Punjab News: ਪੰਜਾਬ ਗ੍ਰਾਮੀਣ ਬੈਂਕ 'ਚ ਧੋਖਾਧੜੀ ਦਾ ਮਾਮਲਾ; ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ 25 ਲੱਖ ਰੁਪਏ ਦਾ ਕਰਜ਼ਾ ਲੈਣ ਵਾਲਾ ਭਗੋੜਾ ਕਾਬੂ
Published : Jan 18, 2024, 9:16 pm IST
Updated : Jan 18, 2024, 9:38 pm IST
SHARE ARTICLE
Vigilance Bureau arrests absconding accused for committing fraud with bank by taking loan Rs 25 lakh
Vigilance Bureau arrests absconding accused for committing fraud with bank by taking loan Rs 25 lakh

3 ਸਾਲ ਤੋਂ ਭਗੌੜਾ ਸੀ ਮੁਲਜ਼ਮ ਸ਼ਰਨਜੀਤ ਸਿੰਘ

Punjab News: ਪੰਜਾਬ ਵਿਜੀਲੈਂਸ ਬਿਉਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਜਗਤਪੁਰ ਜੱਟਾਂ, ਫਗਵਾੜਾ, ਜ਼ਿਲਾ ਕਪੂਰਥਲਾ ਵਿੱਚ ਹੋਏ ਫਰਾਡ ਦੇ ਸਬੰਧ ਵਿੱਚ ਭਗੌੜੇ ਚਲੇ ਆ ਰਹੇ ਮੁਲਜ਼ਮ ਸ਼ਰਨਜੀਤ ਸਿੰਘ ਵਾਸੀ ਪਿੰਡ ਵਾਸੀ ਪਿੰਡ ਚੱਕ ਹਕੀਮ, ਫਗਵਾੜਾ, ਹਾਲ ਵਾਸੀ ਬੱਸੀ ਬਲਦਾਦ, ਹੁਸ਼ਿਆਰਪੁਰ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਮਿਲੀਭੁਗਤ ਨਾਲ 25,00,000 ਰੁਪਏ ਦਾ ਕਰਜਾ ਮਨਜੂਰ ਕਰਵਾ ਕੇ ਬੈਂਕ ਨਾਲ ਧੋਖਾਦੇਹੀ ਕਰਨ ਦੇ ਦੋਸ਼ਾਂ ਹੇਠ ਅੱਜ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਪਿਛਲੇ 3 ਸਾਲ 4 ਮਹੀਨੇ ਤੋਂ ਭਗੌੜਾ ਚਲਿਆ ਆ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਕਤ ਧੋਖਾਧੜੀ ਵਿਰੁੱਧ ਵਿਜੀਲੈਂਸ ਇਨਕੁਆਰੀ ਨੰਬਰ 10/2017 ਜਿਲਾ ਜਲੰਧਰ ਦੀ ਪੜਤਾਲ ’ਤੇ ਮੁੱਕਦਮਾ ਨੰਬਰ 11 ਮਿਤੀ 31-08-2020 ਨੂੰ ਆਈਪੀਸੀ ਦੀਆਂ ਧਾਰਾਵਾਂ 409, 420, 467, 468, 471, 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਏ) (2) ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨੇ ਇਹ ਕਰਜਾ ਬੈਂਕ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਬੈਕ ਪੈਨਲ ਦੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਮਨਜ਼ੂਰ ਕਰਵਾਇਆ ਸੀ।

ਉਨ੍ਹਾਂ ਦੱਸਿਆ ਕਿ ਕਿ ਉਪਰੋਕਤ ਮੁਕੱਦਮੇ ਵਿੱਚ ਕੁੱਲ 16 ਦੋਸ਼ੀ ਸ਼ਾਮਲ ਹਨ ਜਿਨਾਂ ਵਿੱਚੋਂ ਛੇ ਦੋਸ਼ੀਆਂ - ਰਾਜ ਕੁੵਮਾਰ ਵਾਸੀ ਠਠਿਆਲਾ ਮੁਹੱਲਾ, ਫਗਵਾੜਾ, ਵੈਲੂਅਰ ਸਤੀਸ਼ ਕੁਮਾਰ ਸ਼ਰਮਾ, ਸੁਭਾਸ਼ ਕੁਮਾਰ ਵਾਸੀ ਮਹਿੰਦਵਾਣੀ, ਜ਼ਿਲਾ ਹੁਸ਼ਿਆਰਪੁਰ, ਅਵਤਾਰ ਸਿੰਘ ਵਾਸੀ ਆਸ਼ਾ ਪਾਰਕ ਕਲੋਨੀ, ਫਗਵਾੜਾ, ਪੰਕਜ ਵਾਸੀ ਮੁਹੱਲਾ ਰਤਨਪੁਰਾ, ਫਗਵਾੜਾ, ਰਜੇਸ਼ ਕੁਮਾਰ ਵਾਸੀ ਮੁਹੱਲਾ ਰਤਨਪੁਰਾ, ਫਗਵਾੜਾ ਅਤੇ ਸਤੀਸ਼ ਝਾਅ ਵਾਸੀ ਪਿੰਡ ਵਾਸੀ ਪਿੰਡ ਚੱਕ ਹਕੀਮ, ਫਗਵਾੜਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਬਿਉਰੋ ਵੱਲੋਂ ਭਾਲ ਕੀਤੀ ਜਾ ਰਹੀ ਹੈ ਜਿਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਚੱਕ ਹਕੀਮ ਦੇ ਕੁੱਲ ਰਕਬਾ 35 ਕਨਾਲ 03 ਮਰਲੇ ਵਿੱਚ ਭਾਈ ਘਨੱਈਆ ਇਨਕਲੇਵ ਨਾਮੀ ਰਿਹਾਇਸ਼ੀ ਕਾਲੋਨੀ ਬਣੀ ਹੋਈ ਹੈ। ਇਸ ਕਾਲੋਨੀ ਦੇ ਉਕਤ ਖਸਰਾ ਨੰਬਰਾਂ ਦੇ ਰਕਬੇ ਵਿੱਚੋਂ ਸੁਖਵਿੰਦਰ ਕੌਰ ਅਟਵਾਲ ਤੇ ਮਨਿੰਦਰ ਕੌਰ ਅਟਵਾਲ ਦੀ 8 ਕਨਾਲ 15 ਮਰਲੇ ਦੀ ਹਿੱਸਾ ਬਰਾਬਰ ਮਾਲਕੀ ਸੀ ਜਿਹਨਾ ਨੇ ਆਪਣੀ ਜਮੀਨ ਦੀ ਦੇਖਭਾਲ ਅਤੇ ਖਰੀਦੋ-ਫਰੋਖਤ ਲਈ ਗੁਰਚਰਨ ਸਿੰਘ ਅਟਵਾਲ ਵਾਸੀ ਪਿੰਡ ਅਨੋਖਵਾਲ ਨੂੰ ਦੋ ਵੱਖ-ਵੱਖ ਦਸਤਾਵੇਜ਼ਾਂ ਰਾਂਹੀ ਮੁਖਤਿਆਰੇ ਆਮ ਮੁਕੱਰਰ ਕੀਤਾ ਹੋਇਆ ਸੀ ਜਿਸ ਨੇ ਅੱਗੇ ਰਾਜ ਕੁਮਾਰ ਵਾਸੀ ਠਠਿਆਰਾ ਮੁਹੱਲਾ, ਫਗਵਾੜਾ ਨੂੰ ਮੁਖਤਿਆਰੇ ਖਾਸ ਮੁਕੱਰਰ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਦੇ ਦੱਸਣ ਅਨੁਸਾਰ ਉਹ ਸਾਲ 2009-10 ਦੌਰਾਨ ਉਕਤ ਅਵਤਾਰ ਸਿੰਘ ਫਗਵਾੜਾ ਕੋਲ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਸੀ ਤਾਂ ਇਹ ਦਸਤਾਵੇਜ਼ ਉਸ ਦੇ ਮਾਲਕ ਅਵਤਾਰ ਸਿੰਘ ਨੇ ਨਾਲ ਸਾਜਬਾਜ ਹੋ ਕੇ ਉਸ ਦੇ ਨਾਮ ਰਜਿਸਟਰਡ ਕਰਵਾਇਆ ਸੀ। ਗੁਰਚਰਨ ਸਿੰਘ ਦਾ ਅਵਤਾਰ ਸਿੰਘ ਜਾਣਕਾਰ ਵੀ ਸੀ। ਪਿੰਡ ਚੱਕ ਹਕੀਮ ਵਿਖੇ ਭਾਈ ਘਨੱਈਆ ਇਨਕਲੇਵ ਕਾਲੋਨੀ ਦਾ ਕਰੀਬ 101 ਮਰਲੇ ਰਕਬਾ ਵੱਖ-ਵੱਖ ਪਲਾਟਾਂ ਦੇ ਰੂਪ ਵਿੱਚ ਵਿੱਕਰੀ ਹੋ ਜਾਣ ਤੋ ਬਾਅਦ ਕਰੀਬ-ਕਰੀਬ 74 ਮਰਲੇ ਰਕਬਾ, ਜੋ ਸੜਕਾਂ ਅਤੇ ਗਲੀਆਂ ਦਾ ਬਕਾਇਆ ਬਚ ਗਿਆ ਉਸ ਦੀ ਮਾਲਕੀ ਮਾਲ ਰਿਕਾਰਡ ਦੀ ਜਮਾਂਬੰਦੀ ਵਿੱਚ ਅਸਲ ਮਾਲਕਾਂ ਦੇ ਨਾਮ ਉਤੇ ਹੀ ਚੱਲ ਰਹੀ ਸੀ।

ਰਾਜ ਕੁਮਾਰ (ਮੁਖਤਿਆਰੇ ਖਾਸ) ਅਤੇ ਇਸ ਦੇ ਮਾਲਕ ਅਵਤਾਰ ਸਿੰਘ ਨੇ ਫਰਾਡ ਕਰਨ ਦੀ ਨੀਯਤ ਨਾਲ ਮਹਿਕਮਾ ਮਾਲ ਤੋਂ ਫਰਦ ਜਮਾਂਬੰਦੀ ਕਢਵਾ ਕੇ ਪਿੰਡ ਚੱਕ ਹਕੀਮ ਦੀ ਭਾਈ ਘਨੱਈਆ ਇਨਕਲੇਵ ਕਲੋਨੀ ਦੀਆਂ ਸੜਕਾਂ ਵਾਲੇ ਬਚਦੇ ਰਕਬੇ (ਕਰੀਬ 74 ਮਰਲੇ) ਵਿੱਚੋਂ ਛੋਟੇ-ਛੋਟੇ ਪਲਾਟ ਵੇਚਣ ਸਬੰਧੀ ਰਾਜ ਕੁਮਾਰ (ਮੁਖਤਿਆਰੇ ਖਾਸ) ਨੇ ਆਪਣੇ ਮਾਲਕ ਅਵਤਾਰ ਸਿੰਘ, ਪ੍ਰਦੀਪ ਕੁਮਾਰ, ਪੰਕਜ ਕੁਮਾਰ ਅਤੇ ਹੋਰ ਜਾਣਕਾਰੀ ਵਿਅਕਤੀਆਂ ਦੇ ਨਾਮ ਇਕਰਾਰਨਾਮੇ ਲਿਖ ਦਿੱਤੇ ਜੋ ਬਾਅਦ ਵਿੱਚ ਇਨਾਂ ਵਿਅਕਤੀਆਂ ਨੇ ਆਪਣੇ ਹੱਕ ਵਿੱਚ ਲਿਖੇ ਹੋਏ ਇਕਰਾਰਨਾਮੇ ਉਕਤ ਪੰਜਾਬ ਗ੍ਰਾਮੀਣ ਬੈਂਕ ਵਿਖੇ ਮੈਨੇਜਰ ਹਰਭਜਨ ਸਿੰਘ ਕਪੂਰ ਨੂੰ ਦੇ ਕੇ ਬੈਂਕ ਦੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਨਵੇ ਮਕਾਨਾਂ ਦੀ ਉਸਾਰੀ ਸਬੰਧੀ ਬੈਕ ਤੋਂ ਲੱਖਾਂ ਰੁਪਏ ਦਾ ਕਰਜਾ ਮਨਜੂਰ ਕਰਵਾ ਲਿਆ ਜਦੋਂ ਕਿ ਅਸਲ ਵਿੱਚ ਇਸ ਜਗਾ ਕੋਈ ਮਕਾਨ ਹੀ ਨਹੀਂ ਸੀ ਬਣ ਸਕਦਾ ਤੇ ਨਾ ਹੀ ਇੰਨਾਂ ਨੇ ਕਿਤੇ ਕੋਈ ਮਕਾਨ ਦੀ ਉਸਾਰੀ ਕਰਵਾਈ ਬਲਕਿ ਇਹਨਾਂ ਨੇ ਪਿੰਡ ਚੱਕ ਹਕੀਮ ਵਿੱਚ ਹੀ ਪੈਦੀਆਂ ਦੂਸਰੀਆਂ ਕਲੋਨੀਆਂ ਵਿੱਚ ਲੋਕਾਂ ਦੀਆਂ ਕੋਠੀਆਂ ਅੱਗੇ ਖੜੇ ਹੋ ਕੇ ਫਰਜ਼ੀ ਤੌਰ ’ਤੇ ਬੈਂਕ ਦੇ ਨਾਮ ਆੜ ਰਹਿਣ ਕਰਵਾ ਦਿੱਤੀਆਂ।
ਇਸ ਬਾਰੇ ਸਾਰੇ ਫਰਾਡ ਵਿੱਚ ਬੈਂਕ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਰਜਾ ਲੈਣ ਵਾਲੇ ਵਿਅਕਤੀਆਂ ਦਾ ਪੂਰਾ-ਪੂਰਾ ਸਾਥ ਦਿੱਤਾ ਜਿਸ ਕਰਕੇ ਇਨਾਂ ਦੋਵਾਂ ਦੀ ਕਰਜਾ ਲੈਣ ਵਾਲੇ ਉਕਤ ਵਿਅਕਤੀਆਂ ਨਾਲ ਮਿਲੀਭੁਗਤ ਹੋਣ ਕਰਕੇ ਬੈਂਕ ਤੇ ਸਰਕਾਰ ਨੂੰ ਕੁੱਲ ਰਕਮ 3,40,71,000 ਰੁਪਏ ਦਾ ਵਿੱਤੀ ਨੁਕਸਾਨ ਹੋਣਾ ਸਾਬਤ ਹੋਇਆ ਸੀ।

ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ ਉਕਤ ਮੁਲਜਮ ਸ਼ਰਨਜੀਤ ਸਿੰਘ ਵੱਲੋਂ ਵੀ ਮਿਤੀ 29-09-2015 ਨੂੰ ਇੱਕ ਸਾਢੇ 5 ਮਰਲੇ ਦਾ ਫਰਜੀ ਪਲਾਟ ਖਰੀਦਣ ਤੋਂ ਬਾਅਦ ਇੰਤਕਾਲ ਮਨਜੂਰ ਕਰਵਾ ਕੇ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਉਕਤ ਪੰਜਾਬ ਗ੍ਰਾਮੀਣ ਬੈਕ ਤੋਂ ਨਵੇ ਮਕਾਨਾਂ ਦੀ ਉਸਾਰੀ ਸਬੰਧੀ ਬੈਕ ਤੋਂ 25,00,000 ਰੁਪਏ ਦਾ ਕਰਜਾ ਮਨਜੂਰ ਕਰਵਾ ਲਿਆ ਗਿਆ ਜਦੋਂ ਕਿ ਅਸਲ ਵਿੱਚ ਇਸ ਨੇ ਕੋਈ ਮਕਾਨ ਦੀ ਉਸਾਰੀ ਹੀ ਨਹੀਂ ਕਰਵਾਈ ਸੀ। ਉਕਤ ਦੋਸ਼ ਦੇ ਅਧਾਰ ਉੱਪਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਭਲਕੇ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

(For more Punjabi news apart from Vigilance Bureau arrests absconding accused for committing fraud with bank by taking loan Rs 25 lakh, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement