
ਹੋਮਲੈਂਡ ਦੇ ਗੇਟ ਅੱਗੇ ਬੈਠ ਕੇ ਕਰਨ ਲੱਗੇ ਜਪੁਜੀ ਸਾਹਿਬ ਦਾ ਪਾਠ
ਪੰਜਾਬੀ ਗਾਇਕਾਂ ਵਲੋਂ ਪਰੋਸੀ ਜਾ ਰਹੀ ਲੱਚਰਤਾ ਅਤੇ ਗਾਣਿਆਂ ’ਚ ਨਸ਼ਿਆਂ ਦੀ ਗੱਲਾਂ ਕਰਨ ਵਿਰੁਧ ਅੱਜ ਅੱਜ ਮੁਹਾਲੀ ਦੇ ਹੋਮਲੈਂਡ ਬਾਹਰ ਪੰਡਿਤ ਧਨੇਸ਼ਵਰ ਰਾਓ ਨੇ ਅਨੋਖਾ ਪ੍ਰਦਰਸ਼ਨ ਕੀਤਾ। ਉਹ ਗੇਟ ਸਾਹਮਣੇ ਬੈਠ ਜਪੁਜੀ ਸਾਹਿਬ ਦਾ ਪਾਠ ਕਰਨ ਲੱਗੇ ਕਿਉਂਕਿ ਇਸੇ ਇਮਾਰਤ ਵਿਚ ਜ਼ਿਆਦਾਤਰ ਪੰਜਾਬੀ ਗਾਇਕ ਰਹਿੰਦੇ ਹਨ। ਜਦੋਂ ਉਹ ਪਾਠ ਕਰ ਰਹੇ ਸਨ ਤਾਂ ਇਕ ਸਿੱਖ ਨੌਜਵਾਨ ਦਾ ਦਿਲ ਪਸੀਜ ਗਿਆ। ਕਿਉਂਕਿ ਪੰਡਤ ਰਾਉ ਧੁੱਪ ਵਿਚ ਬੈੈਠ ਕੇ ਨੰਗੇ ਪੈਰੀ ਪਾਠ ਕਰ ਰਹੇ ਸਨ। ਨੌਜਵਾਨ ਨੇ ਇਕ ਛਤਰੀ ਲਿਆ ਕੇ ਪੰਡਤ ਰਾਉ ਦੇ ਸਿਰ ’ਤੇ ਛਾਂ ਕਰ ਦਿਤੀ ਤੇ ਆਪ ਵੀ ਨੰਗੇ ਪੈਰੀ ਉਨ੍ਹਾਂ ਕੋਲ ਖੜ੍ਹਾ ਹੋ ਗਿਆ। ਇਸ ਨਜ਼ਾਰੇ ਨੂੰ ਦੇਖ ਕੇ ਉਥੋਂ ਦੀ ਲੰਘਣ ਵਾਲੇ ਲੋਕ ਵੀ ਕਾਫ਼ੀ ਪ੍ਰਭਾਵਤ ਹੋਏ।