ਹਰ ਮਸਲੇ ਦਾ ਹੱਲ ਮੁਰਦਾਬਾਦ ਨਹੀਂ ਹੁੰਦਾ : ਭਗਵੰਤ ਮਾਨ
Published : May 18, 2022, 6:52 am IST
Updated : May 18, 2022, 6:52 am IST
SHARE ARTICLE
image
image

ਹਰ ਮਸਲੇ ਦਾ ਹੱਲ ਮੁਰਦਾਬਾਦ ਨਹੀਂ ਹੁੰਦਾ : ਭਗਵੰਤ ਮਾਨ


ਕਿਹਾ, ਧਰਤੀ, ਪਾਣੀ ਤੇ ਵਾਤਾਵਰਣ ਬਚਾਉਣ ਲਈ ਮੈਂ ਕੀ ਗ਼ਲਤ ਕਰ ਰਿਹਾ ਹਾਂ?

ਚੰਡੀਗੜ੍ਹ, 17 ਮਈ (ਗੁਰਉਪਦੇਸ਼ ਭੁੱਲਰ): ਇਕ ਪਾਸੇ ਚੰਡੀਗੜ੍ਹ ਮੋਹਾਲੀ ਹਦ 'ਤੇ ਕਿਸਾਨਾਂ ਨੇ ਮੋਰਚਾ ਲਾ ਕੇ 'ਆਪ' ਸਰਕਾਰ ਨੂੰ  12 ਘੰਟੇ ਦਾ ਅਲਟੀਮੇਟਮ ਦਿਤਾ ਹੈ ਅਤੇ ਦੂਜੇ ਪਾਸੇ ਨਵੀਂ ਦਿੱਲੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰ ਕੇ ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਲਖ਼ ਲਹਿਜੇ ਵਿਚ ਕਿਸਾਨਾਂ ਨੂੰ  ਜਵਾਬ ਦਿਤਾ ਹੈ ਅਤੇ ਨਾਲ ਹੀ ਘੱਟੋ ਘੱਟ ਇਕ ਸਾਲ ਲਈ ਸਹਿਯੋਗ ਮੰਗਿਆ ਹੈ |
ਚੰਡੀਗੜ੍ਹ ਏਅਰਪੋਰਟ ਪਹੁੰਚਣ ਮੌਕੇ ਪੱਤਰਕਾਰਾਂ ਵਲੋਂ ਕਿਸਾਨ ਮੋਰਚੇ ਬਾਰੇ ਪੁਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ ਪਰ ਹਰ ਮਸਲੇ ਦਾ ਹੱਲ ਮੁਰਦਾਬਾਦ ਨਹੀਂ ਹੁੰਦਾ | ਮੁਲਾਕਾਤ ਦਾ ਤਰੀਕਾ ਮੁਰਦਾਬਾਦ ਨਹੀਂ ਹੋ ਸਕਦਾ | ਹਰ ਗੱਲ ਲਈ ਮੁਰਦਾਬਾਦ, ਮੁਰਦਾਬਾਦ ਕਰਨਾ ਚੰਗਾ ਨਹੀਂ ਲਗਦਾ | ਉਨ੍ਹਾਂ ਕਿਹਾ ਕਿ ਮੈਂ ਵੀ ਇਕ ਕਿਸਾਨ ਦਾ ਪੁੱਤ ਹਾਂ | ਖੇਤੀ ਬਾਰੇ ਸੱਭ ਕੁੱਝ ਸਮਝਦਾ ਹਾਂ | ਮੈਨੂੰ 10 ਤੇ 18 ਜੂਨ ਨੂੰ  ਝੋਨਾ ਲਾਉਣ ਦਾ ਫ਼ਰਕ ਵੀ ਪਤਾ ਹੈ | ਉਨ੍ਹਾਂ ਕਿਹਾ ਕਿ ਧਰਤੀ ਤੇ ਪਾਣੀ ਬਚਾਉਣ ਲਈ ਤਜਰਬਾ ਤਾਂ ਕਰ ਲੈਣਾ ਚਾਹੀਦਾ ਹੈ | ਇਕ ਸਾਲ ਤਾਂ ਸਹਿਯੋਗ ਦਿਉ ਅਤੇ ਜੇ ਝੋਨਾ ਸਿੱਲ੍ਹਾ ਹੋਇਆ ਤਾਂ ਮੈਂ ਬੈਠਾ ਹਾਂ ਅਤੇ ਸਾਰਾ ਝੋਨਾ ਖ਼ਰੀਦਾਂਗਾ | ਐਮ.ਐਸ.ਪੀ. ਬਾਰੇ ਉਨ੍ਹਾਂ ਕਿਹਾ ਕਿ ਮੁੰਗੀ ਬਾਰੇ ਤਾਂ ਮੈਂ ਪਹਿਲਾਂ ਹੀ ਐਲਾਨ ਕਰ ਦਿਤਾ ਹੈ ਅਤੇ ਮੱਕੀ ਤੇ ਬਾਸਮਤੀ ਤੇ ਵੀ ਦੇਣ ਨੂੰ  ਤਿਆਰ ਹਾਂ | ਉਨ੍ਹਾਂ ਕਿਹਾ ਕਿ ਸਾਰੀਆਂ ਜਾਇਜ਼ ਮੰਗਾਂ 'ਤੇ ਵਿਚਾਰ ਕਰ ਰਹੇ ਹਾਂ | ਉਨ੍ਹਾਂ ਕਿਸਾਨਾਂ ਨੂੰ  ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੇਰੇ ਦਾਦੇ ਤੇ ਚਾਚੇ ਵਰਗਿਆਂ ਦੀ ਉਮਰ ਦੇ ਹਨ | ਉਨ੍ਹਾਂ ਕਿਹਾ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਮੁਤਾਬਕ ਧਰਤੀ, ਪਾਣੀ, ਹਵਾ ਤੇ ਵਾਤਾਵਰਣ ਬਚਾਉਣ ਦਾ ਕੰਮ ਕਰ ਕੇ ਕੀ ਗ਼ਲਤ ਕਰ ਰਿਹਾ ਹਾਂ? ਨਾੜ  ਸਾੜਨ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਮਾਸੂਮ 10 ਬੱਚੇ ਹਾਦਸੇ ਦਾ ਸ਼ਿਕਾਰ ਹੋਏ |

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement