Punjab News: ਸਪੀਕਰ ਕੁਲਤਾਰ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਸਣੇ 25 ਆਗੂਆਂ ਨੂੰ ਤਰਨਤਾਰਨ ਅਦਾਲਤ ਨੇ ਦਿਤੀ ਰਾਹਤ
Published : Apr 18, 2024, 7:17 pm IST
Updated : Apr 18, 2024, 8:23 pm IST
SHARE ARTICLE
Tarn Taran court gave relief to 25 AAP leaders
Tarn Taran court gave relief to 25 AAP leaders

ਇਹ ਮਾਮਲਾ ਸਾਲ 2020 ਵਿਚ ਦਰਜ ਹੋਇਆ ਸੀ

Punjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ,  ਆਮ ਆਦਮੀ ਪਾਰਟੀ ਦੇ ਤਿੰਨ ਮੰਤਰੀਆਂ ਅਤੇ ਪੰਜ ਵਿਧਾਇਕਾਂ ਸਮੇਤ 25 ਆਗੂਆਂ ਨੂੰ ਤਰਨਤਾਰਨ ਅਦਾਲਤ ਨੇ ਵੱਡੀ ਰਾਹਤ ਦਿਤੀ ਹੈ।

ਅਦਾਲਤ ਨੇ ਉਨ੍ਹਾਂ ਨੂੰ ਥਾਣਾ ਸਦਰ 'ਚ ਡਿਜ਼ਾਸਟਰ ਮੈਨੇਜਮੈਂਟ ਅਤੇ ਨੈਸ਼ਨਲ ਹਾਈਵੇ ਐਕਟ ਤਹਿਤ ਦਰਜ ਮਾਮਲੇ ਵਿਚ ਬਰੀ ਕਰ ਦਿਤਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਵਿਧਾਇਕ ਕਸ਼ਮੀਰ ਸਿੰਘ ਸੋਹਲ, ਵਿਧਾਇਕ ਮਨਜਿੰਦਰ ਸਿੰਘ, ਦਲਬੀਰ ਸਿੰਘ ਟੌਗ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਣੇ 25 ਆਗੂਆਂ ਨੂੰ ਰਾਹਤ ਮਿਲੀ ਹੈ।

ਅਦਾਲਤ ਦੇ ਫ਼ੈਸਲੇ ਮਗਰੋਂ ਐਡਵੋਕੇਟ ਬੂਟਾ ਸਿੰਘ (ਸਕੱਤਰ ਜਿਲ੍ਹੀ ਬਾਰ ਐਸੋਸੀਏਸ਼ਨ ਤਰਨਤਾਰਨ ਕਮ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਆਮ ਆਦਮੀ ਪਾਰਟੀ ਤਰਨਤਾਰਨ ) ਨੇ ਪ੍ਰੈਸ ਕਾਂਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਨਿਆਂ ਪ੍ਰਣਾਲੀ ਉਤੇ ਪੂਰਨ ਵਿਸ਼ਾਵਾਸ਼ ਸੀ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਉਕਤ ਮੁਕੱਦਮਾ ਰਾਜਨੀਤੀ ਤੋਂ ਪ੍ਰੇਰਤ ਝੂਠਾ ਦਰਜ ਕਰਵਾਇਆ ਗਿਆ ਸੀ।

ਦਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਾਲ 2020 ਵਿਚ ਦਰਜ ਹੋਇਆ ਸੀ। ਤਰਨ ਤਾਰਨ ਵਿਚ ਸ਼ਰਾਬ ਕਾਂਡ ਦੇ ਰੋਸ ਵਜੋਂ ਇਨ੍ਹਾਂ ਆਗੂਆਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਅਤੇ ਹਾਈਵੇਅ ਜਾਮ ਕੀਤਾ ਸੀ।

(For more Punjabi news apart from Tarn Taran court gave relief to 25 AAP leaders, stay tuned to Rozana Spokesman)

 

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement