ਪਟਰੌਲ-ਡੀਜ਼ਲ ਦੇ ਭਾਅ 'ਚ ਵਾਧੇ ਵਿਰੁਧ ਕਾਂਗਰਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ
Published : Jun 18, 2018, 8:39 pm IST
Updated : Jun 18, 2018, 8:39 pm IST
SHARE ARTICLE
Congress Workers Protesting
Congress Workers Protesting

ਵਿਧਾਨ ਸਭਾ ਹਲਕਾ ਮੌੜ ਅੰਦਰ ਸਾਬਕਾ ਰਾਜ ਮੰਤਰੀ ਹਰਮੰਦਰ ਸਿੰਘ ਜੱਸੀ ਦੇ ਨਿੱਜੀ ਸਹਾਇਕ ਗਗਨਦੀਪ ਸਿੰਘ ਸਿੱਪੀ ਭਾਕਰ ਸਕੱਤਰ ਦੀ ਅਗਵਾਈ ਹੇਠ ਪੰਜਾਬ...

ਬਠਿੰਡਾ (ਦਿਹਾਤੀ),  ਵਿਧਾਨ ਸਭਾ ਹਲਕਾ ਮੌੜ ਅੰਦਰ ਸਾਬਕਾ ਰਾਜ ਮੰਤਰੀ ਹਰਮੰਦਰ ਸਿੰਘ ਜੱਸੀ ਦੇ ਨਿੱਜੀ ਸਹਾਇਕ ਗਗਨਦੀਪ ਸਿੰਘ ਸਿੱਪੀ ਭਾਕਰ ਸਕੱਤਰ ਦੀ ਅਗਵਾਈ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋ 14 ਤੋ 21 ਜੂਨ ਤੱਕ ਹਫਤਾ ਭਰ ਕੇਂਦਰ ਸਰਕਾਰ ਖਿਲਾਫ ਪੈਟਰੋਲ-ਡੀਜਲ ਦੀਆ ਕੀਮਤਾਂ ਨੂੰ ਲੈ ਕੇ ਕੀਤੇ ਵਾਧੇ ਦੇ ਰੋਸ ਵਜੋ ਪੰਜਾਬ ਜਾਗਰੁਕ ਮੁਹਿੰਮ ਤਹਿਤ ਬਲਾਕ ਮੌੜ ਦੇ ਪਿੰਡ ਜੋਧਪੁਰ ਪਾਖਰ ਅਤੇ ਬੁਰਜ ਗਿੱਲ ਵਿਖੇ ਕਾਂਗਰਸੀਆਂ ਵੱਲੋ ਰੋਸ ਮੁਜਾਹਰਾ ਕਰਨ ਉਪਰੰਤ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। 

ਕਾਂਗਰਸ ਦੇ ਉਕਤ ਰੋਸ ਮੁਜਾਹਰੇ ਵਿਚ ਵੱਡੀ ਗਿਣਤੀ ਵਿਚ ਕਾਂਗਰਸ ਵਰਕਰਾਂ ਨੇ ਸਮੂਲੀਅਤ ਕਰਕੇ ਕੇਂਦਰ ਸਰਕਾਰ ਖਿਲਾਫ ਅਪਣਾ ਰੋਸ ਜਾਹਿਰ ਕੀਤਾ। ਸਿੱਪੀ ਭਾਕਰ ਕਾਂਗਰਸ ਆਗੂ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਚੰਗੇ ਦਿਨਾਂ ਦਾ ਲਾਰਾ ਲਾ ਕੇ 2014 ਵਿਚ ਸੱਤਾ ਹਾਸਿਲ ਕਰਨ ਵਾਲੀ ਮੋਦੀ ਸਰਕਾਰ ਨੇ ਆਮ ਲੋਕਾਂ ਦਾ ਆਰਥਿਕ ਪੱਖੋ ਕੰਚੂਮਰ ਕੱਢ ਕੇ ਰੱਖ ਦਿੱਤਾ ਹੈ ਕਿਉਕਿ ਸਰਕਾਰ ਵੱਲੋ ਪਿਛਲੇ ਸਮੇਂ ਨੌਟਬੰਦੀ ਅਤੇ ਜੀ.ਐਸ.ਟੀ ਵਰਗੇ ਮਾੜੇ ਅਤੇ ਕਾਲੇ ਫੈਸਲੇ ਲੈ ਕੇ ਜਿੱਥੇ ਦੇਸ਼ ਅੰਦਰ ਵਪਾਰ ਦੀ ਚਲਦੀ ਰਫਤਾਰ ਨੂੰ ਮੱਠਾ ਕਰਕੇ ਵਪਾਰੀ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ,

ਉਥੇ ਭਾਜਪਾ ਦੇ ਰਾਜ ਵਿਚਲਾ ਡਿਜੀਟਲ ਇੰਡੀਆ ਲਗਾਤਾਰ ਧੁੰਦਲਾ ਪੈਦਾ ਜਾ ਰਿਹਾ ਹੈ ਕਿਉਕਿ ਪੈਟਰੋਲ ਅਤੇ ਡੀਜਲ ਦੀਆ ਅਸਮਾਨੀ ਛੂਹਦੀਆ ਕੀਮਤਾ ਨੇ ਆਮ ਲੋਕਾਂ ਦੇ ਜੀਵਨ ਉਪਰ ਐਨਾ ਮਾੜਾ ਪ੍ਰਭਾਵ ਪਾਇਆ ਹੈ ਕਿ ਲੋਕਾਂ ਦੀ ਜਿੰਦਗੀ ਦੀ ਚਲਦੀ ਗੱਡੀ ਲੀਹੋ ਉਤਰ ਗਈ ਹੈ। ਕਾਂਗਰਸ ਸਕੱਤਰ ਸਿੱਪੀ ਭਾਕਰ ਨੇ ਅੱਗੇ ਕਿਹਾ ਕਿ ਸੂਬੇ ਭਰ ਵਿਚ ਕਾਂਗਰਸ ਪਾਰਟੀ ਵੱਲੋ ਕੇਂਦਰ ਸਰਕਾਰ ਖਿਲਾਫ ਲੋਕਾਂ ਨੂੰ ਜਾਗਰੁਕ ਕਰਨ, ਪੈਟਰੋਲ ਡੀਜਲ ਦੀਆ ਕੀਮਤਾਂ ਨੂੰ ਸਥਿਰ ਕਰਨ ਲਈ ਰੋਸ ਵਜੋ ਅਜਿਹੇ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ ਤਾਂ ਜੋ ਸੁੱਤੀ ਪਈ ਭਾਜਪਾ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement