
ਵਿਕੀਲੀਕਸ ਦੇ ਸਹਿ ਸੰਸਥਾਪਕ ਹਨ ਜੂਲੀਅਨ ਅਸਾਂਜੇ
ਅਮਰੀਕਾ ਦੀਆਂ ਕਈ ਗੁਪਤ ਗੱਲਾਂ ਦੀ ਪੋਲ ਖੋਲ੍ਹਣ ਵਾਲੇ ਵਿਕੀਲੀਕਸ ਦੇ ਸਹਿ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਲੰਡਨ ਸਥਿਤ ਇਕਵਾਡੋਲ ਦੂਤਾਵਾਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੀਤੇ 7 ਸਾਲਾਂ ਤੋਂ ਅਸਾਂਜੇ ਨੇ ਇਕਵਾਡੋਰ ਦੇ ਦੂਤਾਵਾਸ ਵਿਚ ਸ਼ਰਨ ਲਈ ਹੋਈ ਸੀ। ਜ਼ਿਕਰਯੋਗ ਐ ਕਿ ਅਸਾਂਜੇ ਨੇ 2010 ਵਿਚ ਵੱਡੀ ਗਿਣਤੀ ਵਿਚ ਅਮਰੀਕੀ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਸੀ।
Julian Assange
ਜਿਸ ਤੋਂ ਬਾਅਦ ਅਮਰੀਕਾ ਕਸੂਤੀ ਸਥਿਤੀ ਵਿਚ ਫਸ ਗਿਆ ਸੀ ਅਤੇ ਵਿਸ਼ਵ ਭਰ ਦੇ ਦੇਸ਼ਾਂ ਵਿਚ ਉਸ ਦੀ ਕਾਫ਼ੀ ਕਿਰਕਿਰੀ ਵੀ ਹੋਈ ਸੀ। ਇਕ ਯੌਨ ਸ਼ੋਸਣ ਦੇ ਕੇਸ ਵਿਚ ਸਵੀਡਨ ਵਿਚ ਹਵਾਲਗੀ ਕੀਤੇ ਜਾਣ ਤੋਂ ਬਚਣ ਲਈ ਅਸਾਂਜੇ ਨੇ ਦੂਤਾਵਾਸ ਨੂੰ ਅਪਣਾ ਟਿਕਾਣਾ ਬਣਾਇਆ ਗਿਆ ਸੀ। ਲੰਡਨ ਦੀ ਮੈਟਰੋਪੋਲਿਟਨ ਪੁਲਿਸ ਨੇ ਕਿਹਾ ਕਿ ਫਿਲਹਾਲ ਅਸਾਂਜੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
Julian Assange
ਭਾਵੇਂ ਕਿ ਸਵੀਡਨ ਨੇ ਅਸਾਂਜੇ ਤੋਂ ਯੌਨ ਸ਼ੋਸਣ ਨਾਲ ਜੁੜੇ ਮਾਮਲੇ ਨੂੰ ਹਟਾ ਲਿਆ ਸੀ ਪਰ ਇਸ ਦੇ ਬਾਵਜੂਦ ਅਸਾਂਜੇ ਦੂਤਾਵਾਸ ਵਿਚ ਰਹਿੰਦੇ ਰਹੇ ਕਿਉਂਕਿ ਜ਼ਮਾਨਤ ਦਾ ਮਾਮਲਾ ਖ਼ਤਮ ਹੋ ਜਾਣ ਦੀ ਵਜ੍ਹਾ ਨਾਲ ਲੰਡਨ ਵਿਚ ਉਨ੍ਹਾਂ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਹਾਲੇ ਬੀਤੇ ਸਾਲ 12 ਦਸੰਬਰ ਤੋਂ ਹੀ ਅਸਾਂਜੇ ਨੂੰ ਇਕਵਾਡੋਰ ਦੀ ਨਾਗਰਿਕਤਾ ਮਿਲੀ ਸੀ।