
ਥਾਈਲੈਂਡ 'ਚ ਦਾਖਲ ਹੋਣ ਤੋਂ ਰੋਕ ਦਿਤੀ ਗਈ 18 ਸਾਲਾਂ ਇਕ ਸਊਦੀ ਲੜਕੀ ਨੇ ਬੈਂਕਾਕ ਹਵਾਈ ਅੱਡੇ 'ਤੇ ਕਿਹਾ ਹੈ ਕਿ ਜੇਕਰ ਥਾਈ ਅਧਿਕਾਰੀ ਉਸ ਨੂੰ ਵਾਪਸ ਭੇਜ ਦਿੰਦੇ ਹਨ...
ਬੈਂਕਾਕ : ਥਾਈਲੈਂਡ 'ਚ ਦਾਖਲ ਹੋਣ ਤੋਂ ਰੋਕ ਦਿਤੀ ਗਈ 18 ਸਾਲਾਂ ਇਕ ਸਊਦੀ ਲੜਕੀ ਨੇ ਬੈਂਕਾਕ ਹਵਾਈ ਅੱਡੇ 'ਤੇ ਕਿਹਾ ਹੈ ਕਿ ਜੇਕਰ ਥਾਈ ਅਧਿਕਾਰੀ ਉਸ ਨੂੰ ਵਾਪਸ ਭੇਜ ਦਿੰਦੇ ਹਨ ਤਾਂ ਉਸ ਦੀ ਹੱਤਿਆ ਕਰ ਦਿਤੀ ਜਾਵੇਗੀ। ਰਹਾਫ ਮੋਹੰਮਦ ਏਮ ਅਲਕੁਨੂਨ ਨੇ ਕਿਹਾ ਕਿ ਜਦੋਂ ਉਹ (ਬੈਂਕਾਕ ਦੇ) ਸਵਰਨਭੂਮੀ ਹਵਾਈ ਅੱਡੇ 'ਤੇ ਪਹੁੰਚੀ ਤੱਦ ਉਸ ਨੂੰ ਸਊਦੀ ਅਤੇ ਕੁਵੈਤੀ ਅਧਿਕਾਰੀਆਂ ਨੇ ਰੋਕ ਲਿਆ ਅਤੇ ਉਨ੍ਹਾਂ ਨੇ ਉਸ ਦੀ ਯਾਤਰਾ ਦੇ ਕਾਗਜ਼ਾਤ ਜਬਰਨ ਲੈ ਲਏ। ਰਹਾਫ ਦੇ ਦਾਅਵੇ ਦਾ ਹਿਊਮਨ ਰਾਈਟਸ ਵਾਚ ਨੇ ਸਮਰਥਨ ਕੀਤਾ ਹੈ।
Video from @rahaf84427714 just sent from her hotel room at the #Bangkok airport. She has barricaded herself in the room & says she will not leave until she is able to see #UNHCR. Why is #Thailand not letting @Refugees see her for refugee status determination? @hrw #SaveRahaf pic.twitter.com/3lb2NDRsVG
— Phil Robertson (@Reaproy) January 7, 2019
ਰਹਾਫ ਨੇ ਕਿਹਾ ਕਿ ਉਨ੍ਹਾਂ ਨੇ ਮੇਰਾ ਪਾਸਪੋਰਟ ਲੈ ਲਿਆ। ਉਸ ਨੇ ਦੱਸਿਆ ਕਿ ਉਸ ਦੇ ਪੁਰਸ਼ ਗਾਰਡੀਅਨ ਨੇ ਬਿਨਾਂ ਉਸ ਦੀ ਮਨਜ਼ੂਰੀ ਦੇ ਯਾਤਰਾ ਕਰਨ ਦੀ ਰਿਪੋਰਟ ਕੀਤੀ ਸੀ। ਮਹਿਲਾ ਦਾ ਕਹਿਣਾ ਹੈ ਕਿ ਉਹ ਅਪਣੇ ਪਰਵਾਰ ਤੋਂ ਇਸ ਲਈ ਦੂਰ ਭੱਜ ਜਾਣਾ ਚਾਹੁੰਦੀ ਹੈ, ਕਿਉਂਕਿ ਉਸ ਨੂੰ ਸਰੀਰਕ ਅਤੇ ਮਾਨਸਿਕ ਦਰਦ ਦਿਤਾ ਜਾ ਰਿਹਾ ਸੀ। ਰਹਾਫ ਨੇ ਕਿਹਾ ਕਿ ਮੇਰਾ ਪਰਵਾਰ ਸਖ਼ਤ ਹੈ ਅਤੇ ਉਨਨਾਂ ਨੇ ਮੇਰੇ ਵਾਲ ਕੱਟਣ 'ਤੇ 6 ਮਹੀਨੇ ਲਈ ਇਕ ਕਮਰੇ ਵਿਚ ਬੰਦ ਕਰ ਦਿਤਾ ਸੀ। ਜੇਕਰ ਮੈਨੂੰ ਵਾਪਸ ਭੇਜਿਆ ਗਿਆ ਤਾਂ ਪੱਕਾ ਹੀ ਮੈਨੂੰ ਕੈਦ ਕਰ ਲਿਆ ਜਾਵੇਗਾ।
Kuwait Air officials, #Thai Immigration officials and others are outside #Rahaf's door, demanding she open it. She is refusing, saying that she wants to see UN #Refugee Agency @Refugees & demanding #Thailand let her seek asylum. Time ticking down, flight leaves in 29 minutes. pic.twitter.com/wQ266wWFwX
— Phil Robertson (@Reaproy) January 7, 2019
ਮੈਨੂੰ ਸੌ ਫ਼ੀ ਸਦੀ ਯਕੀਨ ਹੈ ਕਿ ਸਊਦੀ ਜੇਲ੍ਹ ਤੋਂ ਨਿਕਲਦੇ ਹੀ ਉਹ ਮੈਨੂੰ ਮਾਰ ਦਿਤਾ ਜਾਵੇਗਾ। ਰਹਾਫ ਨੇ ਕਿਹਾ ਕਿ ਉਹ ਡਰੀ ਹੋਈ ਹੈ ਅਤੇ ਉਸ ਦੀ ਉਮੀਦ ਖਤਮ ਹੋ ਗਈ ਹੈ। ਥਾਈਲੈਂਡ ਦੇ ਮੁੱਖ ਇਮੀਗ੍ਰੇਸ਼ਨ ਅਫ਼ਸਰ ਸੁਰਚਾਟੇ ਹਾਕਪਾਰਨ ਨੇ ਕਿਹਾ ਕਿ ਰਹਾਫ ਜਦੋਂ ਐਤਵਾਰ ਨੂੰ ਕੁਵੈਤ ਤੋਂ ਇੱਥੇ ਪਹੁੰਚੀ ਤਾਂ ਉਸ ਨੂੰ ਰੋਕ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਉਸ ਕੋਲ ਵਾਪਸੀ ਟਿਕਟ, ਦਸਤਾਵੇਜ਼ ਜਾਂ ਪੈਸੇ ਨਹੀਂ ਸਨ। ਉਹ ਹਵਾਈ ਅੱਡੇ ਉਤੇ ਇਕ ਹੋਟਲ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਆਹ ਤੋਂ ਬਚਨ ਲਈ ਅਪਣੇ ਪਰਵਾਰ ਤੋਂ ਦੂਰ ਭੱਜੀ।
Rahaf Mohammed al-Qunun
ਉਸ ਨੂੰ ਸਊਦੀ ਅਰਬ ਪਰਤਣ 'ਤੇ ਮੁਸ਼ਕਲਾਂ ਵਿਚ ਫਸ ਜਾਣ ਦਾ ਡਰ ਹੈ। ਅਸੀਂ ਉਸ ਦੀ ਦੇਖਭਾਲ ਲਈ ਅਧਿਕਾਰੀ ਭੇਜੇ ਹਨ। ਉਨ੍ਹਾਂ ਨੇ ਕਿਹਾ ਕਿ ਥਾਈ ਪ੍ਰਸ਼ਾਸਨ ਨੇ ਤਾਲਮੇਲ ਲਈ ਸਊਦੀ ਅਰਬ ਦੂਤਾਵਾਸ ਨਾਲ ਸੰਪਰਕ ਕੀਤਾ ਹੈ ਪਰ ਰਹਾਫ ਨੇ ਉਨ੍ਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਆਸਟਰੇਲੀਆ ਵਿਚ ਸ਼ਰਨ ਲੈਣ ਲਈ ਜਾ ਰਹੀ ਸੀ ਪਰ ਉਸ ਨੂੰ ਸਵਰਨਭੂਮੀ ਹਵਾਈ ਅੱਡੇ 'ਤੇ ਉਤਰਣ 'ਤੇ ਸਊਦੀ ਅਤੇ ਕੁਵੈਤੀ ਦੂਤਾਵਾਸਾਂ ਦੇ ਨੁਮਾਂਇੰਦਿਆਂ ਨੇ ਰੋਕ ਲਿਆ।