
ਮੁਸਲਮਾਨ ਪਰਿਵਾਰ ਦੇ ਇਸ ਕਦਮ ਦੀ ਲੋਕ ਕਰ ਰਹੇ ਹਨ ਤਾਰੀਫ਼
ਮਲੇਰਕੋਟਲਾ- ਜਿਥੇ ਸਰਕਾਰਾਂ ਇਕ ਪਾਸੇ ਧਰਮ ਦੇ ਨਾਮ ਤੋ ਲੋਕਾਂ ਨੂੰ ਭੜਕਾ ਰਹੇ ਹਨ, ਤੇ ਆਪਣੀ ਰੋਟੀਆਂ ਸੇਕ ਰਹੇ ਹਨ। ਉਥੇ ਹੀ ਲੋਕ ਧਰਮ ਨੂੰ ਭੁਲਾ ਕੇ ਇਕ ਦੂਜੇ ਦਾ ਸਹਾਰਾ ਬਣ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਮਲੇਰਕੋਟਲਾ ਦੀ ਜਿਥੇ ਇਕ ਮੁਸਲਮਾਨ ਪਰਿਵਾਰ ਨੇ ਮਿੱਖ ਔਰਤ ਦਾ ਅੰਤਮ ਸਸਕਾਰ ਕੀਤੀ, ਅਤੇ ਸਮਾਜ ਲਈ ਇਕ ਮਿਸਾਲ ਕਾਇਮ ਕੀਤੀ ਹੈ।
File
ਦਰਅਸਲ ਔਰਤ ਦੇ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਗੁਆਂਢ ਵਿਚ ਰਹਿੰਦੇ ਮੁਸਲਿਮ ਪਰਿਵਾਰ ਨੇ ਅੰਤਮ ਸਸਕਾਰ ਦੀ ਸਾਰੀਆਂ ਰਸਮਾਂ ਨਿਭਾਈਆਂ। ਲੋਕ ਮੁਸਲਿਮ ਪਰਿਵਾਰ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ। ਮਾਮਲਾ ਮਲੇਰਕੋਟਲਾ ਦਾ ਹੈ। ਔਰਤ ਦੀ ਪਛਾਣ ਦਲਪ੍ਰੀਤ ਕੌਰ ਦੇ ਨਾਮ ਨਾਲ ਹੋਈ ਹੈ। ਉਹ ਘਰੇਲੂ ਸਹਾਇਤਾ ਦੇ ਤੌਰ ‘ਤੇ ਕੰਮ ਕਰਦੀ ਸੀ।
File
ਪਿਛਲੇ ਦਿਨੀਂ ਯਾਤਰਾ ਦੌਰਾਨ ਉਹ ਬੀਮਾਰ ਹੋ ਗਈ ਸੀ। ਸੋਮਵਾਰ ਨੂੰ ਉਸਦੀ ਮੌਤ ਹੋ ਗਈ। ਦਲਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਕਰਨ ਵਾਲੇ ਪਰਿਵਾਰ ਦੇ ਮੁਖੀ ਮੁਹੰਮਦ ਅਸਲਮ ਨੇ ਕਿਹਾ, 'ਅਸੀਂ ਉਸ ਨੂੰ ਰਾਣੀ ਚਾਚੀ ਕਹਿੰਦੇ ਸੀ। ਉਹ ਕਿਰਾਏ ਦੇ ਕਮਰੇ ਵਿੱਚ ਇਕੱਲਾ ਰਹਿੰਦਾ ਸੀ। ਉਸਦੀ ਮੌਤ ਤੋਂ ਪਹਿਲਾਂ ਸਾਨੂੰ ਉਸਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸਦੀ ਮਾਂ ਅਤੇ ਭਰਾ ਦੋਵੇਂ ਹੀ ਕਨੇਡਾ ਵਿੱਚ ਰਹਿੰਦੇ ਹਨ।
File
ਉਸਦੇ ਸਹੁਰੇ ਸੰਗਰੂਰ ਜ਼ਿਲੇ ਦੇ ਝੁੰਡਾ ਪਿੰਡ ਦੇ ਵਸਨੀਕ ਦੱਸੇ ਜਾ ਰਹੇ ਹਨ। ਰਾਣੀ ਚਾਚੀ ਦੀ ਮਾਂ ਅਤੇ ਸਹੁਰੇ ਦੋਵੇਂ ਆਰਥਿਕ ਤੌਰ ਤੇ ਖੁਸ਼ਹਾਲ ਹਨ। ਅਸਲਮ ਅੱਗੇ ਕਹਿੰਦਾ ਹੈ, 'ਰਾਣੀ ਚਾਚੀ ਦੀ ਮੌਤ ਤੋਂ ਬਾਅਦ, ਮੈਂ ਉਸਦੇ ਮੋਬਾਈਲ ਤੋਂ ਉਸਦੇ ਬੇਟੇ ਅਤੇ ਬੇਟੀ ਦਾ ਨੰਬਰ ਲੈ ਲਿਆ। ਜਦੋਂ ਦੋਵਾਂ ਨੂੰ ਰਾਣੀ ਚਾਚੀ ਦੀ ਮੌਤ ਦੀ ਖ਼ਬਰ ਦਿੱਤੀ ਤਾਂ ਉਨ੍ਹਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ।
File
ਉਸਨੇ ਅੱਗੇ ਕਿਹਾ, 'ਮੈਨੂੰ ਬੇਟੇ ਤੋਂ ਪਤਾ ਚੱਲਿਆ ਕਿ ਰਾਣੀ ਚਾਚੀ ਦਾ ਤਲਾਕ 1999 ਵਿਚ ਹੋਇਆ ਸੀ, ਜਿਸ ਤੋਂ ਬਾਅਦ ਉਹ ਇਥੇ ਇਕੱਲੇ ਰਹਿ ਰਹੀ ਸੀ। ਸਾਨੂੰ ਇੰਨੇ ਸਾਲਾਂ ਤੋਂ ਉਸਦੇ ਪਰਿਵਾਰ ਬਾਰੇ ਕੁਝ ਨਹੀਂ ਪਤਾ ਸੀ। ਜਦੋਂ ਪਰਿਵਾਰ ਨੇ ਇਥੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਸਾਨੂੰ ਉਸ ਦਾ ਅੰਤਮ ਸਸਕਾਰ ਕਰਨਾ ਪਿਆ। ਪੁਲਿਸ ਦਾ ਕਹਿਣਾ ਹੈ ਕਿ ਮੁਸਲਿਮ ਪਰਿਵਾਰ ਨੇ ਸਿੱਖ ਰਿਵਾਜਾਂ ਨਾਲ ਅੰਤਮ ਸਸਕਾਰ ਕੀਤੇ ਹਨ। ਸ਼ਰਧਾ ਦੀਆਂ ਬਾਕੀ ਰਸਮਾਂ ਵੀ ਗੁਰੂਦੁਆਰਾ ਵਿੱਚ ਹੀ ਕੀਤੀਆਂ ਜਾਣਗੀਆਂ।