ਤਿੰਨ ਮੁਸਲਮਾਨਾਂ ਨੂੰ ਜਹਾਜ਼ ਤੋਂ ਉਤਾਰਿਆ, ਭਰਨਾ ਪੈ ਗਿਆ ਇੰਨਾ ਜ਼ੁਰਮਾਨਾ
Published : Jan 27, 2020, 3:38 pm IST
Updated : Jan 27, 2020, 3:38 pm IST
SHARE ARTICLE
Delta airlines fined for telling muslim passengers to get off plane
Delta airlines fined for telling muslim passengers to get off plane

ਅਮਰੀਕੀ ਆਵਾਜਾਈ ਵਿਭਾਗ ਨੇ ਇਲਜ਼ਾਮ ਲਾਇਆ ਕਿ ਡੈਲਟਾ ਏਅਰ ਲਾਈਨਸ...

ਵਾਸ਼ਿੰਗਟਨ: ਡੈਲਟਾ ਏਅਰਲਾਈਨਸ 'ਤੇ ਅਮਰੀਕਾ ਨੇ ਸ਼ੁੱਕਰਵਾਰ ਨੂੰ 50,000 ਡਾਲਰ (35,66,275 ਰੁਪਏ) ਦਾ ਜ਼ੁਰਮਾਨਾ ਲਾਇਆ ਹੈ। ਅਮਰੀਕੀ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਡੈਲਟਾ ਏਅਰਲਾਈਨਸ ਨੇ ਤਿੰਨ ਮੁਸਲਮਾਨ ਯਾਤਰੀਆਂ ਨੂੰ ਜਹਾਜ਼ ਤੋਂ ਲਾਹ ਦਿੱਤਾ। ਇਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕੀ ਆਵਾਜਾਈ ਵਿਭਾਗ ਮੁਤਾਬਕ ਇਹ ਉਨ੍ਹਾਂ ਯਾਤਰੀਆਂ ਨਾਲ ਭੇਦਭਾਵ ਵਾਲਾ ਵਤੀਰਾ ਹੈ।

PhotoPhoto

ਅਮਰੀਕੀ ਆਵਾਜਾਈ ਵਿਭਾਗ ਨੇ ਇਲਜ਼ਾਮ ਲਾਇਆ ਕਿ ਡੈਲਟਾ ਏਅਰ ਲਾਈਨਸ ਨੇ ਯਾਤਰੀਆਂ ਨੂੰ ਲਾਹ ਕੇ ਐਂਟੀ ਬਾਇਸਡ ਕਾਨੂੰਨ ਦਾ ਉਲੰਘਣ ਕੀਤਾ ਹੈ। ਇਸ ਦੇ ਨਾਲ ਹੀ ਫਲਾਈਟ 'ਚ ਮੌਜੂਦ ਏਅਰਲਾਈਨ ਟੀਮ ਨੂੰ ਕਲਚਰ ਸੈਂਸਟੀਵਿਟੀ ਟ੍ਰੇਨਿੰਗ ਦੇਣ ਦੀ ਮੰਗ ਕੀਤੀ ਹੈ। ਡੈਲਟਾ ਏਅਰਲਾਈਨਸ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਮੁਸਲਿਮ ਯਾਤਰੀ ਸਿਕਉਰਿਟੀ ਪ੍ਰੋਟੋਕੋਲ ਨੂੰ ਫੌਲੋ ਨਹੀਂ ਕਰ ਪਾਏ ਜਿਸ ਕਰ ਕੇ ਉਨ੍ਹਾਂ ਨੂੰ ਫਲਾਈਟ ਤੋਂ ਉਤਾਰਿਆ ਗਿਆ।

