ਸੁਨਿਆਰੇ ਤੋਂ ਫਿਰੌਤੀ ਵਸੂਲਣ ਵਾਲੇ ਮਾਮਾ ਭਾਣਜੇ ਸਮੇਤ 4 ਗ੍ਰਿਫ਼ਤਾਰ
Published : Apr 18, 2019, 5:30 pm IST
Updated : Apr 18, 2019, 5:40 pm IST
SHARE ARTICLE
4 arrested including mama nephew
4 arrested including mama nephew

ਜਾਣੋ, ਕੀ ਹੈ ਪੂਰਾ ਮਾਮਲਾ

ਜਲੰਧਰ: ਸਰਾਫਾ ਬਜ਼ਾਰ ਵਿਚ ਸੁਨਿਆਰੇ ਦੇ ਪੁੱਤਰ ਨੂੰ ਅਗਵਾ ਕਰਨ ਦੀ ਸਾਜਿਸ਼ ਰਚਣ ਵਾਲਾ ਪੁੱਤਰ ਦਾ ਹੀ ਦੋਸਤ ਨਿਕਲਿਆ। ਪੁਲਿਸ ਨੇ ਦੋਸਤ, ਉਸ ਦੇ ਭਰਾ ਅਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਗੁਰਦੇਵ ਨਗਰ, ਉਸ ਦੇ ਮਾਮਾ ਜੋਧ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਹਕੀਮਾਂ ਵਾਲਾ ਗੇਟ ਅਤੇ ਅਮਨਦੀਪ ਸਿੰਘ ਦੇ ਦੋਸਤ ਨੰਨੂ ਪੁੱਤਰ ਪਰਮਜੀਤ ਸਿੰਘ ਨਿਵਾਸੀ ਸੋਢਲ ਰੋਡ ਪ੍ਰਤਾਪ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ।

ArrestedArrested

ਪੁਲਿਸ ਨੇ ਅਰੋਪੀਆਂ ਤੋਂ 50 ਹਜ਼ਾਰ ਰੁਪਏ, ਦਾਤਰ, ਪਿਸਤੌਲ, ਦੋ ਮੋਬਾਇਲ ਅਤੇ ਵਾਰਦਾਤ ਸਮੇਂ ਪ੍ਰਯੋਗ ਕੀਤੀ ਗਿਆ ਮੋਟਰਸਾਇਕਲ ਬਰਾਮਦ ਕੀਤਾ ਹੈ। ਸੀਪੀ ਗੁਰਦੀਪ ਸਿੰਘ ਭੁੱਲਰ ਨੇ ਦੱਸਿਆ ਕਿ 5 ਅਪ੍ਰੈਲ ਨੂੰ ਵਿਸ਼ਾਲ ਚੱਡਾ ਦੇ ਮੋਬਾਇਲ 'ਤੇ ਵਟਸਐਪ ਕਾਲ ਆਈ ਕਿ ਉਸ ਦੀ ਹੱਤਿਆ ਦੀ ਕਿਸੇ ਨੇ ਸੁਪਾਰੀ ਦਿੱਤੀ ਹੈ। ਜਾਨ ਬਚਾਉਣੀ ਹੈ ਤਾਂ 10 ਲੱਖ ਰੁਪਏ ਦੇਵੇ। ਇਹ ਰਕਮ ਜਿੱਥੇ ਅਸੀਂ ਕਹਾਂਗੇ ਉੱਥੇ ਦੇਣੀ ਹੋਵੇਗੀ।

ArrestedArreste

ਸੀਪੀ ਨੇ ਦੱਸਿਆ ਕਿ ਬਦਮਾਸ਼ਾ ਦੀ ਧਮਕੀ ਦੇ ਬਾਵਜੂਦ ਵੀ ਸੁਨਿਆਰੇ ਨੇ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਹਨਾਂ ਬਦਮਾਸ਼ਾ ਨੇ ਕਿਹਾ ਕਿ ਉਹ ਉਸ ਦੇ ਪੁੱਤਰ ਨੂੰ ਅਗਵਾ ਕਰ ਲੈਣਗੇ। ਅਜਿਹੇ ਵਿਚ ਸੁਨਿਆਰਾ ਡਰ ਤਾਂ ਗਿਆ ਪਰ ਉਹ ਪੈਸੇ ਦੇਣ ਲਈ ਨਾ ਮੰਨਿਆਂ। ਅਜਿਹੇ ਵਿਚ ਬਦਮਾਸ਼ਾਂ ਨੇ ਉਸ ਦੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰ ਲਈ। ਇਸ ਪ੍ਰਕਾਰ ਉਸ ਨੂੰ ਹੋਰ ਧਮਕੀਆਂ ਆਉਣ ਲੱਗੀਆਂ। ਅਜਿਹੀਆਂ ਧਮਕੀਆਂ ਸੁਣ ਕੇ ਉਹ ਪੈਸੇ ਦੇਣ ਲਈ ਤਿਆਰ ਹੋ ਗਿਆ।

ਉਹਨਾਂ ਬਦਮਾਸ਼ਾਂ ਨੇ ਜਿੱਥੇ ਕਿਹਾ ਸੁਨਿਆਰਾ ਉਸ ਥਾਂ ਤੇ ਪੈਸੇ ਫੜਾ ਆਇਆ। ਉਸ ਨੇ ਕੁੱਲ 50000 ਰੁਪਏ ਬਦਮਾਸ਼ਾ ਨੂੰ ਦਿੱਤੇ ਸਨ। ਇਸ ਤੋਂ ਪਹਿਲਾਂ ਉਸ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ। ਪੁਲਿਸ ਵੀ ਮੌਕੇ ਤੇ ਉੱਥੇ ਪਹੁੰਚ ਗਈ। ਉਹ ਬਦਮਾਸ਼ ਜਿਵੇਂ ਹੀ ਉੱਥੇ ਪਹੁੰਚੇ ਪੁਲਿਸ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਫੜ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement