ਅੱਜ ਵੀ ਕੱਚੇ ਘਰ ’ਚ ਰਹਿੰਦੇ ਹਨ ਸਾਬਕਾ MP ਬਾਜਦੇਵ ਸਿੰਘ ਖ਼ਾਲਸਾ 

By : JUJHAR

Published : Mar 18, 2025, 1:53 pm IST
Updated : Mar 18, 2025, 2:30 pm IST
SHARE ARTICLE
Former MP Bajdev Singh Khalsa still lives in a mud house
Former MP Bajdev Singh Khalsa still lives in a mud house

77 ਸਾਲ ਦੀ ਉਮਰ ’ਚ ਨੌਜਵਾਨਾਂ ਤੋਂ ਵੱਧ ਕਰਦੇ ਹਨ ਕਸਰਤ

ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕੋਈ ਵਿਅਕਤੀ ਸਰਪੰਚ, ਡਾਕਟਰ, ਵਕੀਲ ਜਾਂ ਫਿਰ ਵਿਧਾਇਕ, ਐਮਪੀ ਆਦਿ ਛੋਟੇ ਅਹੁਦੇ ਤੋਂ ਲੈ ਕੇ ਵੱਡੇ ਅਹੁਦੇ ’ਤੇ ਕਾਬਜ਼ ਹੁੰਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਸੁਪਨਾ ਹੁੰਦਾ ਹੈ ਕਿ ਉਸ ਕੋਲ ਵਧੀਆ ਘਰ, ਗੱਡੀ ਤੇ ਹੋਰ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਤੇ ਇਕ ਐਸ਼ੋ ਆਰਾਮ ਵਾਲਾ ਜੀਵਨ ਬਤੀਤ ਕਰੇ। ਪਰ ਬਰਨਾਲਾ ਵਿਚ ਇਕ ਅਜਿਹਾ ਵਿਅਕਤੀ ਹੈ ਜੋ ਐਮਪੀ ਰਹਿ ਚੁੱਕਾ ਹੈ ਤੇ ਪੇਸ਼ੇ ਤੋਂ ਵਕੀਲ ਵੀ ਹੈ।

ਪਰ ਫਿਰ ਵੀ ਉਹ ਇਕ ਸਾਦਗੀ ਭਰੀ ਜ਼ਿੰਦਗੀ ਬਤੀਤ ਕਰਦੇ ਹਨ ਤੇ ਕੱਚੇ ਘਰ ਵਿਚ ਹੀ ਰਹਿ ਰਹੇ ਹਨ। ਸਵੇਰੇ ਉਠ ਕੇ ਵਾਕਿੰਗ, ਐਕਸਰਸਾਈਜ਼ ਤੇ ਨਿਤ ਨੇਮ ਕਰਦੇ ਹਨ, ਜਿਨ੍ਹਾਂ ਦਾ ਨਾਮ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਹੈ। ਰੋਜ਼ਾਨਾ ਸਪੋਸਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਐਡ. ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਜੇ ਅਸੀਂ  ਜ਼ਿੰਦਗੀ ’ਚ ਐਸੋ ਆਰਾਮ ਚਾਹੁੰਦੇ ਹਾਂ ਤਾਂ ਉਹ ਕਿਸੇ ਪਦਾਰਥ, ਆਈਟਮ, ਏਸੀ, ਹੀਟਰ ਆਦਿ ਨਾਲ ਨਹੀਂ ਮਿਲਦਾ,

ਐਸੋ ਆਰਾਮ ਤੁਹਾਡੀ ਮਨ ਦੀ ਅਵਸਥਾ ਨਾਲ ਹੀ ਮਿਲਦਾ ਹੈ।  ਉਨ੍ਹਾਂ ਕਿਹਾ ਕਿ ਜੇ ਅਸੀਂ ਗੁਰੂ ਨਾਲ ਜੁੜ ਕੇ ਗੁਰਬਾਣੀ ਪੜ੍ਹੀਏ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰੀਏ ਤਾਂ ਜ਼ਿੰਦਗੀ ਦਾ ਅਸਲ ਅਨੰਦ ਤਾਂ ਹੀ ਆਉਂਦਾ ਹੈ। ਇਹ ਘਰ 1931 ਵਿਚ ਮੇਰੇ ਪਿਤਾ ਐਡਵੋਕੇਟ ਹਰਦੇਵ ਸਿੰਘ ਨੇ ਬਣਵਾਇਆ ਸੀ, ਜਿਸ ਨੂੰ ਬਣਾਏ ਹੋਏ 94 ਸਾਲ ਹੋ ਗਏ ਹਨ ਤੇ 6 ਸਾਲਾਂ ਬਾਅਦ ਇਕ ਸਦੀ ਪੂਰੀ ਹੋ ਜਾਵੇਗੀ।

ਜਿਸ ਹਾਲਾਤ ਵਿਚ ਇਹ ਬਣਾਇਆ ਗਿਆ ਸੀ ਉਸੇ ਹਾਲਾਤ ਵਿਚ ਇਸ ਘਰ ਨੂੰ ਰੱਖਿਆ ਗਿਆ ਹੈ ਤੇ ਮੈਨੂੰ ਇਥੇ ਰਹਿ ਕੇ ਬਹੁਤ ਅਨੰਦ ਮਿਲਦਾ ਹੈ। ਜੇ ਫ਼ਰਸ਼ ਤੇ ਕੰਧਾਂ ’ਤੇ ਪੱਥਰ ਲਗਾ ਦਿਤਾ ਜਾਵੇ ਤਾਂ ਅਸਲ ਜ਼ਿੰਦਗੀ ਦਾ ਸਵਾਦ ਖ਼ਤਮ ਹੋ ਜਾਵੇਗਾ ਤੇ ਪਦਾਰਥਵਾਦੀ ਦਾ ਸਵਾਦ ਆ ਜਾਵੇਗਾ ਜਿਹੜਾ ਜ਼ਿੰਦਗੀ, ਸਿਹਤ ਤੇ ਤੁਹਾਡੀ ਸੋਚਣੀ ਲਈ ਵੀ ਘਾਤਕ ਹੋਵੇਗਾ। ਮੇਰੀ ਉਮਰ 77 ਸਾਲ ਹੋ ਚੁੱਕੀ ਹੈ।

photophoto

 

ਮੈਂ ਸਵੇਰੇ 4 ਵਜੇ ਉਠ ਜਾਂਦਾ ਹਾਂ ਫਿਰ ਚਾਹੇ ਸਰਦੀ ਹੋਵੇ ਜਾਂ ਫਿਰ ਗਰਮੀ। ਉਠਦੇ ਸਾਰ ਮੈਂ ਪੰਜੇ ਬਾਣੀਆਂ ਦਾ ਪਾਠ ਸ਼ੁਰੂ ਕਰ ਦਿੰਦਾ ਹਾਂ ਤੇ ਨਾਲ ਵਰਜਿਸ ਵੀ ਕਰਦਾ ਹਾਂ। ਮੈਂ ਵਰਜਿਸ ਵਿਚ ਵਾਕਿੰਗ, ਡੰਡ ਬੈਠਕਾਂ ਤੇ ਜੰਪਿੰਗ ਵੀ ਕਰਦਾ ਹਾਂ ਜਿਸ ਦੇ ਨਾਲ-ਨਾਲ ਬਾਣੀ ਦਾ ਸਿਕਰਨ ਕਰਦਾ ਹਾਂ। ਇਸ ਉਪਰੰਤ ਫਿਰ ਮੈਂ ਇਸ਼ਨਾਨ ਕਰਦਾ ਹਾਂ। ਜਿਸ ਤੋਂ ਬਾਅਦ ਮੈਂ ਦੁੱਧ ਪੀਂਦਾ ਹਾਂ। ਇਕ ਦਿਨ ਵਿਚ ਮੈਂ ਢਾਈ ਕਿਲੋਂ ਦੁੱਧ ਦੋ ਵਾਰ ਵਿਚ ਪੀਂਦਾ ਹਾਂ ਤੇ ਰਾਤ ਨੂੰ ਮੈਂ ਪਰਸ਼ਾਦਾ ਛਕਦਾ ਹਾਂ।

ਮੈਂ ਇਕ ਦਿਨ ਵਿਚ 20 ਕਿਲੋਮੀਟਰ ਤੁਰ ਸਕਦਾ ਹਾਂ ਤੇ 26 ਕਿਲੋਮੀਟਰ ਸਾਈਕਲ ਚਲਾ ਸਕਦਾ ਹਾਂ। 5 ਨਵੰਬਰ 1989 ਨੂੰ ਮੈਂ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਤੇ 26 ਨਵੰਬਰ 1989 ਵਿਚ ਐਮਪੀ ਦੀਆਂ ਵੋਟਾਂ ਪਈਆਂ ਸਨ ਤੇ 28 ਨਵੰਬਰ 1989 ਨੂੰ ਨਤੀਜਾ ਆਇਆ ਸੀ ਜਿਸ ਵਿਚ ਮੈਂ ਡੇਢ ਲੱਖ ਵੋਟਾਂ ਨਾਲ ਜੇਤੂ ਰਿਹਾ ਸੀ, ਜਿਸ ਤੋਂ ਬਾਅਦ ਡਾ. ਸਵਰਨ ਸਿੰਘ ਨੇ ਮੈਨੂੰ ਮੈਂਬਰ ਪਾਰਲੀਮੈਂਟ ਚੁਣੇ ਜਾਣ ਦਾ ਸਰਟੀਫ਼ਿਕੇਟ ਦਿਤਾ ਸੀ।

photophoto

ਇਹ ਚੋਣ ਮੈਂ ਯੂਨਾਈਟਡ ਅਕਾਲੀ ਦਲ ਵਲੋਂ ਲੜੀ ਸੀ ਜਿਸ ਦੇ ਪ੍ਰਧਾਨ ਬਾਬਾ ਜੋਗਿੰਦਰ ਸਿੰਘ ਸਨ ਜੋ ਸੰਤ ਭਿੰਡਰਾਂਵਾਲੇ ਦੇ ਪਿਤਾ ਜੀ ਸਨ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ੇ ਤਿਆਗ਼ ਕੇ ਬਾਣੀ ਤੇ ਗੁਰੂ ਨਾਲ ਜੁੜਨ, ਮਿਹਨਤ ਕਰਨ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ। ਇਕ ਚੰਗੀ ਸਿਹਤ ਭਰੀ ਜ਼ਿੰਦਗੀ ਜਿਉਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement