਕੀ ਦੀ ਅਗਵਾਈ ਕਰੇਗੀ।

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਕੀ 'ਚ ਕਮਲਜੀਤ ਕੌਰ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ 'ਚ ਕਰਤੱਵ ਪੱਥ 'ਤੇ ਦੇਸ਼ ਦੀਆਂ ਫੌਜੀ ਸ਼ਕਤੀਆਂ, ਸੱਭਿਆਚਾਰ , ਤਰੱਕੀ ਅਤੇ ਉਪਲਬਧੀਆਂ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਝਾਂਕੀਆਂ ਵਿਚ ਭਵਿੱਖ ਦੇ ਭਾਰਤ ਦੀ ਵੀ ਇਕ ਝਲਕ ਦਿਖਾਈ ਦਿੰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਮਲਜੀਤ ਦੇ ਪਿਤਾ ਜਸਬੀਰ ਚੰਦ ਨੇ ਦਸਿਆ ਕਿ ਉਨ੍ਹਾਂ ਦੀ ਧੀ ਪਿਛਲੇ 3 ਸਾਲ ਤੋਂ ਇਸ ਝਾਕੀ ਦਾ ਹਿੱਸਾ ਬਣਨ ‌ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਵਾਰ ਉਸ ਦੀ ਮਿਹਨਤ ਰੰਗ ਲਿਆਈ ਹੈ। ਇਸ ਗੱਲ ਨੂੰ ਲੈ ਕੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਕਮਲਜੀਤ ਦੇ ਮਾਤਾ-ਪਿਤਾ ਨੂੰ ਅਪਣੀ ਧੀ ਉਤੇ ਮਾਣ ਮਹਿਸੂਸ ਹੋ ਰਿਹਾ ਹੈ।
ਦੂਜੇ ਪਾਸੇ ਨਵੀਂ ਦਿੱਲੀ ਵਿਖੇ ਰਿਹਰਸਲ ਕਰ ਰਹੀ ‌ਕਮਲਜੀਤ ਨੇ ਫੋਨ ’ਤੇ ਦਸਿਆ ਕਿ ਇਸ ਝਾਂਕੀ ਵਿਚ ਕੁੱਲ 11 ਕਲਾਕਾਰ ਹਨ ਅਤੇ ਉਹ ਝਾਂਕੀ ਦੀ ਅਗਵਾਈ ਕਰੇਗੀ। ਝਾਂਕੀ ਦਾ ਉਦੇਸ਼ ਬਨਾਵਟੀ ਬੁੱਧੀ ਦੀ ਮਹਤੱਤਾ ਅਤੇ ਜ਼ਰੂਰਤ ਨੂੰ ਸਮਝਾਉਣਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਸੰਖੇਪ ਵਿਚ ਏਆਈ- ਇਕ ਅਜਿਹੀ ਤਕਨੀਕ ਹੈ ਜੋ ਕੰਪਿਊਟਰ ਨੂੰ ਵਧੇਰੇ 'ਮਨੁੱਖੀ' ਤਰੀਕੇ ਨਾਲ ਸੋਚਣ ਜਾਂ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਇਹ ਤਕਨੀਕ ਅਪਣੇ ਆਲੇ-ਦੁਆਲੇ ਤੋਂ ਜਾਣਕਾਰੀ ਲੈ ਕੇ ਜੋ ਕੁੱਝ ਸਿੱਖਦੀ ਹੈ ਜਾਂ ਮਹਿਸੂਸ ਕਰਦੀ ਹੈ ਉਸ ਦੇ ਆਧਾਰ 'ਤੇ ਅਪਣੇ ਜਵਾਬ ਤਿਆਰ ਕਰਦੀ ਹੈ। ਸਰਲ ਸ਼ਬਦਾਂ ਵਿਚ ਮਨੁੱਖੀ ਵਿਚਾਰਾਂ ਨੂੰ ਮਸ਼ੀਨ ਰਾਹੀਂ ਨਕਲ ਕਰਨ ਦੀ ਸਮਰਥਾ ਨੂੰ ਆਰਟੀਫੀਸ਼ੀਅਲ ਇੰਟੈਲੀਜਸ ਕਿਹਾ ਜਾਂਦਾ ਹੈ।

(For more Punjabi news apart from Kamaljeet Kaur will lead Artificial Intelligence tableau on Republic Day, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement