
ਪਾਕਿ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਪੰਜਾਬ ਵਾਸੀ ਸਿਪਾਹੀ ਕਰਮਜੀਤ ਸਿੰਘ ਸ਼ਹੀਦ
ਮੋਗਾ : ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਬਾਰਡਰ ’ਤੇ ਪਾਕਿਸਤਾਨ ਵਲੋਂ ਅੱਜ ਗੋਲੀਬਾਰੀ ਦੀ ਉਲੰਘਣਾ ਕੀਤੀ ਗਈ। ਪਾਕਿ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਪੰਜਾਬ ਵਾਸੀ ਸਿਪਾਹੀ ਕਰਮਜੀਤ ਸਿੰਘ ਸ਼ਹੀਦ ਹੋ ਗਏ ਹਨ। ਕਰਮਜੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਜਨੇਰ ਦੇ ਰਹਿਣ ਵਾਲੇ ਸਨ। ਕਰਮਜੀਤ ਸਿੰਘ ਦੀ ਸ਼ਹੀਦੀ ਦੀ ਖ਼ਬਰ ਪਿੰਡ ਪਹੁੰਚਦਿਆਂ ਹੀ ਸੋਗ ਦੀ ਲਹਿਰ ਉੱਠ ਗਈ।
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਵਿਚ ਕਰਮਜੀਤ ਸਿੰਘ ਜ਼ਖਮੀ ਹੋ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।