
ਦੁਨੀਆ ਭਰ ਵਿਚ ਜਾਰੀ ਕੋਰੋਨਾ ਵਾਇਰਸ ਜੰਗ ਦੌਰਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਮਦਦ ਕਰਨ ਲਈ ਮੈਦਾਨ ਵਿਚ ਉਤਰੇ ਹਨ।
ਅੰਮ੍ਰਿਤਸਰ: ਦੁਨੀਆ ਭਰ ਵਿਚ ਜਾਰੀ ਕੋਰੋਨਾ ਵਾਇਰਸ ਜੰਗ ਦੌਰਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਮਦਦ ਕਰਨ ਲਈ ਮੈਦਾਨ ਵਿਚ ਉਤਰੇ ਹਨ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ, ਤਰਨਤਾਰਨ ਵਿਖੇ ਪਹਿਲੀ ਕਤਾਰ ’ਚ ਡਟੇ ਸਿਹਤ ਕਰਮਚਾਰੀਆਂ ਨੂੰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਸਿਫ਼ਾਰਸ਼ ਕੀਤੇ N95 ਮੈਡੀਕਲ ਮਾਸਕ ਵੰਡੇ ਹਨ।
File Photo
ਉਹਨਾਂ ਵੱਲੋਂ 500 N95 ਮੈਡੀਕਲ ਮਾਸਕ ਗੁਰੂ ਨਾਨਕ ਦੇਵ ਮੈਡੀਕਲ ਕਾਲਜ (ਅੰਮ੍ਰਿਤਸਰ), 300 N95 ਮੈਡੀਕਲ ਮਾਸਕ ਸਿਵਿਲ ਹਸਪਤਾਲ, ਅੰਮ੍ਰਿਤਸਰ ਅਤੇ 200 ਸਿਵਿਲ ਹਸਪਤਾਲ, ਤਰਨਤਾਰਨ ਵਿਖੇ ਵੰਡੇ ਗਏ।
File Photo
ਇਸ ਤੋਂ ਪਹਿਲਾਂ ਵੀ ਬੀਤੇ ਦਿਨੀਂ ਵਿਸਾਖੀ ਦਿਹਾੜੇ ਮੌਕੇ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ, ਤਰਨਤਾਰਨ ਦੇ ਸਿਵਿਲ ਹਸਪਤਾਲਾਂ ਅਤੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ (ਅੰਮ੍ਰਿਤਸਰ) ਵਿਖੇ ਸਿਹਤ ਕਰਮਚਾਰੀਆਂ ਨੂੰ ਪੀਪੀਈ ਕਿੱਟਾਂ, ਸੈਨੀਟਾਈਜ਼ਰ, ਮਿਆਰੀ ਮੈਡੀਕਲ ਮਾਸਕ ਅਤੇ ਦਸਤਾਨੇ ਵੰਡੇ ਸੀ।
File Photo
ਜ਼ਿਕਰਯੋਗ ਹੈ ਕਿ ਕੋਵਿਡ-19 (COVID-19) ਦੇ ਮਰੀਜ਼ਾਂ ਦੀ ਦੇਖ-ਭਾਲ ਕਰ ਰਹੇ ਸਿਹਤ ਕਰਮਚਾਰੀਆਂ ਲਈ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਸਿਫ਼ਾਰਸ਼ ਕੀਤੇ, N95 ਮੈਡੀਕਲ ਮਾਸਕਾਂ ਦੀ ਲੋੜੀਂਦੀ ਸਪਲਾਈ ਨਹੀਂ ਹੋ ਰਹੀ ਅਤੇ ਵਿਸ਼ਵ ਭਰ ਵਿਚ ਇਹਨਾਂ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਦੇ ਬਾਵਜੂਦ, ਆਪਣੇ ਅਣਥਕ ਯਤਨਾਂ ਸਦਕਾ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਪਹਿਲੀ ਕਤਾਰ ’ਚ ਡਟੇ ਸਿਹਤ ਕਰਮਚਾਰੀਆਂ ਲਈ ਇਹਨਾਂ ਮਾਸਕਾਂ ਦਾ ਪ੍ਰਬੰਧ ਕੀਤਾ ਹੈ।
File Photo
ਵਿਸ਼ਵ ਸਿਹਤ ਸੰਗਠਨ ਵੱਲੋਂ ਮੈਡੀਕਲ ਮਾਸਕ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਵਿਸ਼ਵ ਪੱਧਰ ‘ਤੇ ਮਾਸਕ ਦੀ ਕਮੀਂ ਪਾਈ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ “ਮਾਸਕ ਕੇਵਲ ਤਾਂ ਹੀ ਪਾਓ ਜੇਕਰ ਤੁਸੀਂ ਕੋਵਿਡ-19 ( COVID-19 ) ਦੇ ਲੱਛਣਾਂ ਤੋਂ ਪੀੜਿਤ ਹੋ ਜਾਂ ਕਿਸੇ ਉਸ ਵਿਅਕਤੀ ਦੀ ਦੇਖ-ਭਾਲ ਕਰ ਰਹੇ ਹੋ ਜਿਸ ਨੂੰ ਕੋਵਿਡ-19 ਹੈ।