ਗਰੀਬੀ ਮਿਟਾਉਣ ਲਈ ਗਿਆ ਸੀ ਵਿਦੇਸ਼, ਪਰਿਵਾਰ ਨੂੰ ਲਾਸ਼ ਵੀ ਨਸੀਬ ਨਾ ਹੋਈ
Published : Apr 18, 2019, 3:17 pm IST
Updated : Apr 18, 2019, 3:17 pm IST
SHARE ARTICLE
Saudi Arabia Beheads 2 Indian Citizens
Saudi Arabia Beheads 2 Indian Citizens

21 ਸਾਲ ਦੀ ਉਮਰ 'ਚ ਸਾਊਦੀ ਅਰਬ ਚਲਾ ਗਿਆ ਸੀ ਹਰਜੀਤ ਸਿੰਘ

ਚੰਡੀਗੜ੍ਹ : ਸਾਊਦੀ ਅਰਬ 'ਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬ ਦੇ ਦੋ ਨੌਜਵਾਨ ਰਿਆਦ 'ਚ ਇਕ ਅਜਿਹਾ ਅਪਰਾਧ ਕਰ ਬੈਠੇ ਕਿ ਸਜ਼ਾ ਵਜੋਂ ਦੋਹਾਂ ਦੇ ਸਿਰ ਕਲਮ ਕਰ ਦਿੱਤੇ ਗਏ। ਇਨ੍ਹਾਂ ਮ੍ਰਿਤਕ ਨੌਜਵਾਨਾਂ 'ਚ ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੁੱਬੇ ਦਾ ਨੌਜਵਾਨ ਹਰਜੀਤ ਸਿੰਘ ਵੀ ਸ਼ਾਮਲ ਹੈ। ਉਸ ਦੇ ਬਜ਼ੁਰਗ ਮਾਪੇ ਅਤੇ ਪਰਿਵਾਰਕ ਮੈਂਬਰ, ਜੋ ਆਪਣੇ ਪੁੱਤਰ ਦੇ ਜਿਊਂਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਲਾਸ਼ ਵੇਖਣੀ ਵੀ ਨਸੀਬ ਨਹੀਂ ਹੋਵੇਗੀ। ਸਾਊਦੀ ਦੇ ਕਾਨੂੰਨ ਮੁਤਾਬਕ ਜਿਨ੍ਹਾਂ ਵਿਅਕਤੀਆਂ ਨੂੰ ਫਾਂਸੀ ਜਾਂ ਸਿਰ ਕਲਮ ਕੀਤੇ ਜਾਂਦੇ ਹਨ, ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਜਾਂ ਸਬੰਧਤ ਸਫ਼ਾਰਤਖ਼ਾਨੇ ਹਵਾਲੇ ਨਹੀਂ ਕੀਤੀ ਜਾਂਦੀ। ਇਸ ਸਬੰਧੀ ਮੌਤ ਦਾ ਸਰਟੀਫ਼ਿਕੇਟ ਜ਼ਰੂਰ ਜਾਰੀ ਕੀਤਾ ਜਾਂਦਾ ਹੈ।

Pic-1Saudi Arabia Beheads 2 Indian Citizens

ਮ੍ਰਿਤਕ ਹਰਜੀਤ ਸਿੰਘ ਦੇ ਵੱਡੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਹਰਜੀਤ 21 ਸਾਲ ਦੀ ਉਮਰ 'ਚ ਸਾਲ 2007 ਵਿਚ ਰੁਜ਼ਗਾਰ ਲਈ ਸਾਊਦੀ ਅਰਬ ਗਿਆ ਸੀ। ਜਿੱਥੇ ਉਹ ਕੰਪਨੀ ਅਲ-ਮਜੀਦ 'ਚ ਡਰਾਈਵਰੀ ਕਰਨ ਲੱਗਾ। 2012 'ਚ ਉਹ ਆਪਣੇ ਪਰਿਵਾਰਕ ਮੈਂਬਰ ਨੂੰ ਘਰ ਮਿਲਣ ਲਈ ਆਇਆ ਅਤੇ ਉਸ ਤੋਂ ਬਾਅਦ ਉਹ ਵਾਪਸ ਫਿਰ ਸਾਊਦੀ ਅਰਬ ਵਾਪਸ ਚਲਾ ਗਿਆ। 2015 'ਚ ਸਾਊਦੀ ਅਰਬ ਵਿਖੇ ਕੰਪਨੀ 'ਚ ਕੁਝ ਪੰਜਾਬੀਆਂ ਵਿਚਕਾਰ ਝਗੜਾ ਹੋ ਗਿਆ ਅਤੇ ਪੁਲਿਸ ਨੇ 4 ਵਿਅਕਤੀਆਂ ਨੂੰ ਥਾਣੇ ਲੈ ਗਈ, ਜਿਸ 'ਚ ਉਸ ਦਾ ਛੋਟਾ ਭਰਾ ਹਰਜੀਤ ਸਿੰਘ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਸਤਵਿੰਦਰ ਸਿੰਘ ਸੀ। ਉਥੇ ਜਾਂਚ ਦੌਰਾਨ ਸਾਊਦੀ ਅਰਬ ਦੀ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਇਕ ਭਾਰਤੀ ਮੂਲ ਦੇ ਕਤਲ ਕੇਸ 'ਚ ਰਿਆਦ ਜੇਲ ਭੇਜ ਦਿੱਤਾ ਸੀ।

Parents of Harjit SinghParents of Harjit Singh

ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਿਆਦ ਜੇਲ 'ਚ ਬੰਦ ਆਪਣੇ ਭਰਾ ਨੂੰ ਬਚਾਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਚਿੱਠੀ ਲਿਖੀ। ਸਮਾਜਸੇਵੀ ਐਸ.ਪੀ. ਸਿੰਘ ਓਬਰਾਏ ਅਤੇ ਬਲਵੰਤ ਸਿੰਘ ਰਾਮੂਵਾਲੀਆ ਦੀ ਪੁੱਤਰੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਵੀ ਰਾਬਤਾ ਕਾਇਮ ਕੀਤਾ। ਉਨ੍ਹਾਂ ਨੂੰ ਆਸ ਸੀ ਕਿ ਹਰਜੀਤ ਸਿੰਘ ਸਹੀ ਸਲਾਮਤ ਆਪਣੇ ਵਤਨ ਘਰ ਪਰਤ ਆਵੇਗਾ। ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ 24 ਫ਼ਰਵਰੀ ਨੂੰ ਉਸ ਦੀ ਹਰਜੀਤ ਸਿੰਘ ਨਾਲ ਰਿਆਦ ਜੇਲ ਤੋਂ ਫ਼ੋਨ 'ਤੇ ਗੱਲ ਵੀ ਹੋਈ ਪਰ ਉਦੋਂ ਤੱਕ ਉਸ ਦੇ ਭਰਾ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਸ ਨੂੰ 28 ਫ਼ਰਵਰੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

DeathDeath

ਹਰਜੀਤ ਦੇ ਪਿਤਾ ਬੁੱਧ ਸਿੰਘ ਤੇ ਮਾਤਾ ਜਸਵਿੰਦਰ ਕੌਰ ਤੋਂ ਇਲਾਵਾ ਸਾਰੇ ਪਰਿਵਾਰਕ ਮੈਂਬਰ ਇਸ ਗੱਲੋਂ ਹੈਰਾਨ ਹਨ ਕਿ ਬਿਨਾਂ ਕਿਸੇ ਪਰਿਵਾਰਕ ਮੈਂਬਰ ਨੂੰ ਸੂਚਿਤ ਕੀਤੇ ਅਤੇ ਬਿਨਾਂ ਭਾਰਤੀ ਅੰਬੈਸੀ ਨੂੰ ਦੱਸੇ ਸਾਊਦੀ ਅਰਬ ਦੀ ਸਰਕਾਰ ਨੇ ਹਰਜੀਤ ਸਿੰਘ ਦਾ ਸਿਰ ਕਲਮ ਕਰ ਦਿੱਤੀ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਸਾਊਦੀ ਸਰਕਾਰ ਵਲੋਂ ਹਰਜੀਤ ਦੀ ਮ੍ਰਿਤਕ ਦੇਹ ਵੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਪਰਿਵਾਰਕ ਮੈਂਬਰ ਬੇਹੱਦ ਗਮਗੀਨ ਹਨ ਕਿ ਘੱਟੋ-ਘੱਟ ਉਹ ਆਪਣੇ ਪੁੱਤਰ ਦਾ ਅੰਤਮ ਸਸਕਾਰ ਤਾਂ ਕਰ ਸਕਣ।

Satwinder Singh and his wife Seema RaniSatwinder Singh and his wife Seema Rani

ਉਨ੍ਹਾਂ ਦੱਸਿਆ ਕਿ ਅਜੇ ਤੱਕ ਸਾਨੂੰ ਮੰਤਰਾਲੇ ਜਾਂ ਸਫ਼ਾਰਤਖ਼ਾਨੇ ਤੋਂ ਉਸ ਦੀ ਮੌਤ ਬਾਰੇ ਕੋਈ ਅਧਿਕਾਰਕ ਚਿੱਠੀ ਪ੍ਰਾਪਤ ਨਹੀਂ ਹੋਈ। ਸਿਰ ਕਲਮ ਕਰਨ ਦੀ ਸਜ਼ਾ ਪ੍ਰਾਪਤ ਹਰਜੀਤ ਸਿੰਘ ਤੇ ਸਤਵਿੰਦਰ ਸਿੰਘ ਦੇ ਨਾਵਾਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਹੁਸ਼ਿਆਰਪੁਰ ਵਾਸੀ ਸਤਵਿੰਦਰ ਸਿੰਘ ਪਤੀ ਸੀਮਾ ਰਾਣੀ ਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ, ਜਿਸ 'ਤੇ ਇਸ ਦੀ ਸੁਣਵਾਈ ਦੌਰਾਨ 10 ਅਪ੍ਰੈਲ ਨੂੰ ਐਫ.ਈ.ਏ. ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਮੌਤ ਦੀ ਸਜ਼ਾ 28 ਫ਼ਰਵਰੀ ਨੂੰ ਦਿੱਤੀ ਜਾ ਚੁੱਕੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement