CM ਵੱਲੋਂ ਕਲੀਵਲੈਂਡ ਕਲੀਨਿਕ USA ਤੇ CMC ਲੁਧਿਆਣਾ ਦਰਮਿਆਨ Telemedicine ਦੇ ਉੱਦਮ ਦੀ ਸ਼ੁਰੂਆਤ
Published : May 18, 2020, 6:50 pm IST
Updated : May 18, 2020, 6:50 pm IST
SHARE ARTICLE
Photo
Photo

ਕਲੀਵਲੈਂਡ ਕਲੀਨਿਕ ਕੋਵਿਡ ਅਤੇ ਹੋਰ ਮੈਡੀਕਲ ਸਮੱਸਿਆਵਾਂ ਬਾਰੇ ਡਾਕਟਰ ਤੋਂ ਡਾਕਟਰ ਵੀਡਿਓ ਕੰਸਲਟੇਸ਼ਨ ਦੀ ਸਹੂਲਤ ਦੇਵੇਗੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ.ਐਮ.ਸੀ.) ਲੁਧਿਆਣਾ ਅਤੇ ਅਮਰੀਕਾ ਦੀ ਕਲੀਵਲੈਂਡ ਕਲੀਨਿਕ ਲਈ ਅਧਿਕਾਰਤ ਤੌਰ ਉਤੇ ਵੀਡਿਓ ਕੰਸਲਟੇਸ਼ਨ ਲਈ ਸਹੂਲਤ ਦੇਣ ਵਾਲੀ ਆਈ.ਐਮ.ਏ.ਐਸ. ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦਰਮਿਆਨ ਭਾਈਵਾਲੀ ਵਾਲੇ ਸਾਂਝੇ ਟੈਲੀਮੈਡੀਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

PhotoPhoto

ਕਲੀਵਲੈਂਡ ਕਲੀਨਿਕ ਕੋਵਿਡ ਅਤੇ ਹੋਰ ਮੈਡੀਕਲ ਸਮੱਸਿਆਵਾਂ ਬਾਰੇ ਡਾਕਟਰ ਤੋਂ ਡਾਕਟਰ ਵੀਡਿਓ ਕੰਸਲਟੇਸ਼ਨ ਦੀ ਸਹੂਲਤ ਦੇਵੇਗੀ। ਕਲੀਵਲੈਂਡ ਕਲੀਨਿਕ ਕੌਮਾਂਤਰੀ ਪੱਧਰ ਦੀ ਮਾਨਤਾ ਅਤੇ ਭਰੋਸੇਯੋਗਤਾ ਵਾਲੀ ਸਿਹਤ ਸੰਸਥਾ ਹੈ ਜਿਸ ਦਾ ਮੁੱਖ ਕੈਂਪਸ ਅਮਰੀਕਾ ਦੇ ਓਹੀਓ ਸੂਬੇ ਦੇ ਪ੍ਰਮੁੱਖ ਸ਼ਹਿਰ ਕਲੀਵਲੈਂਡ ਵਿੱਚ 165 ਏਕੜ ਰਕਬੇ ਵਿੱਚ ਸਥਾਪਤ ਹੈ।

PhotoPhoto

ਬਾਲਗਾਂ ਅਤੇ ਬੱਚਿਆਂ ਦੇ 6026 ਬਿਸਤਰਿਆਂ ਦੀ ਸਮਰੱਥਾ ਵਾਲੀ ਇਸ ਸੰਸਥਾ ਦੇ 18 ਹਸਪਤਾਲ ਅਤੇ 220 ਓ.ਪੀ.ਡੀ. ਸੈਂਟਰ ਹਨ। ਇਸ ਸੰਸਥਾ ਵੱਲੋਂ ਕੈਂਸਰ, ਦਿਲ ਦੇ ਰੋਗਾਂ, ਦਿਮਾਗੀ ਰੋਗ, ਗ੍ਰੰਥੀਆਂ ਦੇ ਰੋਗ, ਫੇਫੜਿਆਂ ਅਤੇ ਜਨਰਲ ਮੈਡੀਸਨ ਦੇ ਖੇਤਰ ਵਿੱਚ ਟੈਲੀਮੈਡੀਸਨ ਦੀ ਸਹੂਲਤ ਉਪਲਬਧ ਹੈ। ਉੱਤਰ ਪੱਛਮੀ ਖੇਤਰ ਵਿੱਚ ਪਿਛਲੇ 125 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਸੀ.ਐਮ.ਸੀ. ਲੁਧਿਆਣਾ ਦੇ ਯੋਗਦਾਨ ਦੀ ਸਲਾਹੁਤਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੀਡਿਓ ਕਾਨਫਰੰਸਿੰਗ ਰਾਹੀਂ ਟੈਲੀਮੈਡੀਸਨ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਸ ਭਾਈਵਾਲੀ ਨਾਲ ਬਹੁਤ ਜ਼ਿਆਦਾ ਲਾਭ ਹੋਵੇਗਾ।

PhotoPhoto

ਉਨ੍ਹਾਂ ਮਾਣ ਨਾਲ ਕਿਹਾ ਕਿ ਡਾਇਰੈਕਟਰ ਡਾ. ਵਿਲੀਅਮ ਭੱਟੀ ਦੀ ਅਗਵਾਈ ਹੇਠ ਸੀ.ਐਮ.ਸੀ. ਭਾਰਤ ਦੀ ਪਹਿਲੀ ਅਕਾਦਮਿਕ ਸੰਸਥਾ ਹੈ ਜਿਸ ਨੇ ਕਲੀਵਲੈਂਡ ਕਲੀਨਿਕ ਦੀ ਆਈ.ਐਮ.ਏ.ਐਸ. ਨਾਲ ਭਾਈਵਾਲ ਕਾਇਮ ਕੀਤੀ ਹੈ। ਇਸ ਮੌਕੇ ਕਲੀਵਲੈਂਡ ਕਲੀਨਿਕ ਦੇ ਇੰਟਰਨੈਸ਼ਨਲ ਅਪਰੇਸ਼ਨਜ਼ ਬਾਰੇ ਚੇਅਰਮੈਨ, ਕਰਟਿਸ ਰਿਮਰਮੈਨ ਨੇ ਇਸ ਪਹਿਲਕਦਮੀ ਦੀ ਸਫਲਤਾ ਲਈ ਆਪਣੇ ਭਾਰਤੀ ਹਮਰੁਤਬਾ ਨਾਲ ਪੂਰੇ ਸਮਰਥਨ ਅਤੇ ਇਕਸਾਰਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਸ ਉੱਦਮ ਨੂੰ ਸੰਭਵ ਬਣਾਉਣ ਲਈ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਦੂਰਅੰਦੇਸ਼ ਅਗਵਾਈ ਅਤੇ ਉਦਾਰ ਸਮਰਥਨ ਲਈ ਧੰਨਵਾਦ ਕੀਤਾ।

Doctor Photo

ਪ੍ਰੋਗਰਾਮ ਦੇ ਇੰਚਾਰਜ ਨਿਊਰੋਲੋਜੀ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਡਾ.ਜਯਰਾਜ ਡੀ ਪਾਂਡਿਆ ਨੇ ਦੱਸਿਆ ਕਿ ਇਹ ਸਾਂਝੇਦਾਰੀ ਰਾਜ ਦੇ ਨਾਗਰਿਕਾਂ ਨੂੰ ਸੀ.ਐੱਮ.ਸੀ. ਦੇ ਲਾਇਸੈਂਸਸ਼ੁਦਾ ਭਾਰਤੀ ਡਾਕਟਰ ਦੁਆਰਾ, ਸਿਹਤ ਸਬੰਧੀ ਗੁੰਝਲਦਾਰ ਸਵਾਲਾਂ ਅਤੇ ਦੁਰਲੱਭ ਰੋਗਾਂ ਲਈ ਨਵੀਨਤਮ ਇਲਾਜ ਦੇ ਵਿਕਲਪਾਂ ਦਾ ਪਤਾ ਲਗਾਉਣ ਦਾ ਮੌਕਾ ਪ੍ਰਦਾਨ ਕਰੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਭਾਰਤ ਦੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਜਾਏ ਬਿਨਾਂ ਦੋ ਸਨਮਾਨਿਤ ਸੰਗਠਨਾਂ, ਸੀਐਮਸੀ ਅਤੇ ਕਲੀਵਲੈਂਡ ਕਲੀਨਿਕ ਤੋਂ ਡਾਕਟਰੀ ਸਲਾਹ ਲੈ ਕੇ  ਸੂਚਿਤ ਡਾਕਟਰੀ ਫੈਸਲੇ ਲੈਣ ਦੇ ਸਮਰੱਥ ਬਣਾਏਗਾ।

ਕਲੀਵਲੈਂਡ ਕਲੀਨਿਕ ਇੰਟਰਨੈਸ਼ਨਲ ਅਪ੍ਰੇਸ਼ਨਜ਼ ਦੇ ਕਾਰਜਕਾਰੀ ਨਿਰਦੇਸਕ, ਰੌਬ ਸਟਾਲ ਨੇ ਕਿਹਾ, “ਅਸੀਂ ਸ੍ਰੀ ਗੁਪਤਾ ਅਤੇ ਸੀ.ਐੱਮ.ਸੀ. ਨਾਲ ਸਹਿਯੋਗ ਲਈ ਤਿਆਰ ਹਾਂ। ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਸੀਂ ਡਿਜੀਟਲ ਸਿਹਤ ਦੀ ਮਹੱਤਤਾ ਨੂੰ ਵੇਖ ਚੁੱਕੇ ਹਾਂ, ਹੁਣ ਅਸੀਂ ਇਸ ਸੇਵਾ ਨੂੰ ਭਾਰਤ ਲਿਆ ਸਕਦੇ ਹਾਂ। “ ਹਾਲਾਂਕਿ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਅੱਜ ਟੈਲੀਮੇਡੀਸਿਨ ਦੀ ਪੇਸ਼ਕਸ਼ ਕਰਦੀਆਂ ਹਨ, ਕਲੀਵਲੈਂਡ ਕਲੀਨਿਕ ਕਈ ਕਾਰਨਾਂ ਕਰਕੇ, ਭਾਰਤ ਵਿੱਚ ਆਪਣੀ ਤਰ੍ਹਾਂ ਦੀ ਇਸ ਪਹਿਲੀ ਪਹਿਲਕਦਮੀ ‘ਤੇ ਪੰਜਾਬ ਅਤੇ ਸੀ.ਐੱਮ.ਸੀ. ਨਾਲ ਸਹਿਯੋਗ ਲਈ ਇੱਕ ਆਦਰਸ ਭਾਈਵਾਲ ਹੈ।

PhotoPhoto

ਨਿਊਜਵੀਕ ਨੇ ਵਿਸ਼ਵ ਦੇ ਸਰਵਸ੍ਰੇਸ਼ਠ ਹਸਪਤਾਲਾਂ ਸਬੰਧੀ ਆਪਣੇ 2020 ਦੇ ਵਿਸ਼ਲੇਸ਼ਣ ਦੇ ਹਿੱਸੇ ਵਜੋਂ ਕਲੀਵਲੈਂਡ ਕਲੀਨਿਕ ਨੂੰ ਦੁਨੀਆ ਦੇ ਨੰਬਰ 2 ਹਸਪਤਾਲ ਦਾ ਦਰਜਾ ਦਿੱਤਾ ਹੈ ਅਤੇ ਕਿਹਾ ਹੈ ਕਿ “ਕਲੀਵਲੈਂਡ ਕਲੀਨਿਕ ਹਮੇਸ਼ਾ ਮਰੀਜ਼ਾਂ ਦੀ ਦੇਖਭਾਲ ‘ਤੇ ਧਿਆਨ ਕੇਂਦਰਤ ਕਰਕੇ ਚਲਦਾ ਹੈ ਅਤੇ ਆਪਣੇ ਇਸ ਮਨੋਰਥ ਨੂੰ ਧਿਆਨ ਵਿਚ ਰੱਖਦਾ ਹੈ: ਮਰੀਜ਼ਾਂ ਦੀ ਦੇਖਭਾਲ ਇਸ ਤਰ੍ਹਾਂ ਕਰੋ ਜਿਵੇਂ ਉਹ ਤੁਹਾਡਾ ਆਪਣਾ ਪਰਿਵਾਰ ਹੋਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement