ਮੋਟਰ ਸਾਈਕਲ ਸਵਾਰ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Published : May 18, 2018, 1:04 pm IST
Updated : May 18, 2018, 1:04 pm IST
SHARE ARTICLE
A motorcyclist attack on young men with sharp weapons
A motorcyclist attack on young men with sharp weapons

 ਖੇਤਰ ਦੇ ਪਿੰਡ ਕਲਵਾਂ ਤੋਂ ਨਲਹੌਟੀ ਵਲ ਨੂੰ ਜਾਂਦੀ ਮੁੱਖ ਸੜਕ ਤੇ ਨਲਹੌਟੀ ਦੀ ਹੱਦ 'ਚ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਦਾ ਗੱਡੀ ਵਿਚ ਸਵਾਰ ਹੋ ਕੇ ਆਏ...

ਨੂਰਪੁਰਬੇਦੀ, ਖੇਤਰ ਦੇ ਪਿੰਡ ਕਲਵਾਂ ਤੋਂ ਨਲਹੌਟੀ ਵਲ ਨੂੰ ਜਾਂਦੀ ਮੁੱਖ ਸੜਕ ਤੇ ਨਲਹੌਟੀ ਦੀ ਹੱਦ 'ਚ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਦਾ ਗੱਡੀ ਵਿਚ ਸਵਾਰ ਹੋ ਕੇ ਆਏ ਹੋਰ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਤਫ਼ਤੀਸ਼ ਕਰਨ ਪਹੁੰਚੇ ਐਸ.ਪੀ.ਡੀ.ਮਨਵੀਰ ਬਾਜਵਾ ਨੇ ਦਸਿਆ ਕਿ ਉਕਤ ਨੌਜਵਾਨ ਜਸਵੀਰ ਸਿੰਘ ਉਰਫ਼ ਫ਼ੌਜੀ ਸਪੁੱਤਰ ਦੇਵਰਾਜ ਵਾਸੀ ਚੰਦਿਆਣੀ ²ਖ਼ੁਰਦ ਥਾਣਾ ਪੌਜੇਵਾਲ ਜ਼ਿਲ੍ਹਾ

ਨਵਾਂਸ਼ਹਿਰ ਅਪਣੇ ਇਕ ਹੋਰ ਦੌਸਤ ਰਾਕੇਸ਼ ਕੁਮਾਰ ਕੇਸ਼ੀ ਵਾਸੀ ਅਟਲਮਜਾਰਾ ਨਾਲ ਉਸ ਦੇ ਮੋਟਰ ਸਾਈਕਲ ਜਿਸ ਨੂੰ ਕਿ ਰਾਕੇਸ਼ ਕੁਮਾਰ ਚਲਾ ਰਿਹਾ ਸੀ ਤੇ ਧਾਰਮਕ ਸਥਾਨ ਪੀਰ ਨਿਗਾਹਾ ਊਨਾ (ਹਿ:ਪ੍ਰ) ਤੋਂ ਵਾਪਸ ਆ ਰਹੇ ਸੀ ਤਾਂ ਕਲਵਾਂ ਤੋਂ ਨਲਹੋਟੀ ਮਾਰਗ 'ਤੇ ਨਲਹੌਟੀ ਦੀ ਹੱਦ 'ਚ ਪੈਂਦੇ ਘੋੜਾ ਫਾਰਮ ਹਾਊਸ ਲਾਗੇ ਇਕ ਗੱਡੀ 'ਚ ਸਵਾਰ ਹੋ ਕੇ ਆਏ ਕੁੱਝ ਨੌਜਵਾਨਾਂ ਨੇ ਪਿਛੋਂ ਆ ਕੇ ਗੱਡੀ ਰਾਹੀਂ ਮੌਟਰ ਸਾਈਕਲ ਨੂੰ ਫੇਟ ਮਾਰੀ। ਗੱਡੀ 'ਚ ਸਵਾਰ ਹੋ ਕੇ ਆਏ ਉਨ੍ਹਾਂ

A motorcyclist attack on young men with sharp weaponsA motorcyclist attack on young men with sharp weapons

ਹਮਲਾਵਰਾਂ ਨੇ ਜਸਵੀਰ ਸਿੰਘ ਦੇ ਸਿਰ, ਬਾਂਹ ਮੋਢੇ ਅਤੇ ਪਿੱਠ 'ਤੇ ਤਲਵਾਰ ਨਾਲ ਜ਼ੋਰਦਾਰ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਨੌਜਵਾਨ ਰਾਕੇਸ਼ ਕੁਮਾਰ ਕੇਸ਼ੀ ਨੇ ਦਸਿਆ ਕਿ ਉਸ ਨੇ ਵੀ ਉੱਥੋਂ ਭੱਜ ਕੇ ਜਾਨ ਬਚਾਈ ਤੇ ਮੌਕਾ ਵੇਖਦੇ ਹੀ ਉਹ ਹਮਲਾਵਰ ਨੌਜਵਾਨ ਵੀ ਉਥੋਂ ਭੱਜ ਨਿਕਲੇ। ਇਸ ਸਬੰਧੀ ਮੌਕੇ ਤਫ਼ਤੀਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ 'ਚ ਸ਼ਾਮਲ ਏ.ਐਸ.ਆਈ.ਬਲਵੀਰ ਸਿੰਘ ਨੇ ਦਸਿਆ ਕਿ ਇਸ ਦੌਰਾਨ ਘਟਨਾ ਸਥਾਨ 'ਤੇ ਜਦੋਂ

ਛਾਣਬੀਣ ਕੀਤੀ ਤਾਂ ਹਮਲਾਵਰਾਂ ਵਲੋਂ ਵਰਤੀ ਤਲਵਾਰ ਕੋਲ ਹੀ ਝਾੜੀਆਂ 'ਚੋਂ ਬਾਰਮਦ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਨੂਰਪੁਰਬੇਦੀ ਦੇਸਰਾਜ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਦੇਸਰਾਜ ਪੁੱਤਰ ਤੇਜੂ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਮਨਜੀਪ ਸਿੰਘ ਸਪੁੱਤਰ ਪਰਸ਼ੋਤਮ ਲਾਲ ਤੇ ਅਜੇ ਕੁਮਾਰ ਪੁੱਤਰ ਤੀਰਥ ਰਾਮ ਵਾਸੀ ਚੰਦਿਆਣੀ ਖ਼ੁਰਦ ਤੇ ਹੋਰ 2 ਅਣਪਛਾਤੇ ਹਮਲਾਵਰਾਂ ਵਿਰੁਧ  ਮਾਮਲਾ ਦਰਜ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement