
Abohar News : ਕਬੂਤਰਾਂ ਨਾਲ ਖਿਚਵਾ ਰਿਹਾ ਸੀ ਫੋਟੋ, ਪੌੜੀ ਟੁੱਟਣ ਕਾਰਨ ਵਾਪਰਿਆ ਹਾਦਸਾ
Abohar News : ਅਬੋਹਰ ਦੇ ਬਹਾਵਾਲਾ ਥਾਣਾ ਅਧੀਨ ਪੈਂਦੇ ਪਿੰਡ ਸ਼ੇਰੇਵਾਲਾ ਵਿਚ ਸੈਲਫੀ ਲੈਂਦੇ 16 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਦੀ ਮੌਤ ਨਾਲ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਇਹ ਵੀ ਪੜੋ:Rupnagar News : ਰੂਪਨਗਰ 'ਚ ਵਾਪਰਿਆ ਵੱਡਾ ਹਾਦਸਾ, ਲੈਟਰ ਹੇਠਾਂ ਦਬੇ 5 ਮਜ਼ਦੂਰ, ਬਚਾਅ ਕਾਰਜ ਜਾਰੀ
ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਸ਼ਾਮ ਪਿੰਡ ਕੁਲਾਰ ਦਾ ਰਹਿਣ ਵਾਲਾ 16 ਸਾਲਾ ਅੰਕਿਤ ਸੈਲਫੀ ਲੈਣ ਲਈ ਪਿੰਡ 'ਚ ਬਣੇ ਪੁਰਾਣੇ ਅਤੇ ਖਸਤਾਹਾਲ ਵਾਟਰ ਵਰਕਸ ਦੇ ਅੰਦਰ ਸਥਿਤ ਟੁੱਟੀ ਹੋਈ ਟੈਂਕੀ 'ਤੇ ਚੜ੍ਹ ਗਿਆ। ਉਸ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਅੰਕਿਤ ਟੈਂਕੀ 'ਤੇ ਖੜ੍ਹਾ ਸੈਲਫੀ ਲੈ ਰਿਹਾ ਸੀ ਕਿ ਅਚਾਨਕ ਪੌੜੀਆਂ ਟੁੱਟ ਗਈਆਂ ਅਤੇ ਉਹ 100 ਫੁੱਟ ਉਪਰ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਸਰਪੰਚ ਸ਼ੇਰੇਵਾਲਾ ਸੰਦੀਪ ਭਾਦੂ ਨੂੰ ਦਿੱਤੀ।
ਇਹ ਵੀ ਪੜੋ:Delhi News:ਦਿੱਲੀ ਦੀ ਮੂਨਕ ਨਹਿਰ 'ਚ ਡੁੱਬਣ ਕਾਰਨ ਤਿੰਨ ਨਾਬਾਲਿਗਾਂ ਦੀ ਹੋਈ ਮੌਤ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸਰਪੰਚ ਨੇ ਦੱਸਿਆ ਕਿ ਕਰੀਬ ਸੱਤ ਵਜੇ ਕੁਲਾਰ ਵਾਸੀ ਅੰਕਿਤ ਅਤੇ ਉਸ ਦਾ ਭਰਾ ਉਸ ਦੇ ਨਾਲ ਆਏ ਸਨ ਤਾਂ ਅੰਕਿਤ ਅਚਾਨਕ ਕਬੂਤਰਾਂ ਨਾਲ ਸੈਲਫੀ ਲੈਣ ਲਈ ਵਾਟਰ ਵਰਕਸ ਦੇ ਅੰਦਰ ਸਥਿਤ ਖਸਤਾ ਹਾਲ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹ ਗਿਆ। ਟੈਂਕੀ ਦੀਆਂ ਪੌੜੀਆਂ ਅਚਾਨਕ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜੋ:Chandigarh hotel News : ਚੰਡੀਗੜ੍ਹ ਦੇ ਹੋਟਲ 'ਚ ਹੁੱਕਾ ਬਾਰ ਦਾ ਪਰਦਾਫਾਸ਼, ਮੈਨੇਜਰ ਸਮੇਤ 3 ਗ੍ਰਿਫ਼ਤਾਰ
ਸਰਪੰਚ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਵਿਭਾਗ ਤੋਂ ਮੰਗ ਕਰ ਚੁੱਕੇ ਹਨ ਕਿ ਇਸ ਖਸਤਾ ਹਾਲਤ ਵਾਟਰ ਵਰਕਸ ਦੀ ਟੈਂਕੀ ਨੂੰ ਢਾਹਿਆ ਜਾਵੇ ਪਰ ਅੱਜ ਤੱਕ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।
(For more news apart from young man died while taking selfie in Abohar News in Punjabi, stay tuned to Rozana Spokesman)