
ਕਰੋਨਾ ਵਾਇਰਸ ਦੇ ਮਦੇਨਜ਼ਰ ਦੇਸ਼ ਭਰ ਵਿਚ ਲਾਗੂ ਲਾਕਡਾਊਨ ਦੋਰਾਨ ਦੇਸ਼ ਵਾਸੀਆਂ ਨੂੰ ਕਣਕ ਅਤੇ ਚੌਲ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ
ਚੰਡੀਗੜ੍ਹ, 17 ਅਪ੍ਰੈਲ (ਸ.ਸ.ਸ) : ਕਰੋਨਾ ਵਾਇਰਸ ਦੇ ਮਦੇਨਜ਼ਰ ਦੇਸ਼ ਭਰ ਵਿਚ ਲਾਗੂ ਲਾਕਡਾਊਨ ਦੋਰਾਨ ਦੇਸ਼ ਵਾਸੀਆਂ ਨੂੰ ਕਣਕ ਅਤੇ ਚੌਲ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਪੰਜਾਬ ਰਾਜ ਵਿਚ ਸਥਿਤ ਵੱਖ-ਵੱਖ ਗੁਦਾਮਾਂ ਤੋਂ ਰਿਕਾਰਡ 40 ਵਿਸ਼ੇਸ਼ ਮਾਲ ਗੱਡੀਆਂ ਰਾਹੀਂ ਇਕ ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ ਭੇਜੇ ਗਏ। ਉਕਤ ਜਾਣਕਾਰੀ ਅੱਜ ਇਥੇ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਵਲੋਂ ਦਿਤੀ ਗਈ।
ਆਸ਼ੂ ਨੇ ਦਸਿਆ ਕਿ ਇਕ ਦਿਨ ਵਿਚ 40 ਸਪੈਸ਼ਲ ਗੱਡੀਆਂ ਰਾਹੀਂ 1 ਲੱਖ ਟਨ ਅਨਾਜ ਦੂਸਰੇ ਰਾਜਾਂ ਨੂੰ ਭੇਜਿਆ ਗਿਆ ਹੈ।
File photo
ਭੇਜੇ ਗਏ ਅਨਾਜ ਵਿਚ 78000 ਮੀਟ੍ਰਿਕ ਟਨ ਚੌਲ ਅਤੇ 22000 ਮੀਟ੍ਰਿਕ ਟਨ ਭੇਜੀ ਗਈ ਹੈ। ਆਸ਼ੂ ਨੇ ਦਸਿਆ ਕਿ ਇਨ੍ਹਾਂ ਵਿਸ਼ੇਸ਼ ਮਾਲ ਗੱਡੀਆਂ ਵਿਚ ਅਨਾਜ ਦੀ ਲਦਾਈ ਮੌਕੇ ਕੰਮ ਕਰ ਰਹੇ ਸਾਰੇ ਪੱਲੇਦਾਰਾਂ ਨੂੰ ਮਾਸਕ ਦੇਣ ਤੋਂ ਇਲਾਵਾ ਹੱਥਾਂ ਨੂੰ ਸੈਨੇਟਾਈਜ ਕਰਵਾਇਆ ਗਿਆ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਇਕ ਦੂਸਰੇ ਤੋਂ ਦੂਰੀ ਬਣਾ ਕੇ ਕੰਮ ਕਰਨ ਤਾਂ ਜ਼ੋ ਮੋਜੂਦਾ ਸਥਿਤੀ ਵਿਚ ਪੱਲੇਦਾਰਾਂ ਦੀ ਸਿਹਤ ਦੀ ਵੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਥੇ ਇਹ ਵਰਨਣਯੋਗ ਹੈ ਕਿ ਇੱਕ ਸਪੈਸ਼ਲ ਟਰੇਨ ਵਿਚ 50000 ਬੋਰੀ ਅਨਾਜ ਦੀ ਜਾਂਦੀ ਹੈ ਅਤੇ ਅੱਜ ਕਰੀਬ 20 ਲੱਖ ਬੋਰੀ ਭੇਜੀ ਗਈ ਹੈ।