
ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਦੋਸ਼ੀ ਕਾਰ ਚਾਲਕ ਤਕ ਪਹੁੰਚ ਪੁਲਿਸ
ਚੰਡੀਗੜ੍ਹ: ਮੋਹਾਲੀ ਵਿਖੇ ਇਕ ਦਰਦਨਾਕ ਹਾਦਸੇ ਵਿਚ ਸਾਇਕਲ ਸਵਾਰ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਦਾ ਗੈਰ-ਮਨੁੱਖੀ ਵਰਤਾਰਾ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਇਕ ਵਿਅਕਤੀ ਸਾਇਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਉਸ ਨੂੰ ਇਕ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਜ਼ਬਰਦਸਤ ਟੱਕਰ ਤੋਂ ਬਾਅਦ ਸਾਈਕਸ ਸਵਾਰ ਪਹਿਲਾਂ ਬੋਨਟ ਨਾਲ ਟਕਰਾਇਆ ਅਤੇ ਬਾਅਦ ਵਿਚ ਉਛਲ ਕੇ ਕਾਰ ਦੀ ਛੱਤ' ਤੇ ਡਿੱਗ ਗਿਆ। ਇਸ ਹਾਦਸੇ ਵਿਚ ਸਾਇਕਲ ਸਵਾਰ ਦੀ ਮੌਤ ਹੋ ਗਈ।
car-bicycle collision
ਮ੍ਰਿਤਕ ਦੀ ਪਛਾਣ ਐਰੋਸਿਟੀ ਬਲਾਕ ਵਾਸੀ 35 ਸਾਲਾ ਯੋਗੇਂਦਰ ਮੰਡਲ ਵਜੋਂ ਹੋਈ ਹੈ, ਜਦੋਂਕਿ ਕਾਰ ਚਾਲਕ ਦੀ ਪਛਾਣ ਖਮਾਣੋਂ ਵਾਸੀ ਨਿਰਮਲ ਸਿੰਘ ਵਜੋਂ ਹੋਈ ਹੈ। ਉਹ ਬੀ-ਫਾਰਮੇਸੀ ਕਾਲਜ ਦੇ ਡਾਇਰੈਕਟਰ ਨਾਲ ਡਰਾਈਵਰ ਵਜੋਂ ਤੈਨਾਤ ਹੈ। ਪੁਲਿਸ ਨੇ ਡਰਾਇਵਰ ਖ਼ਿਲਾਫ਼ ਆਈਪੀਸੀ ਦੀ ਧਾਰਾ 279, 427, 304 ਏ ਅਤੇ 201 ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਕੇ ਗੱਡੀ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ।
car-bicycle collision
ਜਾਣਕਾਰੀ ਮੁਤਾਬਕ ਹਾਦਸਾ ਵਾਪਰਨ ਤੋਂ ਬਾਅਦ ਕਾਰ ਚਾਲਕ ਨੇ ਕਾਰ ਰੋਕਣ ਦੀ ਥਾਂ ਕਾਰ ਨੂੰ ਭਜਾ ਲਿਆ। ਉਹ ਕਰੀਬ 10 ਕਿਲੋਮੀਟਰ ਤਕ ਕਾਰ ਨੂੰ ਭਜਾਈ ਗਿਆ ਜਿਸ ਦੌਰਾਨ ਉਕਤ ਵਿਅਕਤੀ ਕਾਰ ਦੀ ਛੱਤ 'ਤੇ ਲਟਕਿਆ ਰਿਹਾ। ਇਸ ਤੋਂ ਬਾਅਦ ਮ੍ਰਿਤਕ ਦਾ ਹੱਥ ਸ਼ੀਸ਼ੇ ਦੇ ਹੇਠਾਂ ਲਟਕ ਗਿਆ। ਇਸ ਤੋਂ ਬਾਅਦ ਦੋਸ਼ੀ ਕਾਰ ਚਾਲਕ ਮ੍ਰਿਤਕ ਨੂੰ ਸੰਨੀ ਇਨਕਲੇਵ ਦੇ ਸ਼ੋਅਰੂਮ ਦੇ ਸਾਹਮਣੇ ਸੁਟ ਕੇ ਮੌਕੇ ਤੋਂ ਫਰਾਰ ਹੋ ਗਿਆ। ਕਿਸੇ ਰਾਹਗੀਰ ਨੇ ਇਸ ਦੀ ਸੂਚਨਾ ਖਰੜ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਘਟਨਾ ਸਥਾਨ ਨੇੜਲੇ ਕੈਮਰਿਆਂ ਦੀ ਜਾਂਚ ਤੋਂ ਬਾਅਦ ਡਰਾਈਵਰ ਦੀ ਹਰਕਤ ਜੱਗ ਜਾਹਰ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰ ਦਾ ਨੰਬਰ ਟਰੇਸ ਕਰਦਿਆਂ ਦੋਸ਼ੀ ਨੂੰ ਕਾਬੂ ਕਰ ਲਿਆ।
car-bicycle collision
ਪੁਲਿਸ ਜਾਂਚ ਵਿਚ ਸਾਹਮਣੇ ਆਏ ਤੱਥਾਂ ਮੁਤਾਬਕ ਇਹ ਹਾਦਸਾ ਬੁੱਧਵਾਰ ਸਵੇਰੇ ਸਾਢੇ-6 ਵਜੇ ਵਾਪਰਿਆ ਸੀ। ਕਾਰ ਚਾਲਕ ਜ਼ੀਰਕਪੁਰ ਵਲੋਂ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਇਸੇ ਦੌਰਾਨ ਫੇਜ਼-5 ਵਿਚ ਕੰਮ ਕਰਨ ਵਾਲਾ ਯੋਗੇਦਰ ਮੰਡਲ ਡਿਊਟੀ 'ਤੇ ਜਾਣ ਲਈ ਨਿਕਲਿਆਂ ਤਾਂ ਐਰੋਸਿਟੀ ਦੇ ਕੋਲ ਦੂਜੇ ਵਾਹਨ ਨੂੰ ਓਵਰ-ਟੇਕ ਕਰਦਿਆਂ ਕਾਰ ਚਾਲਕ ਨੇ ਯੋਗੇਦਰ ਮੰਡਲ ਨੂੰ ਟੱਕਰ ਮਾਰ ਦਿੱਤੀ। ਮੁਲਜ਼ਮ ਨੇ ਸੋਚਿਆ ਕਿ ਸਾਈਕਲ ਸਵਾਰ ਸੜਕ ਕਿਨਾਰੇ ਡਿੱਗ ਪਿਆ ਹੋਵੇਗਾ ਅਤੇ ਉਸ ਨੇ ਕਾਰ ਨੂੰ ਰੋਕਣ ਥਾਂ ਕਾਰ ਭਜਾ ਲਈ। ਸੀਸੀਟੀਵੀ ਫੁਟੇਜ ਦੀ ਜਾਂਚ ਕਰਦਿਆਂ ਪੁਲਿਸ ਘਟਨਾ ਸਥਾਨ 'ਤੇ ਪਹੁੰਚੀ ਜਿੱਥੇ ਸੜਕ ਕਿਨਾਰੇ ਟੁੱਟਿਆ ਹੋਇਆ ਸਾਈਕਲ ਵੀ ਮਿਲਿਆ ਹੈ।