PhotoPhoto

ਜਦਕਿ ਇਸ ਨੂੰ ਧਰਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜੋ ਕਿ ਗਲਤ ਹੈ। ਮੁਸਲਮਾਨਾਂ ਦੀ ਘਟ ਗਿਣਤੀ ਹੋਣ ਕਰ ਕੇ ਉਹਨਾਂ ਨਾਲ ਧੱਕਾ ਹੁੰਦਾ ਆਇਆ ਹੈ। ਉਹਨਾਂ ਨਾਲ ਕਾਰੋਬਾਰ ਦੇ ਨਾਂ ਤੇ ਭੈੜਾ ਸਲੂਕ ਕੀਤਾ ਜਾਂਦਾ ਹੈ। ਦਸ ਦਈਏ ਕਿ ਸਪੇਨ, ਇਟਲੀ ਅਤੇ ਯੂ.ਕੇ. ਦੀ ਆਬਾਦੀ ਦਾ ਕੁੱਲ ਜੋੜ ਤਕਰੀਬਨ 17.2 ਕਰੋੜ ਹੈ। ਭਾਰਤ ਵਿਚ ਇੰਨੇ ਹੀ ਮੁਸਲਮਾਨ ਰਹਿੰਦੇ ਹਨ। ਦੁਨੀਆ ਵਿਚ ਤੀਜੀ ਸਭ ਤੋਂ ਵੱਡੀ ਅਤੇ ਨਿਸ਼ਚਿਤ ਰੂਪ ਨਾਲ ਸਭ ਤੋਂ ਬਹੁਭਾਂਤੀ ਮੁਸਲਮਾਨ ਵਸੋਂ ਹੈ।

PhotoPhoto

ਭਾਰਤੀ ਮੁਸਲਮਾਨ 'ਉਮਾਹ' ਇੱਕਰੂਪਤਾ (ਮੋਨੋਲਿਥਕ) ਦਾ ਦੂਜਾ ਸਿਰਾ ਹਨ- ਉਹ ਸਿਰਫ਼ ਸੁੰਨੀ, ਸ਼ੀਆ, ਸੂਫ਼ੀ, ਬੋਹਰਾ, ਖੋਜਾ, ਅਹਿਮਦੀਆ 'ਚ ਹੀ ਨਹੀਂ ਵੰਡੇ ਹੋਏ ਸਗੋਂ ਇਨ੍ਹਾਂ ਵੰਡੀਆਂ ਦੇ ਆਰ-ਪਾਰ ਜਾਂ ਇਨ੍ਹਾਂ ਵੰਡੀਆਂ ਦੇ ਵਿਚਕਾਰ ਵੀ ਫੈਲੇ ਹੋਏ ਹਨ। ਅਰਬ ਸਾਗਰ ਵਿਚ ਲਕਸ਼ਦੀਪ ਦੇ ਦੱਖਣ ਵੱਲ ਗੋਲ ਪਹਾੜ ਮਿੰਨੀਕੋ (93 ਫ਼ੀਸਦੀ ਮੁਸਲਮਾਨ) ਦੇ ਲੋਕ, ਮਾਹਲ ਬੋਲਦੇ ਹਨ, ਇਹ ਦਿਵੇਹੀ ਬੋਲੀ ਦੀ ਇੱਕ ਕਿਸਮ ਹੈ ਜੋ ਮਾਲਦੀਪ ਦੇ ਲੋਕ ਬੋਲਦੇ ਹਨ।

PhotoPhoto

ਸਾਰੇ ਨਾਗਰਿਕ ਸੰਵਿਧਾਨਕ ਤੌਰ ਉੱਤੇ ਬਰਾਬਰ ਹਨ। ਹੁਣ ਬੁਨਿਆਦੀ ਧਾਰਨਾਵਾਂ ਬਦਲ ਰਹੀਆਂ ਹਨ। ਸੈਲਫੀ ਯੁੱਗ ਵਿਚ ਸਿਰਫ਼ ਤਸਵੀਰਾਂ ਹਕੀਕਤ ਬਿਆਨ ਕਰਦੀਆਂ ਅਤੇ ਇਹ ਦੌਰ ਆਪਣੀ ਕੀਮਤ ਵਸੂਲ ਕਰ ਰਿਹਾ ਹੈ। ਮੁਸਲਮਾਨਾਂ ਦੀ ਇਸ ਇੱਕਰੰਗੀ ਕਾਲਪਨਿਕ ਤਸਵੀਰ ਵਿੱਚ ਹਰ ਥਾਂ ਦੇ ਮੁਸਲਮਾਨਾਂ ਦਾ ਇੱਕੋ ਜਿਹਾ ਅਕਸ਼ ਉਭਰਦਾ ਹੈ, ਜੋ ਪੱਕੀਆਂ ਧਾਰਨਾਵਾਂ ਦਾ ਧਾਰਨੀ ਹੈ ਅਤੇ ਤੰਗਦਿਲੀ ਵਿੱਚ ਯਕੀਨ ਕਰਦਾ ਹੈ। ਇਹ ਤਸਵੀਰ ਤੰਗਨਜ਼ਰੀ ਲਈ ਜ਼ਰਖ਼ੇਜ਼ ਜ਼ਮੀਨ ਤਿਆਰ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement