
ਕੋਰੋਨਾਵਾਇਰਸ ਨੇ ਪੂਰੇ ਦੇਸ਼ ਨੂੰ ਆਪਣੇ 'ਚ ਜਕੜ ਲਿਆ ਹੈ
ਪੰਜਾਬ: ਕੋਰੋਨਾਵਾਇਰਸ ਨੇ ਪੂਰੇ ਦੇਸ਼ ਨੂੰ ਆਪਣੇ 'ਚ ਜਕੜ ਲਿਆ ਹੈ। ਕਈ ਹਫ਼ਤਿਆਂ ਤੋਂ ਭਾਰਤ ਸਮੇਤ ਹੋਰ ਵੱਖ-ਵੱਖ ਦੇਸ਼ਾਂ 'ਚ ਲਾਕਡਾਊਨ ਚੱਲ ਰਿਹਾ ਹੈ। ਲਾਕਡਾਊਨ ਕਾਰਨ ਦੇਸ਼ 'ਚ ਲੋਕਾਂ ਕੋਲ ਜ਼ਰੂਰੀ ਵਸਤਾਂ ਦੀ ਘਾਟ ਪੈ ਗਈ ਹੇ।
photo
ਭਾਰਤ ਅਤੇ ਪੰਜਾਬ ਸਰਕਾਰ ਲੋਕਾਂ ਵੱਲੋਂ ਲੋਕਾਂ ਤੱਕ ਜ਼ਰੂਰੀ ਵਸਤਾਂ ਮਹੱਈਆ ਕਰਵਾਉਣ ਲਈ ਕਈ ਯਤਨ ਕੀਤੇ ਜਾ ਰਿਹੇ ਹਨ। ਇਸ ਹੀ ਯਤਨਾਂ ਦੀ ਲੜੀ ਵਿਚ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਸਾਈਟ ਜਾਰੀ ਕੀਤੀ ਗਈ ਹੈ।
PHOTO
ਇਸ ਸਾਈਟ 'ਤੇ ਜਾ ਕੇ ਤੁਸੀਂ ਆਪਣੇ ਨੇੜੇ ਦੇ ਸਟੋਰ ਦੇਖ ਸਕਦੇ ਹੋ, ਇਹ ਉਹ ਸਟੋਰ ਹਨ, ਜਿੰਨ੍ਹਾਂ ਕੋਲ ਕਰਫ਼ਿਊ ਦੌਰਾਨ ਸਟੋਰ ਖੋਲ੍ਹਣ ਲਈ ਲਾਇਸੈਂਸ ਹੋਣਗੇ। ਪੰਜਾਬ ਸਰਕਾਰ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
PHOTO
ਪੰਜਾਬ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੇ ਨੇੜਲੇ ਸਟੋਰ ਜਾਨਣ ਲਈ essentialservices.punjab.gov.in ਨਾਮ ਦਾ ਆਨਲਾਈਨ ਲਿੰਕ ਪ੍ਰਦਾਨ ਕੀਤਾ ਗਿਆ ਹੈ। ਇਸ ਲਿੰਕ ਦੀ ਵਰਤੋਂ ਲਈ ਆਪਣੇ 'ਤੇ ਲੋਕਸ਼ੇਨ ਸਵਿੱਚ ਆਨ ਕਰਨਾ ਪੈਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।