
ਮੀਂਹ ਆਉਂਦੇ ਹਫ਼ਤੇ ਦੌਰਾਨ ਪੰਜਾਬ ਵਿਚ ਥੋੜੇ-ਥੋੜੇ ਸਮੇਂ ਲਈ ਮੀਂਹ ਦੀਆਂ ਗਤੀ-ਵਿਧੀਆਂ ਵੇਖਣ ਨੂੰ ਮਿਲਦੀਆਂ ਰਹਿਣਗੀਆਂ, ਇਸ ਹਫ਼ਤੇ ਦੋ ਪੱਛਮੀ ਸਿਸਟਮ...
ਚੰਡੀਗੜ੍ਹ : ਮੀਂਹ ਆਉਂਦੇ ਹਫ਼ਤੇ ਦੌਰਾਨ ਪੰਜਾਬ ਵਿਚ ਥੋੜੇ-ਥੋੜੇ ਸਮੇਂ ਲਈ ਮੀਂਹ ਦੀਆਂ ਗਤੀ-ਵਿਧੀਆਂ ਵੇਖਣ ਨੂੰ ਮਿਲਦੀਆਂ ਰਹਿਣਗੀਆਂ, ਇਸ ਹਫ਼ਤੇ ਦੋ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਨਗੇ, ਪਹਿਲਾ ਅਗਾਮੀ 24 ਤੋਂ 36 ਘੰਟਿਆਂ ਦੌਰਾਨ ਪੰਜਾਬ ਵਿਚ ਕਿਤੇ-ਕਿਤੇ ਹਲਕੀ ਬਾਰਿਸ਼ ਦੇ ਸਕਦਾ ਹੈ।
Rain
ਉਸ ਤੋਂ ਬਾਅਦ 20 ਫ਼ਰਵਰੀ ਤੋਂ ਇਕ ਨਵਾਂ ਪੱਛਮੀ ਸਿਸਟਮ ਦਸਤਕ ਦੇਵੇਗਾ ਅਤੇ ਇਕ ਚੱਕਰਵਾਤੀ ਹਵਾਵਾਂ ਦੇ ਖੇਤਰ ਪੱਛਮੀ ਰਾਜਸਥਾਨ ਤੇ ਬਣੇਗਾ ਜਿਸ ਨਾਲ ਪੰਜਾਬ ਦੇ ਕਈਂ ਖੇਤਰਾਂ ਵਿਚ ਗਰਜ-ਚਮਕ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਇੱਕ-ਦੋ ਖੇਤਰਾਂ ਚ ਗੜ੍ਹੇਮਾਰੀ ਦੇ ਅਸਾਰ ਬਣੇ ਰਹਿਣਗੇ
Rain
20-21 ਫ਼ਰਵਰੀ ਅਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸਿਆਰਪੁਰ, ਦੇ ਕਈ ਹਿੱਸਿਆਂ ਚ ਦਰਮਿਆਨੇ ਮੀਂਹ ਨਾਲ ਇੱਕਾ-ਦੁੱਕਾ ਥਾਂ ਭਾਰੀ ਮੀਂਹ ਦੀ ਸੰਭਾਵਨਾ ਹੈ ਜਦ ਕਿ 20-21 ਫ਼ਰਵਰੀ ਪੰਜਾਬ ਦੇ ਬਾਕੀ ਰਹਿੰਦੇ ਹਿੱਸਿਆਂ ‘ਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਰਹੇਗੀ, 22 ਫ਼ਰਵਰੀ ਤੋਂ ਮੀਂਹ ਵਿਚ ਕਮੀ ਆਵੇਗੀ।