ਪੰਜਾਬ ਦੀ ਸਿਆਸਤ 4-5 ਬੰਦਿਆਂ ਦੇ ਪਾਵੇ ਨਾਲ ਨਹੀਂ ਬੱਝ ਸਕਦੀ: ਸਿੱਧੂ
Published : Mar 18, 2020, 8:26 am IST
Updated : Mar 18, 2020, 8:27 am IST
SHARE ARTICLE
File
File

ਸਿਆਸਤ 'ਚ ਮੁੜ ਸਰਗਰਮ ਹੋਏ ਚਰਚਿਤ ਨਵਜੋਤ ਸਿੰਘ ਸਿੱਧੂ 

ਅੰਮ੍ਰਿਤਸਰ- ਸਿਆਸਤ 'ਚ ਮੁੜ ਸਰਗਰਮ ਹੋਏ ਚਰਚਿਤ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਨੇ ਅਪਣਾ ਸਿਆਸੀ  ਦਰਦ ਇਨ੍ਹਾਂ ਸਤਰਾਂ ਨਾਲ  ਜਨਤਕ ਕਰਦੇ ਹੋਏ ਕਿਹਾ ਕਿ ਜੇ.ਆਈ.ਏ. ਪਤਝੜ ਤਾਂ ਫੇਰ ਕੀ ਏ, ਤੂੰ ਅਗਲੀ ਰੁੱਤ 'ਤੇ ਯਕੀਨ ਕਰ, ਮੈਂ ਲੱਭ ਕੇ ਲਿਆਂਉਦਾ, ਕੁੱਝ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖ। ਨਵਜੋਤ ਸਿੱਧੂ  ਨੇ ਅਪਣਾ  ਸਿਆਸੀ ਭਵਿੱਖ ਪੰਜਾਬ ਦੇ ਲੋਕਾਂ 'ਤੇ  ਛੱਡ ਦਿਤਾ ਹੈ।

Navjot Singh Sidhu File

ਉਹ 2022 ਦੀਆਂ ਚੋਣਾਂ ਵਲ ਸੇਧਤ ਹਨ। ਉਨ੍ਹਾਂ ਕਿਹਾ ਕਿ ਮੇਰੀ ਰਾਜਨੀਤੀ ਆਸ ਅਤੇ ਵਿਸ਼ਵਾਸ਼ ਦੀ ਹੈ ਤੇ 4-5 ਬੰਦਿਆਂ ਦੇ ਹਵਾਲੇ  ਲੋਕ-ਤਾਕਤ (ਹਕੂਮਤ) ਨੂੰ ਉਨ੍ਹਾਂ ਦੇ ਪਾਵਿਆਂ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਇਸ ਵੇਲੇ ਮੇਰੇ 'ਤੇ ਔਖੀ ਘੜੀ ਤਾਂ ਜ਼ਰੂਰ ਹੈ ਪਰ ਪਤਝੜ ਬਾਅਦ ਮੁੜ ਹਰਿਆਵਲ ਦਸਤਕ ਦਿੰਦੀ ਹੈ।

Navjot Singh Sidhu File

ਜ਼ਿੰਦਗੀ 'ਚ ਉਤਾਰ-ਚੜ੍ਹਾਅ ਦਾ ਆਉਣਾ ਕੁਦਰਤੀ ਹੈ ਜੋ ਧੁੱਪ-ਛਾਂ ਵਾਂਗ ਹੁੰਦੇ ਹਨ। ਪੰਜਾਬ ਦੇ ਅਵਾਮ ਦਾ ਦੁੱਖ, ਦਰਦ ਉਹ ਚੈਨਲ ਰਾਹੀਂ ਸੁਣਨਗੇ। ਸਿੱਧੂ ਨੇ ਮੀਡੀਆ 'ਤੇ ਹਿਰਖ ਕਰਦਿਆਂ ਇਹ ਵੀ ਕਿਹਾ ਕਿ ਤੋੜ-ਮਰੋੜ ਕੇ ਛਪਦੇ ਬਿਆਨਾਂ ਕਾਰਨ ਹੀ ਉਸ ਨੇ ਅਪਣੇ ਚੈਨਲ ਦਾ ਆਸਰਾ ਲਿਆ ਹੈ ਤਾਂ ਜੋ ਉਸ ਦੇ ਮੂੰਹ 'ਚੋਂ ਨਿਕਲੇ ਸ਼ਬਦ ਹੀ ਪ੍ਰਕਾਸ਼ਤ ਹੋਣ।

The congress high command remembered navjot singh sidhuFile

ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪਣਾ ਰੱਬ, ਰਹਿਬਰ ਮੰਨਦਿਆਂ ਕਿਹਾ ਹੈ ਕਿ ਹੁਣ ਉਹ ਹੀ ਉਸ ਦੇ ਭਵਿਖ ਦਾ ਫੈਸਲਾ ਕਰਨਗੇ। ਸਿਆਸੀ ਪੰਡਤਾਂ ਮੁਤਾਬਕ ਕਾਂਗਰਸ ਹਾਈ ਕਮਾਂਡ ਨੇ ਮੱਧ-ਪ੍ਰਦੇਸ਼ ਚ ਹੋਏ ਸਿਆਸੀ ਧਮਾਕੇ ਕਾਰਨ ਕੌਮਾਂਤਰੀ ਪੱਧਰ ਦੇ ਬੁਲਾਰੇ, ਸਟਾਰ ਪ੍ਰਚਾਰਕ ਨਵਜੋਤ ਸਿੰਘ  ਸਿੱਧੂ ਨੂੰ ਨਰਾਜ ਕਰਕੇ ਅੱਕ ਚੱਬਦਿਆਂ ਪੰਜਾਬ ਦੀ ਸਤਾ ਚ ਕਿਸੇ ਵੀ ਕਿਸਮ ਦੀ ਛੇੜ-ਛਾੜ ਨਾ ਕਰਨ ਦਾ ਫੈਸਲਾ ਲਿਆ  ਹੈ।  

Navjot Singh Sidhu File

ਇਹ ਜ਼ਿਕਰਯੋਗ ਹੈ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਸੀ ਮਤਭੇਦ ਹੋਣ ਤੇ  ਨਵਜੋਤ ਸਿੰਘ ਸਿੱਧੂ ਨੇ  ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿਤਾ ਸੀ । ਉਹ ਪਿਛਲੇ  8-9 ਮਹੀਨਆਂ ਤੋਂ ਅੰਮ੍ਰਿਤਸਰ ਸਥਿਤ ਘਰ ਵਿਚ ਮੌਨ ਧਾਰ ਕੇ ਬੈਠੇ ਸਨ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement