
ਪੰਜਾਬ ਰਾਜ ਦੀ ਮਾਲਵਾ ਖੇਤਰ ਵਿਚ ਬੀਤੇ ਕਈ ਸਾਲਾਂ ਤੋਂ ਐਚ.ਡੀ.2967 ਕਿਸਮ ਦੀ ਕਾਸ਼ਤ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ।
ਚੰਡੀਗੜ੍ਹ: ਪੰਜਾਬ ਰਾਜ ਵਿਚ ਚੱਲ ਰਹੀ ਕਣਕ ਦੀ ਫ਼ਸਲ ਖਰੀਦ ਦੋਰਾਨ ਕਣਕ ਦੀ ਐਚ.ਡੀ.2967 ਕਿਸਮ ਦੀ ਖਰੀਦ ਨਿਰਵਿਘਨ ਜਾਰੀ ਹੈ, ਉਕਤ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ। ਸੂਬੇ ਦੇ ਮਾਲਵਾ ਖੇਤਰ ਖੇਤਰ ਵਿਚ ਐਚ.ਡੀ.2967 ਕਿਸਮ ਦੀ ਖਰੀਦ ਨਾ ਹੋਣ ਸਬੰਧੀ ਛਪੀਆਂ ਖ਼ਬਰਾਂ ਨੂੰ ਤੱਥਾਂ ਤੋਂ ਉਲਟ ਕਰਾਰ ਦਿੰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਰਾਜ ਦੀ ਮਾਲਵਾ ਖੇਤਰ ਵਿਚ ਬੀਤੇ ਕੲੀ ਸਾਲਾਂ ਤੋਂ ਐਚ.ਡੀ.2967 ਕਿਸਮ ਦੀ ਕਾਸ਼ਤ ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ।
Bharat Bhushan Ashu
ਉਨ੍ਹਾਂ ਨੇ ਕਿਹਾ ਕਿ ਕਣਕ ਦੀ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਵਾਨਿਤ ਹੈ ਅਤੇ ਹਰੇਕ ਕਣਕ ਖਰੀਦ ਸੀਜ਼ਨ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਵਲੋਂ ਇਸ ਕਿਸਮ ਦੀ ਖਰੀਦ ਬਿਨਾਂ ਕਿਸੇ ਰੋਕ ਟੋਕ ਦੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਐਚ.ਡੀ.2967 ਕਿਸਮ ਦੀ ਖਰੀਦ ਨਾ ਹੋਣ ਸਬੰਧੀ ਜ਼ੋ ਖਬਰਾਂ ਛਪੀਆਂ ਹਨ ਉਹ ਤੱਥਾਂ ਤੋਂ ਉਲਟ ਹਨ ਅਸਲ ਵਿਚ ਮੰਡੀ ਵਿੱਚ ਲਿਆਂਦੀ ਗਈ ਫਸਲ ਪੂਰੀ ਤਰ੍ਹਾਂ ਸਾਫ਼ ਨਹੀਂ ਸੀ ਜਿਸ ਕਾਰਨ ਸਬੰਧਤ ਕਿਸਾਨ ਨੂੰ ਕਣਕ ਸਰਕਾਰ ਦੇ ਤੈਅ ਸ਼ੁਦਾ ਪੈਮਾਨੇ ਅਨੁਸਾਰ ਸਾਫ਼ ਕਰਕੇ ਲਿਆਉਣ ਲਈ ਕਿਹਾ ਗਿਆ ਸੀ।।
Procurement of wheat
ਆਸ਼ੂ ਨੇ ਦੱਸਿਆ ਕਿ ਐਫ਼.ਸੀ.ਆਈ. ਵਲੋ ਇਸ ਕਿਸਮ ਦੀ ਖਰੀਦ ਕਰਨ ਤੋਂ ਕਦੀ ਵੀ ਮਨ੍ਹਾਂ ਨਹੀਂ ਕੀਤਾ ਗਿਆ ਸਗੋਂ ਮਾਨਸਾ ਜ਼ਿਲ੍ਹੇ ਦੀ ਧਾਮੂ ਮੰਡੀ ਵਿੱਚ ਮਿਤੀ 16 ਅਪ੍ਰੈਲ 2021 ਨੂੰ ਐਚ.ਡੀ.2967 ਕਿਸਮ ਦੀ 750 ਕੁਇੰਟਲ ਅਤੇ 17 ਅਪ੍ਰੈਲ 2021 ਨੂੰ ਐਚ.ਡੀ.2967 ਕਿਸਮ ਦੀ 4500 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ। ਆਸ਼ੂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਣ ਲਈ ਵਚਨਬੱਧ ਹੈ।