Rupnagar News : ਪੁਰਾਣੇ ਮਕਾਨ ਦੇ ਲੈਂਟਰ ਨੂੰ ਨਵੀਂ ਤਕਨੀਕ ਨਾਲ ਚੁੱਕਿਆ ਜਾ ਰਿਹਾ ਸੀ ਉੱਚਾ
Rupnagar News : ਰੂਪਨਗਰ ਦੀ ਪ੍ਰੀਤ ਕਾਲੋਨੀ 'ਚ ਵੀਰਵਾਰ ਦੁਪਹਿਰ ਬਾਅਦ ਇੱਕ ਘਰ ਦਾ ਲੈਟਰ ਚੁੱਕਣ 'ਚ ਲੱਗੇ ਮਜ਼ਦੂਰ ਲੈਟਰ ਹੇਠਾਂ ਦੱਬ ਗਏ। ਇਸ ਹਾਦਸੇ ਤੋਂ ਬਾਅਦ ਤੁਰੰਤ ਜੇਸੀਬੀ ਮਸ਼ੀਨ ਬੁਲਾਈ ਗਈ ਅਤੇ ਲੈਟਰ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੈਂਟਰ ਦੇ ਹੇਠਾਂ ਪੰਜ ਮਜ਼ਦੂਰ ਆ ਗਏ ਹਨ। ਘਰ ਨੂੰ ਉੱਚਾ ਚੁੱਕਣ ਲਈ, ਲੈਂਟਰ ਚੁੱਕਣ ਦੀ ਤਕਨੀਕ ਦੀ ਵਰਤੋਂ ਕਰਕੇ ਕੰਮ ਕੀਤਾ ਜਾ ਰਿਹਾ ਹੈ। ਰਾਜਿੰਦਰ ਕੌਰ ਦੇ ਘਰ ਪ੍ਰੀਤ ਕਲੋਨੀ ਵਿਚ ਉਠਾਇਆ ਜਾ ਰਿਹਾ ਸੀ। ਇਹ ਘਰ ਚਾਲੀ ਸਾਲ ਪਹਿਲਾਂ 1984 ਵਿਚ ਬਣਿਆ ਸੀ।
ਇਸ ਸੂਚਨਾ ਦੀ ਜਾਣਕਾਰੀ ਮਜ਼ਦੂਰਾਂ ਦੇ ਇੱਕ ਸਾਥੀ ਵੱਲੋਂ ਦਿੱਤੀ ਗਈ ਹੈ ਜਿਸ ਦਾ ਕਹਿਣਾ ਸੀ ਕਿ ਕਰੀਬ 1 ਅਪ੍ਰੈਲ ਤੋਂ ਇਹ ਕੰਮ ਚੱਲ ਰਿਹਾ ਸੀ ਅਤੇ ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ ਅਚਾਨਕ ਹੀ ਇਹ ਸਾਰਾ ਮਕਾਨ ਥੱਲ੍ਹੇ ਗਿਰ ਗਿਆ ਅਤੇ ਇਸੇ ਦੌਰਾਨ ਮਜ਼ਦੂਰ ਇਸ ਮਲਬੇ ਹੇਠਾਂ ਦਬੇ ਹੋਏ ਹਨ।
ਇਹ ਵੀ ਪੜੋ:Delhi News:ਦਿੱਲੀ ਦੀ ਮੂਨਕ ਨਹਿਰ 'ਚ ਡੁੱਬਣ ਕਾਰਨ ਤਿੰਨ ਨਾਬਾਲਿਗਾਂ ਦੀ ਹੋਈ ਮੌਤ
ਘਟਨਾ ਦੀ ਜਾਣਕਾਰੀ ਮਿਲਦੇ ਸਾਰੇ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਬੁਲਾ ਲਿਆ ਗਿਆ ਹੈ।
ਪੁਲਿਸ ਵੱਲੋਂ ਮਕਾਨ ਮਾਲਕ ਅਤੇ ਠੇਕੇਦਾਰ ਜਿਸ ਵੱਲੋਂ ਮਕਾਨ ਦੀ ਮੁਰੰਮਤ ਕੀਤੀ ਜਾ ਰਹੀ ਸੀ ਉਸ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:Chandigarh hotel News : ਚੰਡੀਗੜ੍ਹ ਦੇ ਹੋਟਲ 'ਚ ਹੁੱਕਾ ਬਾਰ ਦਾ ਪਰਦਾਫਾਸ਼, ਮੈਨੇਜਰ ਸਮੇਤ 3 ਗ੍ਰਿਫ਼ਤਾਰ
(For more news apart from 5 laborers buried under debris lantern in Rupnagar News in Punjabi, stay tuned to Rozana Spokesman)