ਅਪਣੀਆਂ ਗਲਤੀਆਂ ਤੋਂ ਬੌਖਲਾਏ ਸੁਖਬੀਰ ਦੇ ਰਹੇ ਨੇ ਪੁੱਠੇ ਸਿੱਧੇ ਬਿਆਨ: ਕੈਪਟਨ
Published : Mar 18, 2020, 12:28 pm IST
Updated : Mar 18, 2020, 12:28 pm IST
SHARE ARTICLE
Punjab Sukhbir badal captain amarinder singh
Punjab Sukhbir badal captain amarinder singh

ਉਹਨਾਂ ਨੂੰ ਅਪਣਾ ਹੰਕਾਰ ਹਜ਼ਮ ਨਹੀਂ ਹੋ ਰਿਹਾ। ਕਾਂਗਰਸ ਸਰਕਾਰ...

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਆਰੋਪਾਂ ਨੂੰ ਕੋਰੇ ਝੂਠ ਮਾਰਨਾ ਕਰਾਰ ਦਿੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਰਾਜਨੀਤਿਕ ਸੁਰਖੀਆਂ ਬਟੋਰਨ ਦੇ ਯਤਨਾਂ ਵਿਚ ਸੋਚਣ-ਸਮਝਣ ਦੀ ਸ਼ਕਤੀ ਗੁਆ ਬੈਠੇ ਹਨ। ਕੈਪਟਨ ਨੇ ਅੱਗੇ ਕਿਹਾ ਕਿ ਪੰਜਾਬ ਜਾਣਦਾ ਹੈ ਕਿ ਸੁਖਬੀਰ ਬਾਦਲ ਦਾ ਕਿਸ ਤਰ੍ਹਾਂ ਦੇ ਵਿਅਕਤੀ ਹਨ ਅਤੇ ਪ੍ਰਦੇਸ਼ ਦੇ ਲੋਕ ਉਹਨਾਂ ਨੂੰ ਅਤੇ ਉਹਨਾਂ ਦੀ ਪਾਰਟੀ ਨੂੰ ਰਿਜੈਕਟ ਕਰ ਚੁੱਕੇ ਹਨ।

Sukhbir Singh Badal and Captain Amrinder Singh Sukhbir Singh Badal and Captain Amrinder Singh

ਉਹਨਾਂ ਨੂੰ ਅਪਣਾ ਹੰਕਾਰ ਹਜ਼ਮ ਨਹੀਂ ਹੋ ਰਿਹਾ। ਕਾਂਗਰਸ ਸਰਕਾਰ ਖਿਲਾਫ ਸੁਖਬੀਰ ਦੇ ਤਾਜ਼ਾ ਤੇਵਰਾਂ ਨੂੰ ਉਹਨਾਂ ਦੀ ਨਿਰਾਸ਼ਾ ਦਸਿਆ ਹੈ। ਬਰਗਾੜੀ ਅਤੇ ਬੇਅਦਬੀ ਦੇ ਮਾਮਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਅਪਣੇ ਨਿਰਾਸ਼ਾ ਭਰੇ ਯਤਨਾਂ ਨਾਲ ਸੁਖਬੀਰ ਸਪੱਸ਼ਟ ਤੌਰ ਤੇ ਇਸ ਵੇਲੇ ਵਾਸਤਵਿਕਤਾ ਨਾਲ ਜੂਝ ਰਹੇ ਹਨ ਕਿ ਹੁਣ ਉਹਨਾਂ ਦੇ ਅਪਰਾਧ ਉਹਨਾਂ ਤੇ ਹੀ ਸ਼ਿਕੰਜਾ ਕਰ ਰਹੇ ਹਨ।

Sukhbir BadalSukhbir Badal

ਉਨ੍ਹਾਂ ਕਿਹਾ ਕਿ ਸੁਖਬੀਰ ਵਲੋਂ ਝੂਠ 'ਤੇ ਝੂਠ ਮਾਰਨਾ ਉਸ ਅੰਦਰ ਪੈਦਾ ਹੋ ਰਹੇ ਖੌਫ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕੇਸ 'ਚ ਸੁਖਬੀਰ ਵਲੋਂ ਕਾਂਗਰਸ ਸਰਕਾਰ ਖਿਲਾਫ਼ ਬੇਹੁਦਾ ਦੋਸ਼ਾਂ ਨਾਲ ਇਹ ਸਿੱਧ ਹੁੰਦਾ ਹੈ ਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਉਹ ਅਤੇ ਉਸ ਦੀ ਪਾਰਟੀ ਦੇ ਸਾਥੀ ਘਿਰ ਗਏ ਹਨ ਅਤੇ ਹੁਣ ਬਹੁਤਾ ਸਮਾਂ ਨਿਆਂ ਦੀ ਮਾਰ ਤੋਂ ਬਚ ਨਹੀਂ ਸਕਦੇ।

Captain Amrinder SinghCaptain Amrinder Singh

ਕੈਪਟਨ ਨੇ ਕਿਹਾ ਕਿ ਕੀ ਸੁਖਬੀਰ ਭੁੱਲ ਗਏ ਹਨ ਕਿ ਜਦੋਂ ਪੰਜਾਬ ਵਿਚ ਪਵਿੱਤਰ ਗ੍ਰੰਥਾਂ ਨੂੰ ਪਾੜਿਆ ਅਤੇ ਸਾੜਿਆ ਗਿਆ ਸੀ ਤਾਂ ਉਦੋਂ ਉਹ ਅਤੇ ਉਹਨਾਂ ਦਾ ਪਰਵਾਰ ਸਰਕਾਰ ਚਲਾ ਰਿਹਾ ਸੀ। ਉਦੋਂ ਉਹ ਰਾਜ ਦੇ ਗ੍ਰਹਿ ਮੰਤਰੀ ਸਨ ਜਦੋਂ ਨਿਰਦੋਸ਼ ਲੋਕਾਂ ਤੇ ਬਹਿਬਲਾਂ ਕਲਾਂ ਅਤੇ ਕੋਟਕਪੁਰਾ ਵਿਚ ਗੋਲੀ ਚਲਾਈ ਗਈ ਸੀ? ਅਕਾਲੀ-ਭਾਜਪਾ ਸਰਕਾਰ ਹੇਠ ਜੋ ਕੁੱਝ ਹੋਇਆ ਹੈ ਉਸ ਨੂੰ ਪੰਜਾਬ ਦੇ ਲੋਕ ਨਾਂ ਤਾਂ ਭੁੱਲਣਗੇ ਅਤੇ ਨਾ ਹੀ ਉਹਨਾਂ ਨੂੰ ਮਾਫ ਕਰਨਗੇ।

Sukhbir Singh Badal Sukhbir Singh Badal

ਸੁਖਬੀਰ ਨੂੰ ਝਾੜ ਪਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਤੁਹਾਡੀ ਸਰਕਾਰ 10 ਸਾਲ ਵਿਚ ਅਪਣੇ ਵਾਅਦਿਆਂ ਨੂੰ 10 ਫ਼ੀਸਦੀ ਪੂਰਾ ਨਹੀਂ ਕਰ ਸਕੀ ਜਦਕਿ ਉਹਨਾਂ ਨੇ ਕੇਵਲ 3 ਸਾਲਾਂ ਵਿਚ ਅਪਣੇ ਵਾਅਦਿਆਂ ਨੂੰ 75 ਫ਼ੀਸਦੀ ਤੋਂ ਜ਼ਿਆਦਾ ਪੂਰਾ ਕਰ ਲਿਆ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਕੋਲ ਅਪਣੀ ਸਰਕਾਰ ਦੀਆਂ ਉਪਲੱਬਧੀਆਂ ਦਾ ਸਾਰਾ ਖਰੜਾ ਅਤੇ ਡਾਟਾ ਹੈ ਜਦਕਿ ਅਕਾਲੀ ਇਕ ਦਹਾਕੇ ਦੇ ਅਪਣੇ ਰਾਜ ਵਿਚ ਇਕ ਵੀ ਵੱਡਾ ਕੰਮ ਦਸਣ ਵਿਚ ਨਾਕਾਮ ਰਹੇ ਹਨ।

ਕੈਪਟਨ ਨੇ ਸੁਖਬੀਰ ਦੁਆਰਾ ਉਹਨਾਂ ਨੂੰ ਹਰ ਰੋਜ਼ ਕਾਰਜਕਾਲ ਵਿਚ ਬੈਠਣ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੋਂ ਕੁੱਝ ਲੈਣਾ ਦੇਣਾ ਨਹੀਂ ਹੈ। ਲੋਕ ਜ਼ਮੀਨੀ ਪੱਧਰ ਤੇ ਕੰਮ ਹੁੰਦੇ ਦੇਖਣ ਵਿਚ ਰੁਚੀ ਰੱਖਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement