
ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਅੰਕੜਾ 206 ਤੱਕ ਪਹੁੰਚ ਚੁੱਕਾ ਹੈ।
ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲੇ ਆਏ ਦਿਨ ਵਧਦੇ ਜਾ ਰਹੇ ਹਨ। ਉੱਥੇ ਹੀ ਹੁਣ ਦੋ ਤਾਜ਼ਾ ਮਾਮਲੇ ਪੀਜੀਆਈ ਤੋਂ ਸਾਹਮਣੇ ਆ ਰਹੇ ਹਨ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੋਸਟ ਗਰੈਜੂਏਟ ਇਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਡ ਰਿਸਰਚ ਵਿਚ ਕੰਮ ਕਰ ਰਹੇ 2 ਸੈਨੀਟਾਈਜੇਸ਼ਨ ਕਰਮਚਾਰੀਆਂ ਦੀ ਕਰੋਨਾ ਰਿਪੋਰਟ ਹੁਣ ਪੌਜਟਿਵ ਆਈ ਹੈ। ਦੱਸ ਦੱਈਏ ਕਿ ਇਨ੍ਹਾਂ ਵਿਚੋਂ ਇਕ ਵਿਅਕਤੀ ਨਵਾਂ ਪਿੰਡ ਜਿਸ ਦੀ ਉਮਰ 30 ਸਾਲ ਹੈ ਅਤੇ ਦੂਜਾ ਕਰਮਚਾਰੀ ਪਿੰਡ ਧਨਾਸ ਦਾ ਰਹਿਣ ਵਾਲਾ ਹੈ।
Punjab Coronavirus
ਉਧਰ ਪੀਜੀਆਈ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਵਾਂ ਕਰਮਚਾਰੀਆਂ ਦੇ ਵਿਚ ਬਿਮਾਰੀ ਦੇ ਸ੍ਰੋਤ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦੱਈਏ ਕਿ ਹੁਣ ਪੰਜਾਬ ਵਿਚ ਵੀ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਅੰਕੜਾ 206 ਤੱਕ ਪਹੁੰਚ ਚੁੱਕਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕਰੋਨਾ ਵਾਇਰਸ ਦੇ ਸਭ ਤੋਂ ਵੱਧ ਕੇਸ ਮੁਹਾਲੀ ਦੇ ਵਿਚ ਪਾਏ ਗਏ ਹਨ। ਜਿਸ ਕਰਕੇ ਇਸ ਨੂੰ ਕਰੋਨਾ ਦਾ ਹੋਟਸਪੋਰਟ ਵੀ ਐਲਾਨਿਆ ਗਿਆ ਹੈ।
Coronavirus
ਇਸੇ ਤਹਿਤ ਹੁਣ ਤੱਕ ਮੁਹਾਲੀ ਵਿਚ ਕਰੋਨਾ ਵਾਇਰਸ ਦੇ 56 ਕੇਸ, ਨਵਾਂ ਸ਼ਹਿਰ 19, ਪਠਾਨਕੋਟ ਤੋਂ 24, ਜਲੰਧਰ ਤੋਂ 35 ਹੁਸ਼ਿਆਰਪੁਰ ਤੋਂ 7, ਮਾਨਸਾ ਤੋਂ 11, ਲੁਧਿਆਣਾ 14, ਮੋਗਾ ਤੋਂ 4, ਰੂਪ ਨਗਰ ਤੋਂ 3, ਪਟਿਆਲਾ ਤੋਂ 7, ਇਸ ਦੇ ਨਾਲ ਹੀ ਫਤਹਿਗੜ੍ਹ ਸਾਹਿਬ, ਸੰਗਰੂਰ ਅਤੇ ਬਰਨਾਲਾ ਤੋਂ 2-2 ਕੇਸ, ਫਰੀਦਕੋਟ ਜ਼ਿਲ੍ਹੇ ਤੋਂ 3 ਕੇਸ,
Punjab Coronavirus
ਕਪੂਰਥਲਾ, ਮਲੇਰਕੋਟਲਾ, ਫਗਵਾੜਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਕੱਲ ਕਰੋਨਾ ਵਾਇਰਸ ਦੇ ਨਾਲ ਲੁਧਿਆਣਾ ਦੇ ਕਾਨੂੰਨਗੋ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਮੌਤਾਂ ਦੀ ਗਿਣਤੀ ਦਾ ਕੁੱਲ ਅੰਕੜਾ 15 ਤੇ ਪਹੁੰਚ ਗਿਆ ਹੈ। ਦੱਸ ਦੱਈਏ ਕਿ ਸਰਕਾਰੀ ਰਿਪੋਰਟਾਂ ਦੇ ਅਨੁਸਾਰ 29 ਲੋਕ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਵੀ ਹੋ ਚੁੱਕੇ ਹਨ।
Coronavirus covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।