ਬਠਿੰਡਾ ਦਾ ਕੋਰੋਨਾ ਮੁਕਤ ਹੋਣਾ ਵੱਡੀ ਪ੍ਰਾਪਤੀ, ਬਠਿੰਡਾ ਨੂੰ ਗਰੀਨ ਜ਼ੋਨ ਐਲਾਨਿਆ
Published : Apr 18, 2020, 2:39 pm IST
Updated : Apr 18, 2020, 2:39 pm IST
SHARE ARTICLE
File Photo
File Photo

ਹੁਣ ਤੱਕ ਇਥੇ ਕੀਤੇ 106 ਟੈਸਟ ਦੀ ਰਿਪੋਰਟ ਨੈਗਟਿਵ ਆਈ ਹੈ। ਇੱਕ ਰਿਪੋਰਟ ਆਉਣੀ ਬਾਕੀ ਹੈ

ਚੰਡੀਗੜ੍ਹ- ਕੋਰੋਨਾ ਵਾਇਰਸ ਨੇ ਪੰਜਾਬ ਵਿਚ ਵੀ ਲਗਾਤਾਰ ਤਬਾਹੀ ਮਚਾਈ ਹੋਈ ਹੈ ਹੁਣ ਤੱਕ ਪੰਜਾਬ ਵਿਚ ਦਰਜਨ ਤੋਂ ਵੱਧ ਜਾਨਾਂ ਲੈ ਚੁੱਕੇ ਇਸ ਚੀਨੀ ਵਾਇਰਸ ਦੇ ਪ੍ਰਕੋਪ ਤੋਂ ਬਠਿੰਡਾ ਜਿਲ੍ਹਾ ਸੁਰੱਖਿਅਤ ਹੈ। ਇਸ ਕਰਕੇ ਕੇਂਦਰ ਸਰਕਾਰ ਵੱਲੋਂ ਬਠਿੰਡਾ ਨੂੰ ਗਰੀਨ ਜ਼ੋਨ ਐਲਾਨ ਕੀਤਾ ਗਿਆ ਹੈ। ਬਠਿੰਡਾ ਜਿਲ੍ਹੇ ਤੋਂ ਕੋਰੋਨਾ ਕੋਹਾਂ ਦੂਰ ਹੈ। ਬਠਿੰਡਾ ਜਿਲ੍ਹੇ ਨੂੰ ਗਰੀਨ ਜ਼ੋਨ ਵਿਚ ਰੱਖਿਆ ਗਿਆ।

Corona VirusFile Photo

ਹੁਣ ਤੱਕ ਇਥੇ ਕੀਤੇ 106 ਟੈਸਟ ਦੀ ਰਿਪੋਰਟ ਨੈਗਟਿਵ ਆਈ ਹੈ। ਇੱਕ ਰਿਪੋਰਟ ਆਉਣੀ ਬਾਕੀ ਹੈ। ਡਿਪਟੀ ਕਮਿਸ਼ਨਰ ਬੀ. ਸ੍ਰੀ ਨਿਵਾਸਨ ਦੇ ਮੁਤਾਬਿਕ ਸਾਰੇ ਲੋਕਾਂ ਦੀ ਸਖ਼ਤ ਮਿਹਨਤ, ਪੁਲਿਸ ਤੇ ਡਾਕਟਰਾਂ ਦੀ ਸਹਾਇਤਾ ਕਰਕੇ ਇਹ ਗਰੀਨ ਜ਼ੋਨ ਬਣਿਆ ਹੈ ਪਰ ਹੁਣ ਬਠਿੰਡਾ ਨੂੰ ਗਰੀਨ ਜੋਨ ਬਣਾਈ ਰੱਖਣਾ ਉਸ ਤੋਂ ਵੀ ਵੱਡੀ ਚੁਣੌਤੀ ਹੈ। ਦਿਨ ਰਾਤ ਸਖ਼ਤ ਡਿਊਟੀ ਨਿਭਾ ਰਹੀ ਪੁਲਿਸ ਦਾ ਵੀ ਬਠਿੰਡਾ ਨੂੰ ਕੋਰੋਨਾ ਮੁਕਤ ਰੱਖਣ ਵਿਚ ਵੱਡਾ ਯੋਗਦਾਨ ਹੈ।

Corona VirusFile Photo

ਬਠਿੰਡਾ ਦੇ ਐਸਐਸਪੀ ਨਾਨਕ ਸਿੰਘ ਮੁਤਾਬਿਕ ਕੋਰੋਨਾ ਦੀ ਪੰਜਾਬ ਐਂਟਰੀ ਤੋਂ ਪਹਿਲਾਂ ਹੀ ਉਹਨਾਂ ਨੇ  ਬਠਿੰਡਾ ਦੇ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਤੇ ਗੁਆਂਢੀ ਸੂਬਿਆਂ ਦੇ ਬਾਰਡਰ ਸੀਲ ਕਰ ਦਿੱਤੇ ਸਨ। ਬਠਿੰਡਾ ਨਾਲ ਲੱਗਦੇ ਮਾਨਸਾ, ਮੁਕਤਸਰ, ਬਰਨਾਲਾ ,ਫ਼ਰੀਦਕੋਟ ਵਿਚ ਕੋਰੋਨਾ ਦੇ ਕਈ ਮਰੀਜ਼ ਆ ਚੁੱਕੇ ਹਨ, ਅਜਿਹੇ ਵਿਚ ਕਰੀਬ 3 ਲੱਖ ਦੀ ਆਬਦੀ ਦੇ ਬਾਵਜੂਦ ਬਠਿੰਡਾ ਦਾ ਕੋਰੋਨਾ ਮੁਕਤ ਹੋਣਾ ਵੱਡੀ ਪ੍ਰਾਪਤੀ ਹੈ। ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਿਹਤ ਮੰਤਰਾਲੇ ਨੇ ਸਖ਼ਤ ਗਾਈਡਲਾਈਨ ਜਾਰੀ ਕੀਤੀਆਂ ਸਨ ਕਿ ਹੁਣ ਪੂਰੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement