
ਹਿੱਸੇਦਾਰ ਪਾਰਟੀਆਂ ਨੇ ਲੋਕ ਸਭਾ ਚੋਣਾਂ ਲਈ ਘੜੀ ਰਣਨੀਤੀ...
ਚੰਡੀਗੜ੍ਹ : ‘ਆਪ’ ਵੱਲੋਂ ਪੰਜਾਬ ’ਚ ਇੱਕਲਿਆਂ ਲੋਕ ਸਭਾ ਚੋਣਾਂ ਲੜਨ ਦੀਆਂ ਕਿਆਸਰਾਈਆਂ ਹੁਣ ਲਗਭਗ ਸਪੱਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸਦੀ ਗਵਾਹੀ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਫੇਸਬੁੱਕ ਆਈ.ਡੀ. ’ਤੇ ਪਾਈ ਇੱਕ ਪੋਸਟ ਭਰ ਰਹੀ ਹੈ। ਖਹਿਰਾ ਨੇ ਦੋ ਤਸਵੀਰਾਂ ਪਾਈਆਂ ਨੇ ਜਿਸ ’ਚ ਉਹ ਆਪਣੇ ਸਾਥੀ ਵਿਧਾਇਕ ਸਿਮਰਜੀਤ ਬੈਂਸ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਦੇ ਦਿਖ ਰਹੇ ਹਨ ਅਤੇ ਨਾਲ ਹੀ ਲਿਖਦੇ ਹਨ।
Sukhpal Khaira
ਕਿ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਤੈਅ ਕਰ ਲਈ ਹੈ। ਖਹਿਰਾ ਨੇ ਲਿਖਿਆ ਹੈ ਕਿ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਪੰਜਾਬ ਮੰਚ ਦੇ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੀ ਪੰਜਾਬੀ ਏਕਤਾ ਪਾਰਟੀ ਨੇ ਟਿਕਟ ਵੰਡ 'ਤੇ ਆਪਸੀ ਸਹਿਮਤੀ ਬਣਾ ਲਈ ਹੈ।
Sukhpal Khaira with Bains
ਖਹਿਰਾ ਵੱਲੋਂ ਪਾਈ ਇਸ ਪੋਸਟ ’ਚ 'ਆਪ' ਦਾ ਕੋਈ ਜ਼ਿਕਰ ਨਹੀਂ ਹੈ, ਜਿਸਨੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਰੰਟ ਹੁਣ 'ਆਪ' ਤੋਂ ਬਿਨ੍ਹਾਂ ਹੀ ਚੋਣ ਅਖਾੜੇ ’ਚ ਨਿਤਰੇਗਾ।