
ਪਿਛਲੇ ਤਿੰਨ ਸਾਲਾਂ ਤੋਂ ਸੱਤਾ ਦਾ ਸੁਖ ਭੋਗ ਰਹੀ ਕੈਪਟਨ ਸਰਕਾਰ ਦੀਆਂ ਚੂਲਾਂ ਵੀ ਹਿਲਣੀਆਂ ਸ਼ੁਰੂ ਹੋ ਗਈਆਂ ਹਨ।
ਚੰਡੀਗੜ੍ਹ: ਪਿਛਲੇ ਤਿੰਨ ਸਾਲਾਂ ਤੋਂ ਸੱਤਾ ਦਾ ਸੁਖ ਭੋਗ ਰਹੀ ਕੈਪਟਨ ਸਰਕਾਰ ਦੀਆਂ ਚੂਲਾਂ ਵੀ ਹਿਲਣੀਆਂ ਸ਼ੁਰੂ ਹੋ ਗਈਆਂ ਹਨ। ਸਰਕਾਰ ਨੂੰ ਜਿੱਥੇ ਵਿਰੋਧੀਆਂ ਦੇ ਤਿੱਖੇ ਨਿਸ਼ਾਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੈਪਟਨ ਦੇ ਨਾਰਾਜ਼ ਸਿਪਾਹੀਆਂ ਦੀ ਨਰਾਜ਼ਗੀ ਵੀ ਬਾਹਰ ਆਉਣੀ ਸ਼ੁਰੂ ਹੋ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕੈਪਟਨ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਾਉਂਦੇ ਆਏ ਹਨ।
Photo
ਹੁਣ ਇਕ ਹੋਰ ਆਗੂ ਵਿਧਾਇਕ ਪਗਟ ਸਿੰਘ ਨੇ ਵੀ ਕੈਪਟਨ ਖਿਲਾਫ਼ ਮੋਰਚਾ ਖੋਲ੍ਹ ਦਿਤਾ ਹੈ। ਵਿਧਾਇਕ ਪ੍ਰਗਟ ਸਿੰਘ ਨੇ ਚਿੱਠੀ ਜ਼ਰੀਏ ਕੈਪਟਨ ਨੂੰ ਸਵਾਲ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਮੁੱਦਿਆਂ ਦੇ ਸਿਰ 'ਤੇ ਕਾਂਗਰਸ ਸਰਕਾਰ ਸੱਤਾ ਵਿਚ ਆਈ ਸੀ, ਉਨ੍ਹਾਂ 'ਤੇ ਸਰਕਾਰ ਅਜੇ ਤਕ ਖਰੀ ਨਹੀਂ ਉਤਰ ਸਕੀ। ਇਸ ਸਬੰਧੀ ਸਪੋਕਸਮੈਨ ਟੀਵੀ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ।
Photo
ਪ੍ਰਗਟ ਸਿੰਘ ਨੇ ਰੋਜ਼ਾਨਾ ਸਪੋਕਮੈਨ ਨੂੰ ਦੱਸਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹਨ ਜਾਂ ਜਿਹੜਾ ਸਿਸਟਮ ਅਸੀਂ ਚਲਾ ਰਹੇ ਹਾਂ। ਉਸ ਦੀ ਬਿਹਤਰੀ ਲਈ ਸਾਨੂੰ ਅਪਣੀ ਲੀਡਰਸ਼ਿਪ ਨੂੰ ਦੱਸਣਾ ਚਾਹੀਦਾ ਹੈ ਕਿ ਜ਼ਮੀਨੀ ਪੱਧਰ ‘ਤੇ ਕੀ ਹੋ ਰਿਹਾ ਹੈ ਤੇ ਸਾਨੂੰ ਇਸ ‘ਚ ਕੀ ਸੁਧਾਰ ਕਰਨਾ ਚਾਹੀਦਾ ਹੈ।
Photo
ਇਸੇ ਸੰਦਰਭ ‘ਚ ਉਹਨਾਂ ਨੇ 2 ਮਹੀਨੇ ਪਹਿਲਾਂ ਚਿੱਠੀ ਲਿਖੀ ਸੀ। ਹੁਣ ਇਸ ਚਿੱਠੀ ਬਾਰੇ ਸਾਰਿਆਂ ਨੂੰ ਪਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸਾਰਾ ਕੁਝ ਇਸ ਚਿੱਠੀ ਵਿਚ ਲਿਖ ਦਿੱਤਾ ਹੈ ਤੇ ਸਮਾਂ ਆਉਣ ‘ਤੇ ਇਸ ਬਾਰੇ ਪ੍ਰਤੀਕਿਰਿਆ ਦਿੱਤੀ ਜਾਵੇਗੀ। ਹਾਲ ਹੀ ਦੇ ਵਿਚ ਕੈਪਟਨ ਸਾਹਿਬ ਦਿੱਲੀ ਜਾ ਕੇ ਆਏ ਹਨ ਤੇ ਉਹਨਾਂ ਨੇ ਵਾਪਸ ਆ ਕੇ ਉਹਨਾਂ ਨੇ ਲੀਡਰਾਂ ਨਾਲ ਮੁਲਾਕਾਤ ਕੀਤੀ।
Photo
ਇਸ ਸਬੰਧੀ ਪ੍ਰਗਟ ਸਿੰਘ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੈਪਟਨ ਦਿੱਲੀ ਮਾਡਲ ਤੋਂ ਪ੍ਰਭਾਵਿਤ ਹੋਏ ਹਨ। ਤਾਂ ਪ੍ਰਗਟ ਸਿੰਘ ਨੇ ਕਿਹਾ ਕਿ ਸਰਕਾਰ ਦੇ ਕੰਮ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਲਈ ਸਰਕਾਰ ਜਿੰਨਾ ਵੀ ਕੰਮ ਕਰ ਸਕੇ। ਉਹਨਾਂ ਨੂੰ ਕਰਨਾ ਚਾਹੀਦਾ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਸਾਨੂੰ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਉਹ ਖਿਡਾਰੀ ਹਾਂ, ਜੋ ਕਦੀ ਵੀ ਇਸ ਗੱਲ ਤੋਂ ਪਿੱਛੇ ਨਹੀਂ ਹਟਦਾ।
Photo
ਪ੍ਰਗਟ ਸਿੰਘ ਦੀ ਇਸ ਚਿੱਠੀ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹ ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਕੰਮਾਂ ‘ਤੇ ਸ਼ੰਕਾ ਜਿਤਾ ਰਹੇ ਹਨ। ਉਹਨਾਂ ਨੇ ਜੋ-ਜੋ ਗੱਲਾਂ ਲਿਖੀਆਂ ਹਨ, ਉਸ ‘ਤੇ ਉਹ ਕਾਇਮ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਚਿੱਠੀ ਦਾ ਸਰਕਾਰ ‘ਤੇ ਕੀ ਅਸਰ ਹੁੰਦਾ ਹੈ।