ਭਗਵੰਤ ਮਾਨ ਤੇ ਸੁਖਪਾਲ ਖਹਿਰਾ ਦਾ ਜਾਗਿਆ ਪੁਰਾਣਾ ਪਿਆਰ
Published : Feb 18, 2019, 1:51 pm IST
Updated : Feb 18, 2019, 1:51 pm IST
SHARE ARTICLE
bhagwant maan with sukhpal khaira
bhagwant maan with sukhpal khaira

ਸਿਆਸੀ ਮੈਦਾਨ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਸਭ ਤੋਂ ਵੱਧ ਐਲਰਜ਼ੀ ਬਾਗੀ ਹੋ ਕੇ ਵੱਖਰੀ ਪੰਜਾਬ ਏਕਤਾ ਪਾਰਟੀ ਬਣਾਉਣ...

ਚੰਡੀਗੜ੍ਹ : ਸਿਆਸੀ ਮੈਦਾਨ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਸਭ ਤੋਂ ਵੱਧ ਐਲਰਜ਼ੀ ਬਾਗੀ ਹੋ ਕੇ ਵੱਖਰੀ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨਾਲ ਹੈ। ਸੁਖਪਾਲ ਖਹਿਰਾ ਕਰਕੇ ਹੀ ਭਗਵੰਤ ਮਾਨ ਨੇ ਗੱਠਜੋੜ ਵਿਚ ਸ਼ਾਮਲ ਹੋਣ ਤੋਂ ਇੰਨਕਾਰ ਕਰ ਦਿੱਤਾ ਸੀ। ਤਵਾਰ ਨੂੰ ਸੰਗਰੂਰ ਵਿਚ ਦੋਵੇਂ ਵਿਰੋਧੀ ਲੀਡਰ ਅਚਾਨਕ ਆਹਮੋ-ਸਾਹਮਣੇ ਆ ਗਏ।

Sukhpal KhairaSukhpal Khaira

ਇੱਕ ਦੂਜੇ ਤੇ ਤਾਬੜਤੋੜ ਹਮਲੇ ਕਰਨ ਵਾਲੇ ਦੋਵੇਂ ਲੀਡਰ ਵੇਖਦਿਆਂ ਹੀ ਮੁਸਕਰਾ ਪਏ। ਉਨ੍ਹਾਂ ਨੇ ਹੱਥ ਮਿਲਾਇਆ ਤੇ ਕੁਝ ਚਿਰ ਗੱਲ ਵੀ ਕੀਤੀ। ਦਰਅਸਲ ਭਗਵੰਤ ਮਾਨੇ ਤੇ ਸੁਖਪਾਲ ਖਹਿਰਾ ਅਚਾਨਕ ਹੀ ਸੰਗਰੂਰ ਦੇ ਰੈਸਟ ਹਾਊਸ ਵਿਚ ਆਹਮੋ-ਸਾਹਮਣੇ ਆ ਗਏ। ਦੋਵਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ ਤੇ ਹਾਲ-ਚਾਲ ਪੁੱਛਿਆ।

Bhagwant maan with Sukhpal KhairaBhagwant maan with Sukhpal Khaira

ਭਗਵੰਤ ਮਾਨ ਪ੍ਰੈਸ ਕਾਂਨਫਰੰਸ ਕਰਨ ਮਗਰੋਂ ਰੈਸਟ ਹਾਊਸ ਦੇ ਕਮਰੇ ਵਿਚ ਬੈਠੇ ਸਨ, ਜਦਕਿ ਸੁਖਪਾਲ ਖਹਿਰਾ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਨਮਿਤ ਅੰਤਿਮ ਆਰਦਾਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਰੈਸਟ ਆਊਸ ਪੁੱਜੇ ਸਨ। ਦੋਵੇਂ ਅਚਾਨਕ ਹੀ ਰੈਸਟ ਹਾਊਸ ਦੇ  ਕਮਰੇ ਵਿਚ ਇਕੱਠੇ ਹੋ ਗਏ। ਦੋਵਾਂ ਨੇ ਹੱਥ ਮਿਲਾਇਆ ਤੇ ਅੱਧਾ ਕੁ ਮਿੰਟ ਇੱਕ ਦੂਜੇ ਕੋਲ ਖੜ੍ਹੇ ਤੇ ਰਸਮੀ ਤੌਰ ‘ਤੇ ਹਾਲ ਚਾਲ ਪੁੱਛਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement