Raikot News : ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ

By : BALJINDERK

Published : Mar 18, 2025, 2:45 pm IST
Updated : Mar 18, 2025, 2:45 pm IST
SHARE ARTICLE
ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਨਸ਼ਾ ਤਸਕਰ ਦੇ ਘਰ 'ਤੇ ਚਲਾਇਆ ਬਲਡੋਜਰ
ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਨਸ਼ਾ ਤਸਕਰ ਦੇ ਘਰ 'ਤੇ ਚਲਾਇਆ ਬਲਡੋਜਰ

Raikot News : ਪੰਚਾਇਤੀ ਜ਼ਮੀਨ 'ਚ ਬਣਾਇਆ ਦੋ ਮੰਜ਼ਿਲਾ ਘਰ ਢਾਹਿਆ, ਪਰਿਵਾਰ ’ਤੇ ਦਰਜ ਹਨ ਨਸ਼ਾ ਤਸਕਰੀ ਦੇ ਮਾਮਲੇ

Raikot News in Punjabi : ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ’ਚ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਕ ਬਦਨਾਮ ਨਸ਼ਾ ਸਮਗਲਰ ਦੇ ਘਰ 'ਤੇ ਬੁਲਡੋਜ਼ਰ ਚਲਾ ਕੇ ਪੰਚਾਇਤੀ ਜ਼ਮੀਨ 'ਚ ਬਣਾਇਆ ਦੋ ਮੰਜ਼ਿਲਾ ਘਰ ਢਾਹ ਦਿੱਤਾ। ਇਸ ਮੌਕੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਸਮੇਤ SP ਰਮਿੰਦਰ ਸਿੰਘ, ਡੀਐਸਪੀ ਇੰਦਰਜੀਤ ਸਿੰਘ ਬੋਪਾਰਾਏ, ਡੀਐਸਪੀ ਹਰਜਿੰਦਰ ਸਿੰਘ ਰਾਏਕੋਟ ਅਤੇ ਐਸਐਚਓ ਕੁਲਵਿੰਦਰ ਸਿੰਘ ਦੀ ਅਗਵਾਈ ’ਚ ਵੱਡੀ ਗਿਣਤੀ 'ਚ ਪੁਲਿਸ ਫੋਰਸ ਤੋਂ ਇਲਾਵਾ ਡਿਊਟੀ ਮਜਿਸਟਰੇਟ ਵਜੋਂ ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਤੇ ਬੀਡੀਪੀਓ ਤੇ ਮਾਲ ਵਿਭਾਗ ਦਾ ਅਮਲਾ ਵੀ ਮੌਜੂਦ ਸੀ। 

11

ਉੱਥੇ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਖੁਸ਼ ਪਿੰਡ ਵਾਸੀਆਂ ਨੇ ਲੱਡੂ ਵੰਡੇ ਅਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤੇ ਪਿੰਡ ਬੁਰਜ ਹਰੀ ਸਿੰਘ ਵਿਖੇ ਇਕ ਬਦਨਾਮ ਨਸ਼ਾ ਸਮਗਲਰ ਅਮਰਜੀਤ ਸਿੰਘ ਪੱਪਾ ਵੱਲੋਂ ਪੰਚਾਇਤੀ ਜ਼ਮੀਨ ’ਚ ਬਣਾਏ ਘਰ ਬੁਲਡੋਜ਼ਰ ਚਲਾਇਆ ਗਿਆ ਹੈ,ਜਦਕਿ ਇਸ ਨਸ਼ਾ ਸਮਗਲਰ ਅਮਰਜੀਤ ਸਿੰਘ ਪੱਪਾ ਤੇ ਉਸਦੀ ਪਤਨੀ ਤੇ ਦੋਵੇਂ ਮੁੰਡਿਆਂ ਖਿਲਾਫ਼ NDPS ਦੇ 26 ਦੇ ਕਰੀਬ ਪਰਚੇ ਦਰਜ ਹਨ,  ਉਸਦੇ ਦੋਵੇਂ ਲੜਕੇ ਪੁਲਿਸ ਹਿਰਾਸਤ ’ਚ ਹਨ, ਜਦਕਿ ਉਕਤ ਮੁੱਖ ਨਸ਼ਾ ਤਸਕਰ ਅਜੇ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ।

ਇਸ ਮੌਕੇ ਐਸਐਸਪੀ ਅੰਕੁਰ ਗੁਪਤਾ ਨੇ ਹੋਰਨਾਂ ਨਸ਼ਾ ਸਮਗਲਰਾਂ ਨੂੰ ਚੇਤਾਵਨੀ ਦਿਤੀ ਕਿ ਉਹ ਜਲਦੀ ਹੀ ਆਪਣਾ ਨਸ਼ੇ ਦਾ ਕੰਮ ਛੱਡ ਦੇਣ ਜਾਂ ਫਿਰ ਇਸੇ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਰਹਿਣ।

1

ਦੱਸਣਯੋਗ ਹੈ ਕਿ ਉਕਤ ਪਰਿਵਾਰ ਪਿਛਲੇ 10-12 ਸਾਲਾਂ ਤੋਂ ਨਸ਼ਾ ਖ਼ਾਸਕਰ ਚਿੱਟੇ ਦਾ ਕਾਰੋਬਾਰ ਕਰਦਾ ਸੀ, ਜਿਸਦੇ ਚਲਦੇ ਪਿੰਡ ’ਚ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਸੀਆਂ ’ਤੇ ਸਪੋਰਟਸ ਕਲੱਬ ਵੱਲੋਂ ਰੋਸ ਪ੍ਰਦਰਸਨ ਵੀ ਕੀਤਾ ਗਿਆ ਸੀ, ਸਗੋਂ ਅੱਜ ਪਿੰਡ ਵਾਸੀਆਂ ਨੇ ਇਸ ਕਾਰਵਾਈ ’ਤੇ ਖਸ਼ੀ ਦਾ ਪ੍ਰਗਟਾਵਾ ਕੀਤਾ। 

1

ਇਸ ਮੌਕੇ ਪਿੰਡ ਵਾਸੀਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਤੇ ਕਿਹਾ ਕਿ ਪੁਲਿਸ ਤੇ ਸਰਕਾਰ ਦੀ ਇਸ ਕਾਰਵਾਈ ਤੋਂ ਉਹ ਬਹੁਤ ਖੁਸ਼ ਹਾਂ ਤੇ ਇਸ ਤਰ੍ਹਾਂ ਦੀ ਕਾਰਵਾਈ ਹਰ ਨਸ਼ਾ ਵੇਚਣ ਵਾਲੇ ਦੇ ਖਿਲਾਫ਼ ਹੋਣੀ ਚਾਹੀਦੀ ਹੈ ਤੇ ਲੋਕ ਵੀ ਇਸ ਕੰਮ ਵਿੱਚ ਪੁਲਿਸ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ।

(For more news apart from Bulldozer driven at drug smuggler's house in village Burj Hari Singh, Raikot News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement