
ਸਿਰੇ ਦਾ ਝੂਠਾ ਇੰਨਸਾਨ ਕੇਜਰੀਵਾਲ, ਪੰਜਾਬ ਦੀ ਜਨਤਾ ਨਹੀਂ ਕਰੇਗੀ ਮੁਆਫ : ਛੋਟੇਪੁਰ
ਗੁਰਦਾਸਪੁਰ : ਅਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਰੇ ਦਾ ਝੂਠਾ ਤੇ ਫਰੇਬੀ ਦਾ ਖਿਤਾਬ ਦਿੰਦਿਆਂ ਹੋਇਆ ਕਿਹਾ ਕਿ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆਂ 'ਤੇ ਇਲਜ਼ਾਮ ਲਾਉਣ ਤੋਂ ਬਾਅਦ ਮੁਆਫੀ ਮੰਗ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਾਲ ਵਿਸ਼ਵਾਸਘਾਤ ਕੀਤਾ ਹੈ।
kejriwal
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਦੌਰਾਨ ਪੰਜਾਬ ਦੀਆਂ ਸਟੇਜਾਂ 'ਤੇ ਹਜ਼ਾਰਾਂ ਵਾਰ ਬੋਲਿਆ ਸੀ ਕਿ ਮਜੀਠੀਆਂ ਨਸ਼ਿਆਂ ਦਾ ਵਪਾਰੀ ਹੈ ਅਤੇ ਨਸ਼ੇ ਦੇ ਮੁੱਦੇ 'ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਕੇ ਪੰਜਾਬ ਦੀ ਜਨਤਾ ਦਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਸੀ ਪਰ ਅੱਜ ਇਹੋਂ ਕੇਜਰੀਵਾਲ ਨੇ ਮੁਆਫੀ ਮੰਗ ਕੇ ਆਪਣਾ ਅਸਲੀ ਚਿਹਰੇ ਲੋਕਾਂ ਸਹਾਮਣੇ ਲਿਆਂਦਾ ਹੈ। ਉਨ੍ਹਾਂ ਨੇ ਕਿਹਾ ਕਿ ਝੂਠ ਬੋਲ ਕੇ ਮੁਆਫੀ ਮੰਗਣ 'ਚ ਮਾਹਿਰ ਕੇਜਰੀਵਾਲ ਨੇ ਪੰਜਾਬ ਅਤੇ ਦਿੱਲੀ ਦੀ ਜਨਤਾ ਨਾਲ ਵੀ ਧੋਖਾ ਕੀਤਾ ਹੈ ਉਸ ਨੂੰ ਤਰੁੰਤ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।